[moga] - ਰੇਲਵੇ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 7 ਲੱਖ ਦੀ ਠੱਗੀ

  |   Moganews

ਮੋਗਾ, (ਅਾਜ਼ਾਦ)- ਸਟੇਟ ਬੈਂਕ ਆਫ ਪਟਿਆਲਾ ’ਚੋਂ ਬਤੌਰ ਹੈੱਡ ਕੈਸ਼ੀਅਰ ਰਿਟਾਇਰਡ ਮੁਲਾਜ਼ਮ ਸੱਤਪਾਲ ਸਿੰਘ ਨਿਵਾਸੀ ਬਸਤੀ ਗੋਬਿੰਦਗਡ਼੍ਹ ਮੋਗਾ ਦੀਆਂ ਲਡ਼ਕੀਆਂ ਨੂੰ ਰੇਲਵੇ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਰੇਲਵੇ ਦੇ ਇਕ ਮੁਲਾਜ਼ਮ ਵਲੋਂ ਆਪਣੇ ਭਰਾ ਅਤੇ ਭੈਣ ਨਾਲ ਕਥਿਤ ਮਿਲੀਭੁਗਤ ਕਰ ਕੇ 7,02,200 ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਕਥਿਤ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਮਾਮਲਾ

ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਸੱਤਪਾਲ ਸਿੰਘ ਪੁੱਤਰ ਦਾਰਾ ਸਿੰਘ ਨੇ ਕਿਹਾ ਕਿ ਉਹ ਸਟੇਟ ਬੈਂਕ ਆਫ ਪਟਿਆਲਾ ਬ੍ਰਾਂਚ ਬੱਧਨੀ ਕਲਾਂ ਤੋਂ ਬਤੌਰ ਹੈੱਡ ਕੈਸ਼ੀਅਰ ਰਿਟਾਇਰਡ ਹੋਇਆ ਹੈ। ਮੈਂ ਰਿਟਾਇਰਮੈਂਟ ਤੋਂ ਬਾਅਦ ਸ਼ੇਰੇ ਪੰਜਾਬ ਐਕਸਲ ਯੂਨੀਅਨ ਬੁੱਘੀਪੁਰਾ ਚੌਕ ’ਚ ਇਕ ਗੱਡੀ ਟੈਂਪੂ ਅਲੈਕਸ਼ ਕੈਂਟਰ ਆਪਣੇ ਕਾਰੋਬਾਰ ਲਈ ਪਾਈ ਹੋਈ ਹੈ। ਬੀਤੀ 17 ਜੁਲਾਈ 2017 ਨੂੰ ਸਾਡੀ ਯੂਨੀਅਨ ’ਚ ਰਜਿੰਦਰ ਕੁਮਾਰ ਅਤੇ ਮਨਜੀਤ ਕੁਮਾਰ ਨਿਵਾਸੀ ਮੱਲਾਂ ਵਾਲਾ ਖਾਸ (ਫਿਰੋਜ਼ਪੁਰ) ਆਏ ਅਤੇ ਉਨ੍ਹਾਂ ਮੇਰੀ ਕੈਂਟਰ ਗੱਡੀ ਦਿੱਲੀ ਤੋਂ ਮੱਲਾਂ ਵਾਲਾ ਸਾਮਾਨ ਲਿਆਉਣ ਲਈ ਕਿਰਾਏ ’ਤੇ ਕੀਤੀ ਅਤੇ ਰਜਿੰਦਰ ਕੁਮਾਰ ਆਪਣੀ ਗੱਡੀ ’ਚ ਦਿੱਲੀ ਚਲਾ ਗਿਆ, ਮਨਜੀਤ ਕੁਮਾਰ ਅਤੇ ਮੈਂ ਆਪਣੇ ਕੈਂਟਰ ਨੂੰ ਲੈ ਕੇ ਡਰਾਈਵਰ ਸਮੇਤ ਦਿੱਲੀ ਚਲੇ ਗਏ। ਇਸ ਦੌਰਾਨ ਮਨਜੀਤ ਕੁਮਾਰ ਨਾਲ ਮੇਰੀ ਪਰਿਵਾਰਕ ਗੱਲਬਾਤ ਹੋਈ, ਤਾਂ ਮੈਂ ਦੱਸਿਆ ਕਿ ਮੇਰੀਆਂ ਦੋ ਲਡ਼ਕੀਆਂ ਹਨ। ਉਸਨੇ ਕਿਹਾ ਕਿ ਮੇਰਾ ਭਰਾ ਰਜਿੰਦਰ ਕੁਮਾਰ ਰੇਲਵੇ ’ਚ ਮੁਲਾਜ਼ਮ ਹੈ ਤੇ ਉਹ ਤੁਹਾਡੀਆਂ ਲਡ਼ਕੀਆਂ ਨੂੰ ਰੇਲਵੇ ’ਚ ਨੌਕਰੀ ਦਵਾ ਦੇਵੇਗਾ। ਜਿਸ ਉਪਰੰਤ ਸਾਡੀ ਮਿੱਤਰਤਾ ਵਧ ਗਈ ਅਤੇ ਉਨ੍ਹਾਂ ਮੇਰੀਆਂ ਦੋਵੇਂ ਬੇਟੀਆਂ ਭੁਪਿੰਦਰ ਕੌਰ ਜੋ ਐੱਮ. ਬੀ. ਏ. ਤੇ ਦੂਸਰੀ ਬੇਟੀ ਨਪਿੰਦਰ ਕੌਰ ਦੇ ਸਕੂਲ ਸਰਟੀਫਿਕੇਟ ਅਤੇ ਫੋਟੋਆਂ ਲੈ ਲਈਆਂ ਅਤੇ ਉਨ੍ਹਾਂ ਦੇ ਕਹਿਣ ’ਤੇ ਮੈਂ ਕਈ ਵਾਰ ਉਨ੍ਹਾਂ ਦੀ ਭੈਣ ਰਜਨੀ ਦੇ ਖਾਤੇ ’ਚ ਪੈਸੇ ਭੇਜਣ ਦੇ ਇਲਾਵਾ ਉਨ੍ਹਾਂ ਨੂੰ ਨਗਦ ਵੀ ਪੈਸੇ ਦਿੱਤੇ, ਜੋ ਸੱਤ ਲੱਖ ਦੋ ਹਜ਼ਾਰ ਦੋ ਸੌ ਦੇ ਕਰੀਬ ਬਣਦੇ ਹਨ। ਇਸ ਉਪਰੰਤ ਮੈਨੂੰ ਰਜਿੰਦਰ ਕੁਮਾਰ ਨੇ ਕਿਹਾ ਕਿ ਤੁਹਾਡੀਆਂ ਲਡ਼ਕੀਆਂ ਦਾ ਬੈਚ ਨੰਬਰ ਆ ਗਿਆ ਹੈ ਤੇ ਉਨ੍ਹਾਂ ਦਾ ਟੀ. ਟੀ. ਵਾਲਾ ਬੈਚ ਆ ਜਾਣਾ ਹੈ ਹੁਣ ਤੁਸੀਂ ਟ੍ਰੇਨਿੰਗ ਲਈ ਦਿੱਲੀ ਜਾਣਾ ਹੈ ਤੇ ਮੈਂ ਉਨ੍ਹਾਂ ਦੀਆਂ ਗੱਲਾਂ ’ਚ ਆ ਗਿਆ ਤੇ ਮੈਂ ਆਪਣੀਆਂ ਬੇਟੀਆਂ ਦੇ ਸਰਟੀਫਿਕੇਟ ਅਤੇ ਹੋਰ ਦਸਤਾਵੇਜ਼ ਲੈ ਕੇ ਦਿੱਲੀ ਰੇਲਵੇ ਸਟੇਸ਼ਨ ’ਤੇ ਪੁੱਜ ਗਿਆ। ਰਜਿੰਦਰ ਕੁਮਾਰ ਨੇ ਸਾਨੂੰ ਰੇਲਵੇ ਸਟੇਸ਼ਨ ਦੇ ਇਕ ਦਫਤਰ ’ਚ ਬਿਠਾ ਦਿੱਤਾ, ਜਿਸ ਨਾਲ ਸਾਨੂੰ ਵਿਸ਼ਵਾਸ ਹੋ ਗਿਆ ਕਿ ਇਹ ਰੇਲਵੇ ’ਚ ਮੁਲਾਜ਼ਮ ਹੈ ਤੇ ਮੇਰੀਆਂ ਬੇਟੀਆਂ ਤੋਂ ਉਨ੍ਹਾਂ ਨੇ ਕਈ ਫਾਈਲਾਂ ’ਤੇ ਦਸਤਖਤ ਵੀ ਕਰਵਾ ਲਏ ਤੇ ਸਾਨੂੰ ਦੋ ਸਰਵਿਸ ਬੁੱਕਾਂ ਵੀ ਜੋ ਮੇਰੀਆਂ ਬੇਟੀਆਂ ਦੇ ਨਾਮ ’ਤੇ ਸਨ, ਦਿਖਾਈਆਂ ਤੇ ਉਨ੍ਹਾਂ ’ਤੇ ਵੀ ਉਨ੍ਹਾਂ ਫੋਟੋਆਂ ਲਾ ਕੇ ਦਸਤਖ਼ਤ ਕਰਵਾ ਲਏ ਤੇ ਮੈਨੂੰ ਵਧਾਈ ਵੀ ਦਿੱਤੀ ਤੇ ਸਾਨੂੰ ਕਿਸੇ ਵੀ ਦਸਤਾਵੇਜ਼ ਦੀ ਉਨ੍ਹਾਂ ਨੇ ਫੋਟੋ ਨਹੀਂ ਖਿੱਚਣ ਦਿੱਤੀ ਤੇ ਕਿਹਾ ਕਿ ਇਸ ਤਰ੍ਹਾਂ ਕਰ ਲੈਣ ਨਾਲ ਮਹਿਕਮੇ ’ਚ ਰੌਲਾ ਪੈ ਜਾਂਦਾ ਹੈ। 21 ਅਗਸਤ 2017 ਨੂੰ ਉਨ੍ਹਾਂ ਕਿਹਾ ਕਿ ਦੋਵਾਂ ਬੇਟੀਆਂ ਦੀ ਟ੍ਰੇਨਿੰਗ ਜੰਮੂ ’ਚ ਲੱਗਣੀ ਹੈ। ਇਸ ਸਬੰਧੀ ਉਨ੍ਹਾਂ ਸਾਨੂੰ ਆਰਡਰ ਦੀ ਕਾਪੀ 21 ਅਗਸਤ 2017 ਨੂੰ ਦਿਖਾ ਦਿੱਤੀ, ਜਿਸ ’ਤੇ ਮੈਂ ਆਪਣੀਆਂ ਲਡ਼ਕੀਆਂ ਨੂੰ ਜੰਮੂ ਲੈ ਕੇ ਗਿਆ ਪਰ ਉਕਤ ਦੋਵੇਂ ਭਰਾ ਮਨਜੀਤ ਕੁਮਾਰ ਤੇ ਰਜਿੰਦਰ ਕੁਮਾਰ ਨਹੀਂ ਮਿਲੇ ਅਤੇ ਅਸੀਂ ਖੱਜਲ-ਖੁਆਰ ਹੋ ਕੇ ਵਾਪਸ ਆ ਗਏ ਤੇ ਨਾ ਹੀ ਸਾਨੂੰ ਕੋਈ ਨਿਯੁਕਤੀ ਪੱਤਰ ਮਿਲਿਆ। ਸਾਨੂੰ ਦੱਸਿਆ ਕਿ ਡਾਕ ਰਾਹੀਂ ਨਿਯੁਕਤੀ ਪੱਤਰ ਤੁਹਾਡੇ ਘਰ ਆ ਜਾਵੇਗਾ। ਇਸ ਉਪਰੰਤ ਅਸੀਂ ਕਈ ਵਾਰ ਉਨ੍ਹਾਂ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਤੇ ਕਿਹਾ ਕਿ ਜੇਕਰ ਮੇਰੀਆਂ ਬੇਟੀਆਂ ਦਾ ਕੰਮ ਨਹੀਂ ਬਣ ਸਕਦਾ ਤਾਂ ਸਾਡੇ ਵਲੋਂ ਦਿੱਤੇ ਰੁਪਏ ਵਾਪਸ ਕਰ ਦਿਓ ਪਰ ਉਹ ਟਾਲ-ਮਟੋਲ ਕਰਨ ਲੱਗ ਪਏ, ਜਿਸ ’ਤੇ ਸਾਨੂੰ ਸ਼ੱਕ ਹੋਇਆ ਕਿ ਸਾਡੇ ਨਾਲ ਠੱਗੀ ਵੱਜੀ ਹੈ। ਜਿਸ ਉਪਰੰਤ ਅਸੀਂ ਕੁੱਝ ਜ਼ਿੰਮੇਵਾਰ ਵਿਅਕਤੀਆਂ ਨੂੰ ਨਾਲ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ ਪਰ ਉਨਾਂ ਦੇ ਘਰ ਸਾਨੂੰ ਕੋਈ ਨਹੀਂ ਮਿਲਿਆ। ਜਦੋਂ ਅਸੀਂ ਕਈ ਵਾਰ ਉਨ੍ਹਾਂ ਦੇ ਘਰ ਗਏ ਤਾਂ ਸਾਨੂੰ ਰਜਿੰਦਰ ਕੁਮਾਰ ਨੇ ਟੈਲੀਫੋਨ ’ਤੇ ਕਿਹਾ ਕਿ ਜਲਦ ਹੀ ਨਿਯੁਕਤੀ ਪੱਤਰ ਦੇ ਜਾਵਾਂਗਾ ਨਹੀਂ ਤਾਂ ਤੁਹਾਡੇ ਪੈਸੇ ਵਾਪਸ ਕਰ ਦਿਆਂਗੇ ਪਰ ਉਸਨੇ ਨਾ ਤਾਂ ਸਾਡੇ ਪੈਸੇ ਵਾਪਸ ਕੀਤੇ ਅਤੇ ਨਾ ਹੀ ਨੌਕਰੀ ਦਿਵਾਈ ਤੇ ਉਹ ਧਮਕੀਆਂ ਦੇਣ ਲੱਗ ਪਏ। ਮੇਰੇ ਵਲੋਂ ਜਾਂਚ-ਪਡ਼ਤਾਲ ਕਰਨ ’ਤੇ ਪਤਾ ਲੱਗਾ ਕਿ ਪਹਿਲਾਂ ਵੀ ਰਜਿੰਦਰ ਕੁਮਾਰ ਖਿਲਾਫ ਕਈ ਵਿਅਕਤੀਆਂ ਵਲੋਂ ਧੋਖਾਦੇਹੀ ਮਾਮਲੇ ਦਰਜ ਕਰਵਾਏ ਗਏ ਹਨ ਅਤੇ ਇਨ੍ਹਾਂ ਮਖੂ ਦੇ ਕਈ ਪਰਿਵਾਰਾਂ ਨਾਲ ਨੌਕਰੀ ਦਾ ਝਾਂਸਾ ਦੇ ਕੇ 21 ਲੱਖ 36 ਹਜ਼ਾਰ ਰੁਪਏ ਦੀ ਵੀ ਠੱਗੀ ਮਾਰੀ ਹੈ ਤੇ ਇਸੇ ਤਰ੍ਹਾਂ ਬਲਵਿੰਦਰ ਕੌਰ ਨੇ ਕਥਿਤ ਦੋਸ਼ੀ ਰਜਿੰਦਰ ਕੁਮਾਰ ਦੇ ਖਿਲਾਫ ਮਾਣਯੋਗ ਜੀਰਾ ਦੀ ਅਦਾਲਤ ਵਿਚ ਇਸਤਗਾਸਾ ਵੀ ਦਾਇਰ ਕੀਤਾ ਹੋਇਆ ਹੈ।...

ਫੋਟੋ - http://v.duta.us/N9ACRgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/owskvAAA

📲 Get Moga News on Whatsapp 💬