[ropar-nawanshahar] - ਫਰਜ਼ੀ ਏਜੰਟਾਂ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਠੱਗੇ

  |   Ropar-Nawanshaharnews

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਵਿਧਵਾ ਅੌਰਤ ਦੀ ਲਡ਼ਕੀ ਨੂੰ ਯੂ.ਕੇ. ਭੇਜਣ ਦੇ ਨਾਮ ’ਤੇ 9.73 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਫਰਜ਼ੀ ਏਜੰਟ ਜੋੜੇ ਖਿਲਾਫ਼ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।

ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ’ਚ ਰਵਿੰਦਰ ਕੌਰ ਪਤਨੀ ਸਵ. ਦਰਸ਼ਨ ਸਿੰਘ ਵਾਸੀ ਰਾਏ ਕਾਲੋਨੀ ਨਵਾਂਸ਼ਹਿਰ ਨੇ ਦੱਸਿਆ ਕਿ ਉਸ ਦੀ ਲਡ਼ਕੀ ਕਮਲਪ੍ਰੀਤ ਕੌਰ ਵਿਦੇਸ਼ ਜਾਣ ਦੀ ਇਛੁੱਕ ਸੀ। ਜਿਸ ਕਾਰਨ ਉਸ ਨੇ ਮੋਹਾਲੀ ਸਥਿਤ ਏਜੰਟ ਪੂਜਾ ਸ਼ਰਮਾ ਦੇ ਨਾਲ ਲਡ਼ਕੀ ਨੂੰ ਯੂ.ਕੇ. ਭੇਜਣ ਦੀ ਗੱਲ ਕੀਤੀ ਅਤੇ ਸੌਦਾ 13 ਲੱਖ ਰੁਪਏ ’ਚ ਤੈਅ ਹੋਇਆ। ਉਕਤ ਏਜੰਟ ਨੇ ਫਾਈਲ ਤਿਆਰ ਕਰਨ ਦੇ ਲਈ 25 ਹਜ਼ਾਰ ਰੁਪਏ ਦੀ ਰਾਸ਼ੀ ਲਈ ਅਤੇ ਇਸ ਉਪਰੰਤ ਅਲੱਗ-ਅਲੱਗ ਤਰੀਕਾਂ ’ਤੇ ਉਸ ਨੇ ਉਨ੍ਹਾਂ ਕੋਲੋਂ 10,11,600 ਰੁਪਏ ਪ੍ਰਾਪਤ ਕਰ ਲਏ ਅਤੇ ਇਸ ਦੌਰਾਨ ਜਿਹਡ਼ਾ ਨਿਯੁਕਤੀ ਪੱਤਰ ਉਨ੍ਹਾਂ ਨੂੰ ਦਿੱਤਾ ਉਹ ਜਾਅਲੀ ਨਿਕਲਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਏਜੰਟ ਪਿਛਲੇ 3 ਸਾਲਾਂ ਤੋਂ ਉਨ੍ਹਾਂ ਨੂੰ ਘੁੰਮਾ ਰਹੇ ਹਨ ਅਤੇ ਨਾ ਤਾਂ ਉਨ੍ਹਾਂ ਦੇ ਪੈਸੇ ਵਾਪਿਸ ਕਰ ਰਹੇ ਹਨ ਤੇ ਨਾ ਹੀ ਉਸ ਦੀ ਲਡ਼ਕੀ ਨੂੰ ਵਿਦੇਸ਼ ਭੇਜਿਆ ਹੈ। ਉਕਤ ਏਜੰਟਾਂ ਨੇ ਵਾਰ-ਵਾਰ ਚੱਕਰ ਲਾਉਣ ’ਤੇ 6 ਲੱਖ ਰੁਪਏ ਦਾ ਚੈੱਕ ਦਿੱਤਾ ਪਰ ਉਹ ਕੈਸ਼ ਨਹੀਂ ਹੋ ਸਕਿਆ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਉਸ ਨੇ ਆਪਣੇ ਪੈਸੇ ਵਾਪਿਸ ਕਰਵਾਉਣ ਅਤੇ ਏਜੰਟਾਂ ਦੇ ਖਿਲਾਫ਼ ਕਾਨੂੰਨ ਦੇ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।...

ਫੋਟੋ - http://v.duta.us/YX8ZlQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/fgLcuAAA

📲 Get Ropar-Nawanshahar News on Whatsapp 💬