[ropar-nawanshahar] - ਟਿੱਪਰ ਨੇ ਲੱਕਡ਼ਾਂ ਨਾਲ ਭਰੇ ਕੈਂਟਰ ਨੂੰ ਮਾਰੀ ਸਾਈਡ

  |   Ropar-Nawanshaharnews

ਕਾਠਗਡ਼੍ਹ, (ਰਾਜੇਸ਼)- ਇਕ ਟਿੱਪਰ ਵਲੋਂ ਲੱਕਡ਼ ਦੇ ਭਰੇ ਕੈਂਟਰ ਨੂੰ ਸਾਈਡ ਮਾਰਨੀ ਉਦੋਂ ਮਹਿੰਗੀ ਪੈ ਗਈ ਜਦੋਂ ਕੈਂਟਰ ਚਾਲਕ ਨੇ ਗੁੱਸੇ ’ਚ ਆ ਕੇ ਗੱਡੀ ਨੂੰ ਸਡ਼ਕ ਦੇ ਵਿਚਕਾਰ ਲਾ ਦਿੱਤਾ।

ਜਾਣਕਾਰੀ ਮੁਤਾਬਿਕ ਤਡ਼ਕੇ ਸਵਾ ਚਾਰ ਵਜੇ ਦੇ ਕਰੀਬ ਇਕ ਕੈਂਟਰ ਦੇ ਚਾਲਕ ਕਾਲਾ ਨੇ ਦੱਸਿਆ ਉਹ ਬਲਾਚੌਰ ਤੋਂ ਲੱਕਡ਼ਾਂ ਭਰ ਕੇ ਚੰਡੀਗਡ਼੍ਹ ਵੱਲ ਜਾ ਰਿਹਾ ਸੀ ਪਰ ਜਦੋਂ ਉਹ ਹਾਈਵੇ ’ਤੇ ਪੈਂਦੇ ਵਿਜੇ ਲਕਸ਼ਮੀ ਢਾਬੇ ਕੋਲ ਦਿੱਤੇ ਡਾਇਵਰਸ਼ਨ ਤੋਂ ਉਤਰਨ ਲੱਗਿਆ ਤਾਂ ਨਿਰਮਾਣ ਅਧੀਨ ਹਾਈਵੇ ’ਤੇ ਮਿੱਟੀ ਸੁੱਟ ਕੇ ਪਿੱਛੋਂ ਤੇਜ਼ ਰਫਤਾਰ ਆ ਰਹੇ ਟਿੱਪਰ ਚਾਲਕ ਨੇ ਅਜਿਹਾ ਕੱਟ ਮਾਰਿਆ ਕਿ ਉਸ ਨੂੰ ਕੈਂਟਰ ਸੰਭਾਲਣਾ ਮੁਸ਼ਕਿਲ ਹੋ ਗਿਆ।

ਉਸ ਨੇ ਦੱਸਿਆ ਕਿ ਟਿੱਪਰ ਚਾਲਕ ਦੀ ਇਸ ਹਰਕਤ ਨੂੰ ਦੇਖਦੇ ਹੋਏ ਉਸ ਨੇ ਆਪਣਾ ਕੈਂਟਰ ਵੀ ਪਿੱਛੇ ਲਾ ਲਿਆ ਅਤੇ ਜਦੋਂ ਟਿੱਪਰ ਚਾਲਕ ਨੇ ਕਾਠਗਡ਼੍ਹ ਮੋਡ਼ ਤੋਂ ਕਾਠਗਡ਼੍ਹ ਵੱਲ ਨੂੰ ਟਿੱਪਰ ਭਜਾ ਲਿਆ ਤਾਂ ਉਕਤ ਕੈਂਟਰ ਚਾਲਕ ਨੇ ਕੈਂਟਰ ਨੂੰ ਕਾਠਗਡ਼੍ਹ ਵੱਲ ਜਾਂਦੀ ਸਡ਼ਕ ਦੇ ਵਿਚਕਾਰ ਲਾ ਦਿੱਤਾ ਜਿਸ ਨਾਲ ਮਿੱਟੀ ਲੈ ਕੇ ਆਉਂਦੇ-ਜਾਂਦੇ ਟਿੱਪਰਾਂ ਦੀਆਂ ਲਾਈਨਾਂ ਲੱਗ ਗਈਆਂ।...

ਫੋਟੋ - http://v.duta.us/wlcqyQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ZzcW4QAA

📲 Get Ropar-Nawanshahar News on Whatsapp 💬