[patiala] - 17 ਸਾਲਾਂ ਬਾਅਦ ਜੇਲ ਤੋਂ ਰਿਹਾਅ ਹੋਇਆ ਦਿਲਬਾਗ ਸਿੰਘ

  |   Patialanews

ਨਾਭਾ (ਰਾਹੁਲ)—ਪੰਜਾਬ ਦੀਆਂ ਜੇਲਾਂ 'ਚ ਕਈ ਸਿੱਖ ਕੈਦੀ ਲੰਬੇ ਸਮੇਂ ਤੋਂ ਨਜ਼ਰਬੰਦ ਹਨ ਅਤੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ। ਇਨ੍ਹਾਂ ਸਿੰਘਾਂ ਦੀ ਰਿਹਾਈ ਲਈ ਬਰਗਾੜੀ ਮੋਰਚੇ ਮੌਕੇ ਸਿੱਖ ਸੰਗਤਾਂ ਨੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਸੀ। ਜਿਸ ਦੇ ਤਹਿਤ ਨਾਭਾ ਦੀ ਤਕਰੀਬਨ ਸਕਿਓਰਟੀ ਜੇਲ 'ਚ ਨਜ਼ਰਬੰਦ ਭਾਈ ਦਿਲਬਾਗ ਸਿੰਘ ਨੂੰ ਰਿਹਾਅ ਕੀਤਾ ਗਿਆ। ਦਿਲਬਾਗ ਸਿੰਘ ਟਾਡਾ ਐਕਟ ਅਧੀਨ 18 ਸਾਲਾਂ ਤੋਂ ਜੇਲ 'ਚ ਬੰਦ ਸੀ।

ਜਾਣਕਾਰੀ ਮੁਤਾਬਕ ਦਿਲਬਾਗ ਸਿੰਘ ਨੇ ਆਪਣੀ ਰਿਹਾਈ ਲਈ ਜਿੱਥੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ, ਉੱਥੇ ਬਰਗਾੜੀ ਮੋਰਚੇ ਵਾਲਿਆਂ ਅਤੇ ਕਾਨੂੰਨੀ ਤੇ ਆਰਥਿਕ ਸਹਾਇਤਾ ਦੇਣ ਵਾਲੀ ਸਿੱਖ ਰਿਲੀਫ ਸੰਸਥਾ ਯੂਕੇ ਦਾ ਧੰਨਵਾਦ ਕੀਤਾ। ਸਿੱਖ ਰਿਲੀਫ ਸੰਸਥਾ ਦੇ ਆਗੂ ਦਾ ਕਹਿਣਾ ਹੈ ਕਿ ਦਿਲਬਾਗ ਸਿੰਘ ਵਾਂਗ ਹੋਰ ਵੀ ਕਈ ਸਿੰਘ ਹਨ, ਜੋ ਆਪਣੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਜੇਲ 'ਚ ਬੰਦ ਹਨ। ਸੰਸਥਾ ਉਨ੍ਹਾਂ ਦੀ ਰਿਹਾਈ ਲਈ ਵੀ ਤੁੰਰਤ ਕਦਮ ਚੁੱਕੇਗੀ। ਇਨ੍ਹਾਂ ਲੋਕਾਂ 'ਚ ਗੁਰਦੀਪ ਸਿੰਘ ਖੇੜਾ, ਲਾਲ ਸਿੰਘ, ਨੰਦ ਸਿੰਘ ਪ੍ਰਮੁੱਖ ਹਨ। ਜਿਨ੍ਹਾਂ ਦੀ ਰਿਹਾਈ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਫੋਟੋ - http://v.duta.us/AlxDMQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Rx6YcQAA

📲 Get Patiala News on Whatsapp 💬