[ludhiana-khanna] - 40 ਲੈਪਟਾਪ, ਹਾਰਡ ਡਿਸਕ, 3 ਕੰਪਿਊਟਰ, 4 ਡੀ. ਵੀ. ਆਰ., 3 ਮੋਬਾਇਲ ਤੇ ਨਕਦੀ ਲੈ ਗਏ

  |   Ludhiana-Khannanews

ਲੁਧਿਆਣਾ, (ਤਰੁਣ)- ਸਮਰਾਲਾ ਚੌਕ ਸਥਿਤ ਜੀ ਮੀਡੀਆ ਕੰਪਿਊਟਰ ਸਟੋਰ ਤੋਂ ਅਣਪਛਾਤੇ ਚੋਰਾਂ ਨੇ ਲੱਖਾਂ ਦੀ ਕੀਮਤ ਦੇ ਲੈਪਟਾਪ, ਮੋਬਾਇਲ, ਕੰਪਿਊਟਰ, ਹਾਰਡ ਡਿਸਕ ਤੇ ਡੀ. ਵੀ. ਆਰ. ਸਮੇਤ ਨਕਦੀ ਚੋਰੀ ਕਰ ਲਈ। ਚੋਰਾਂ ਨੇ ਦੁਕਾਨ ਅੰਦਰ ਦਾਖਲ ਹੋਣ ਲਈ 15 ਫੁੱਟ ਦੀ ਪੌਡ਼ੀ ਦੀ ਵਰਤੋਂ ਕੀਤੀ। ਵਾਰਦਾਤ ਵੀਰਵਾਰ ਤਡ਼ਕੇ 3 ਵਜੇ ਦੀ ਹੈ। ਪੌਣੇ 4 ਵਜੇ ਗੁਆਂਢੀ ਨੇ ਦੁਕਾਨ ਮਾਲਕ ਨੂੰ ਚੋਰੀ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਏ. ਸੀ. ਪੀ. ਵਰਿਆਮ ਸਿੰਘ, ਥਾਣਾ ਇੰਚਾਰਜ ਕਮਲਦੀਪ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਡਾਗ ਸਕੁਐਡ ਤੇ ਫਿੰਗਰ ਐਕਸਪਰਟ ਦੀ ਟੀਮ ਨੇ ਆਪਣੇ ਸੁਰਾਗ ਜੁਟਾਏ। ਸ਼ੋਅਰੂਮ ਮਾਲਕ ਐੱਸ. ਐੱਸ. ਗੁਲਾਟੀ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਬੁੱਧਵਾਰ ਰਾਤ ਨੂੰ ਉਹ ਸ਼ੋਅਰੂਮ ਬੰਦ ਕਰ ਕੇ ਚਲੇ ਗਏ। ਪੌਣੇ 4 ਵਜੇ ਗੁਆਂਢੀ ਨੇ ਉਸ ਨੂੰ ਸੂਚਨਾ ਦਿੱਤੀ ਕਿ ਚੋਰ ਸ਼ੋਅਰੂਮ ਅੰਦਰ ਦਾਖਲ ਹੋਏ ਹਨ। ਜਦੋਂ ਉਹ ਮੌਕੇ ’ਤੇ ਪਹੁੰਚਿਆ ਤਾਂ ਦੇਖਿਆ ਕਿ ਸ਼ੋਅਰੂਮ ਦੇ ਬਾਹਰ ਤਾਲੇ ਲੱਗੇ ਹੋਏ ਹਨ। ਚੋਰ ਸ਼ੋਅਰੂਮ ਦੇ ਪਿੱਛੇ ਪੌਡ਼ੀ ਲਾ ਕੇ ਅੰਦਰ ਦਾਖਲ ਹੋਏ। ਚੋਰਾਂ ਨੇ ਦਰਵਾਜ਼ੇ ਵਿਚ ਲੱਗੀਆਂ ਗਰਿੱਲਾਂ ਤੋਡ਼ੀਆਂ , ਜਿਸ ਤੋਂ ਬਾਅਦ ਤੋਡ਼ੀ ਗਈ ਗਰਿੱਲ ਵਾਲੇ ਹਿੱਸੇ ’ਚੋਂ ਇਕ ਚੋਰ ਅੰਦਰ ਗਿਆ ਅਤੇ ਅੰਦਰੋਂ ਦਰਵਾਜ਼ਾ ਖੋਲ੍ਹਿਆ। ਅਣਪਛਾਤੇ ਚੋਰਾਂ ਨੇ 40 ਲੈਪਟਾਪ, ਹਾਰਡ ਡਿਸਕ, 3 ਕੰਪਿਊਟਰ, 4 ਡੀ. ਵੀ. ਆਰ., 3 ਮੋਬਾਇਲ ਤੇ 1200 ਰੁਪਏ ਦੀ ਨਕਦੀ ’ਤੇ ਹੱਥ ਸਾਫ ਕੀਤਾ ਹੈ, ਚੋਰਾਂ ਨੇ ਕਈ ਲੈਪਟਾਪ ਕੱਢਣ ਤੋਂ ਬਾਅਦ ਖਾਲੀ ਡੱਬੇ ਉਥੇ ਰੱਖ ਦਿੱਤੇ। ਮਾਲਕ ਨੇ ਦੱਸਿਆ ਕਿ ਹੇਠਲੀ ਮੰਜਿਲ ’ਤੇ ਜਨਰਲ ਸਟੋਰ ਖੋਲ੍ਹਿਆ ਹੋਇਆ ਹੈ। ਜਿਥੋਂ ਚੋਰ 5 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਨਾਲ ਲੈ ਗਏ। ਥਾਣਾ ਇੰਚਾਰਜ ਕਮਲਦੀਪ ਸਿੰਘ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਦੇ ਹੱਥ ਸੀ. ਸੀ. ਟੀ. ਵੀ. ਫੁਟੇਜ ਲੱਗੀ ਹੈ। ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।...

ਫੋਟੋ - http://v.duta.us/Xj02LgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/htjpiAAA

📲 Get Ludhiana-Khanna News on Whatsapp 💬