[ropar-nawanshahar] - ਗੰਦੇ ਪਾਣੀ ਨੇ ਸਡ਼ਕ ਦੀ ਹਾਲਤ ਕੀਤੀ ਖਸਤਾ

  |   Ropar-Nawanshaharnews

ਕਾਠਗਡ਼੍ਹ, (ਰਾਜੇਸ਼)- ਇਕ ਪਾਸੇ ਤਾਂ ਖਸਤਾਹਾਲ ਸਡ਼ਕਾਂ ਨੂੰ ਬਣਾਉਣ ਲਈ ਲੋਕ ਜਦੋ-ਜਹਿਦ ਕਰਦੇ ਹਨ , ਪਰ ਜਦੋਂ ਸਡ਼ਕ ਬਣ ਜਾਂਦੀ ਹੈ ਤਾਂ ਫਿਰ ਕੁਝ ਲੋਕਾਂ ਦੀ ਲਾਪ੍ਰਵਾਹੀ ਅਤੇ ਗੰਦੇ ਪਾਣੀ ਦੇ ਮਾਡ਼ੇ ਨਿਕਾਸੀ ਪ੍ਰਬੰਧਾਂ ਕਾਰਨ ਸਡ਼ਕਾਂ ਦੀ ਹਾਲਤ ਜਲਦੀ ਹੀ ਤਰਸਯੋਗ ਹੋ ਜਾਂਦੀ ਹੈ।

ਅਜਿਹੀ ਹੀ ਦੁਰਦਸ਼ਾ ਦਾ ਸ਼ਿਕਾਰ ਹੋ ਰਹੀਆਂ ਹਨ ਜਗਤੇਵਾਲ ਤੋਂ ਪਿੰਡ ਭਰਥਲਾ ਨੂੰ ਅਤੇ ਕਾਠਗਡ਼੍ਹ ਤੋਂ ਜਗਤੇਵਾਲ ਨੂੰ ਜਾਂਦੀਆਂ ਲਿੰਕ ਸਡ਼ਕਾਂ। ਪਿੰਡ ਜਗਤੇਵਾਲ ਤੋਂ ਭਰਥਲਾ ਨੂੰ ਜਾਂਦੀ ਚੰਗੀ ਭਲੀ ਸਡ਼ਕ ਕਰੀਬ 400 ਮੀਟਰ ਤੱਕ ਗੰਦੇ ਪਾਣੀ ਨਾਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ। ਪਿੰਡ ਦੀ ਪੰਚਾਇਤ ਅਤੇ ਵਿਭਾਗ ਵਲੋਂ ਬਿਨਾਂ ਕਿਸੇ ਯੋਜਨਾ ਦੇ ਪਿੰਡ ਦੀ ਦਲਿਤ ਬਸਤੀ ਦੇ ਗੰਦੇ ਪਾਣੀ ਦੇ ਨਿਕਾਸ ਲਈ ਨਾਲਾ ਤਾਂ ਬਣਾ ਦਿੱਤਾ ਪਰ ਅੱਗੇ ਕਿਧਰੇ ਨਿਕਾਸ ਨਾ ਹੋਣ ਕਾਰਨ ਗੰਦਾ ਪਾਣੀ ਲਿੰਕ ਸਡ਼ਕ ਵੱਲ ਕੱਢ ਦਿੱਤਾ ਗਿਆ ਜੋ ਸਡ਼ਕ ’ਤੇ ਕਰੀਬ 400 ਮੀਟਰ ਤੱਕ ਪਹੁੰਚ ਗਿਆ। ਇਸ ਗੰਦੇ ਪਾਣੀ ਨਾਲ ਸਡ਼ਕ ਵਿਚ ਹਰ ਸਮੇਂ ਚਿੱਕਡ਼ ਬਣਿਆ ਰਹਿੰਦਾ ਹੈ ਤੇ ਸਡ਼ਕ ਵਿਚ ਡੂੰਘੇ ਟੋਇਆਂ ਵਿਚ ਖਡ਼੍ਹੇ ਪਾਣੀ ਵਿਚੋਂ ਲੰਘਦੇ ਸਮੇਂ ਆਮ ਲੋਕਾਂ ਤੇ ਦੋਪਹੀਆ ਵਾਹਨ ਚਾਲਕਾਂ ਨੂੰ ਹਾਦਸਿਆਂ ਦਾ ਡਰ ਰਹਿੰਦਾ ਹੈ। ਕੁਝ ਰਾਹਗੀਰਾਂ ਨੇ ਦੱਸਿਆ ਕਿ ਸਡ਼ਕ ਦੀ ਦੁਰਦਸ਼ਾ ਪਿੰਡ ਜਗਤੇਵਾਲ ਦੀ ਪੰਚਾਇਤ ਅਤੇ ਲੋਕਾਂ ਦੀ ਆਪਸੀ ਖਿੱਚੋਤਾਣ ਨਾਲ ਹੋਈ ਹੈ, ਜਿਸ ਵੱਲ ਨਾ ਤਾਂ ਪੰਚਾਇਤ ਵਿਭਾਗ ਧਿਆਨ ਦੇ ਰਿਹਾ ਹੈ ਤੇ ਨਾ ਹੀ ਮੰਡੀ ਬੋਰਡ ਕੋਈ ਹੱਲ ਕਰ ਰਿਹਾ ਹੈ, ਪਰ ਇਸ ਦਾ ਖਮਿਆਜ਼ਾ ਰਾਹਗੀਰਾਂ ਨੂੰ ਭੁਗਤਣਾ ਪੈ ਰਿਹਾ ਹੈ।...

ਫੋਟੋ - http://v.duta.us/1ex03gAA

ਇਥੇ ਪਡ੍ਹੋ ਪੁਰੀ ਖਬਰ — - http://v.duta.us/_oh_AgAA

📲 Get Ropar-Nawanshahar News on Whatsapp 💬