[patiala] - ਪੀ. ਐੈੱਮ. ਡਬਲਿਊ. ਇੰਪਲਾਈਜ਼ ਯੂਨੀਅਨ ਨੇ ਕੀਤਾ ਰੋਸ ਪ੍ਰਦਰਸ਼ਨ

  |   Patialanews

ਪਟਿਆਲਾ, (ਰਾਜੇਸ਼)- ਇੰਡੀਅਨ ਰੇਲਵੇ ਇੰਪਲਾਈਜ਼ ਫੈੈੱਡਰੇਸ਼ਨ ਦੇ ਸੱਦੇ ’ਤੇ ਡੀ. ਐੈੱਮ. ਡਬਲਿਊ. ਇੰਪਲਾਈਜ਼ ਯੂਨੀਅਨ ਅਤੇ ਫਰੰਟ ਅਗੇਂਸਟ ਐੈੱਨ. ਪੀ. ਐੈੱਸ. ਇਨ ਰੇਲਵੇ ਦੇ ਬੈਨਰ ਹੇਠ ਡੀ. ਐੈੱਮ. ਡਬਲਿਊ. ਕਾਰਖਾਨੇ ਦੇ ਮੁੱਖ ਗੇਟ ਸਾਹਮਣੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਪਿਛਲੇ ਕਾਫੀ ਸਮੇਂ ਤੋਂ ਲਟਕ ਰਹੀਆਂ ਹਨ। ਰੇਲਵੇ ਪ੍ਰਸ਼ਾਸਨ ਇਨ੍ਹਾਂ ਨੂੰ ਮੰਗਾਂ ਨੂੰ ਜਲਦੀ ਪੂਰਾ ਕਰੇ। ਜੇਕਰ ਰੇਲਵੇ ਪ੍ਰਸ਼ਾਸਨ ਨੇ ਇਨ੍ਹਾਂ ਨੂੰ ਜਲਦੀ ਪੂਰਾ ਨਾ ਕੀਤਾ ਤਾਂ ਡੀ. ਐੈੱਮ. ਡਬਲਿਊ. ਇੰਪਲਾਈਜ਼ ਯੂਨੀਅਨ ਅਤੇ ਫਰੰਟ ਅਗੇਂਸਟ ਐੈੱਨ. ਪੀ. ਐੈੱਸ. ਇਨ ਰੇਲਵੇ ਆਉਣ ਵਾਲੇ ਦਿਨਾਂ ਵਿਚ ਆਪਣਾ ਸੰਘਰਸ਼ ਹੋਰ ਤੇਜ਼ ਕਰੇਗਾ। ਇਸ ਮੌਕੇ ਗੁਰਦੀਪ ਸਿੰਘ, ਸ਼ੇਰ ਸਿੰਘ, ਹਰਵਿੰਦਰ ਸਿੰਘ, ਗੁਰਮੀਤ ਸਿੰਘ, ਸਤਪਾਲ, ਦਵਿੰਦਰ ਸਿੰਘ ਤੇ ਜੇ. ਪੀ. ਸਿੰਘ ਤੋਂ ਇਲਾਵਾ ਐੈੱਨ. ਪੀ. ਐੈੱਸ. ਫਰੰਟ ਦੇ ਦੌਲਤ ਰਾਮ ਮੀਨਾ, ਅਖਿਲੇਸ਼ ਕੁਮਾਰ, ਲਖਵਿੰਦਰ ਸਿੰਘ, ਮੇਜਰ ਸਿੰਘ, ਰਾਮ ਦਿਆਲ ਮੀਨਾ, ਅਮਿਤ ਕੁਮਾਰ, ਹਰਬੰਸ ਸਿੰਘ ਅਤੇ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।...

ਫੋਟੋ - http://v.duta.us/vCOJcgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/jfo9BwAA

📲 Get Patiala News on Whatsapp 💬