[ludhiana-khanna] - ਸਨੈਚਿੰਗ ਦੀ ਵਾਰਦਾਤ 12 ਦਿਨਾਂ ਬਾਅਦ ਹੋਈ ਹੱਲ

  |   Ludhiana-Khannanews

ਲੁਧਿਆਣਾ, (ਰਿਸ਼ੀ)- 12 ਦਿਨ ਪਹਿਲਾਂ ਜੀਵਨ ਨਗਰ ਚੌਕ ਕੋਲ ਹੋਈ ਸਨੈਚਿੰਗ ਦੀ ਵਾਰਦਾਤ ਨੂੰ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਹੱਲ ਕਰ ਲਿਆ ਹੈ। ਪੁਲਸ ਨੇ 1 ਸਨੈਚਰ ਨੂੰ ਸਨੈਚਿੰਗ ਦੇ 7 ਮੋਬਾਇਲਾਂ ਸਮੇਤ ਗ੍ਰਿਫਤਾਰ ਕੀਤਾ ਹੈ, ਜਦੋਂਕਿ ਉਸ ਦੇ 2 ਸਾਥੀ ਫਰਾਰ ਹਨ। ਇੰਸਪੈਕਟਰ ਅਮਨਦੀਪ ਸਿੰਘ ਬਰਾਡ਼ ਨੇ ਦੱਸਿਆ ਕਿ ਫਡ਼ੇ ਗਏ ਮੁਲਜ਼ਮਾਂ ਦੀ ਪਛਾਣ ਹਰਜਿੰਦਰ ਸਿੰਘ ਵਾਸੀ ਮੁੰਡੀਆਂ ਕਲਾਂ ਅਤੇ ਫਰਾਰ ਦੀ ਪਛਾਣ ਸੰਨੀ ਤੇ ਸ਼ੈਂਟੀ ਵਜੋਂ ਹੋਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮਨੋਜ ਕੁਮਾਰ ਵਾਸੀ ਮੇਹਰਬਾਨ ਨੇ ਦੱਸਿਆ ਕਿ ਬੀਤੀ 8 ਦਸੰਬਰ ਨੂੰ ਉਹ ਫੋਕਲ ਪੁਆਇੰਟ ਕੋਲ ਜੀਵਨ ਨਗਰ ਚੌਕ ਤੋਂ ਗੁਜ਼ਰ ਰਿਹਾ ਸੀ ਤਾਂ ਉਸੇ ਸਮੇਂ ਐਕਟਿਵਾ ’ਤੇ ਸਵਾਰ ਉਕਤ ਸਨੈਚਰ ਤੇਜ਼ਧਾਰ ਹਥਿਆਰ ਦੇ ਦਮ ’ਤੇ ਮੋਬਾਇਲ ਝਪਟ ਕੇ ਲੈ ਗਏ। ਪੁਲਸ ਮੁਤਾਬਕ ਇਸ ਗਿਰੋਹ ਵੱਲੋਂ ਸਨੈਚਿੰਗ ਦੀਆਂ ਕਈ ਵਾਰਦਾਤਾਂ ਕੀਤੀਆਂ ਗਈਆਂ ਹਨ। ਰਿਮਾਂਡ ਦੌਰਾਨ ਮੁਲਜ਼ਮ ਤੋਂ ਕਈ ਅਹਿਮ ਖੁਲਾਸੇ ਹੋ ਸਕਦੇ ਹਨ।...

ਫੋਟੋ - http://v.duta.us/qNhl0wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/aUZEjwAA

📲 Get Ludhiana-Khanna News on Whatsapp 💬