[ludhiana-khanna] - ਤਨਖਾਹ ’ਚ ਵਾਧੇ ਲਈ ਬੈਂਕ ਕਰਮਚਾਰੀਆਂ ਨੇ ਕੀਤਾ ਪੈਦਲ ਮਾਰਚ

  |   Ludhiana-Khannanews

ਲੁਧਿਆਣਾ(ਜ.ਬ.)- ਸੈਂਕਡ਼ੇ ਬੈਂਕ ਕਰਮਚਾਰੀਆਂ ਨੇ ਤਨਖਾਹ ’ਚ ਸੋਧ ਦੇ ਮੁੱਦੇ ’ਤੇ ਅੱਜ ਸ਼ਾਮ ਸਟੇਟ ਬੈਂਕ ਆਫ ਇੰਡੀਆ ਫੁਆਰਾ ਚੌਕ ਤੋਂ ਲੈ ਕੇ ਦੁਰਗਾ ਮਾਤਾ ਮੰਦਿਰ ਤੱਕ ਪੈਦਲ ਰੋਸ ਮਾਰਚ ਕੀਤਾ। ਐੱਸ. ਬੀ. ਅਫਸਰ ਸੰਘ ਦੇ ਪ੍ਰਧਾਨ ਜੇ. ਪੀ. ਕਾਲਡ਼ਾ, ਜੇ. ਐੱਸ. ਮਾਂਗਟ, ਪੀ. ਐੱਨ. ਬੀ. ਸੰਘ ਦੇ ਲੀਡਰ ਅਸ਼ੋਕ ਅਰੋਡ਼ਾ, ਕ੍ਰਿਸ਼ਨ ਲਾਲ ਸੇਠੀ, ਚਾਰੂ ਬਾਂਸਲ, ਰੂਬੀਨਾ ਬਾਂਸਲ, ਨਰਿੰਦਰ ਕੀਚਰ ਦੀ ਅਗਵਾਈ ਵਿਚ ਬੈਂਕ ਕਰਮਚਾਰੀਆਂ ਨੇ ਹੱਥਾਂ ਵਿਚ ਮੋਮਬੱਤੀਆਂ ਅਤੇ ਤਨਖਾਹ ਭੱਤੇ ਵਿਚ ਵਾਧੇ ਦੀਆਂ ਤਖਤੀਆਂ ਫਡ਼ ਕੇ ਸਰਕਾਰ ਦੇ ਬੈਂਕ ਕਰਮਚਾਰੀਆਂ ਪ੍ਰਤੀ ਮਾੜੇ ਰਵੱਈਏ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦੇ ਹੋਏ ਭਡ਼ਾਸ ਕੱਢੀ। ਪ੍ਰਧਾਨ ਜੇ. ਪੀ. ਕਾਲ਼ਡ਼ਾ ਨੇ ਕਿਹਾ ਕਿ ਪਹਿਲਾਂ ਸਾਰੇ ਪਬਲਿਕ ਖੇਤਰਾਂ ਦੇ ਬੈਂਕ ਵਿਚ ਸਕੇਲ 1 ਤੋਂ ਲੈ ਕੇ ਸਕੇਲ 7 ਅਧਿਕਾਰੀਆਂ ਦੀ ਤਨਖਾਹ ਦੀ ਬਰਾਬਰ ਰਵੀਜ਼ਨ ਕੀਤੀ ਜਾਂਦੀ ਸੀ ਪਰ ਹੁਣ ਸਰਕਾਰ ਨੇ ਦੇਸ਼ ਦੇ ਪ੍ਰਮੱਖ 5 ਬੈਂਕਾਂ ਵਿਚ ਸਕੇਲ 3 ਤੱਕ ਦੇ ਅਧਿਕਾਰੀਆਂ ਦੇ ਤਨਖਾਹ ਵਾਧੇ ਨੂੰ ਮਨਜੂਰੀ ਦਿੱਤੀ ਹੈ ਜਦ ਕਿ ਸਕੇਲ 4 ਤੋਂ ਸਕੇਲ 7 ਦੇ ਅਧਿਕਾਰੀਆਂ ਦੀ ਤਨਖਾਹ ਸੋਧ ਨਵੰਬਰ 2017 ਤੋਂ ਰੋਕ ਦਿੱਤੀ ਗਈ ਹੈ। ਸਾਡੀ ਸਰਕਾਰ ਤੋਂ ਮੰਗ ਹੈ ਕਿ ਤਨਖਾਹ ਸੋਧ ਨੂੰ ਜਲਦੀ ਲਾਗੂ ਕੀਤਾ ਜਾਵੇ। ਇਸੇ ਮੰਗ ਨੂੰ ਲੈ ਕੇ ਸ਼ੁਕਰਵਾਰ ਨੂੰ ਬੈਂਕ ਅਧਿਕਾਰੀਆਂ ਨੇ ਹਡ਼ਤਾਲ ਰੱਖਣ ਦਾ ਫੈਸਲਾ ਕੀਤਾ ਹੈ।

ਫੋਟੋ - http://v.duta.us/Jxvb-QEA

ਇਥੇ ਪਡ੍ਹੋ ਪੁਰੀ ਖਬਰ — - http://v.duta.us/xqayogAA

📲 Get Ludhiana-Khanna News on Whatsapp 💬