[ropar-nawanshahar] - ਵੱਖ-ਵੱਖ ਸਡ਼ਕ ਹਾਦਸਿਆਂ ’ਚ ਨਰਸਿੰਗ ਦੀ ਵਿਦਿਆਰਥਣ ਸਣੇ 2 ਵਿਅਕਤੀਆਂ ਦੀ ਮੌਤ, 1 ਜ਼ਖਮੀ

  |   Ropar-Nawanshaharnews

ਰੂਪਨਗਰ, (ਵਿਜੇ)- ਰੂਪਨਗਰ ’ਚ ਤਿੰਨ ਵੱਖ-ਵੱਖ ਹਾਦਸਿਆਂ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ਲਿਆਂਦਾ ਗਿਆ।

ਜ਼ਖਮੀ ਵਿਅਕਤੀ ਦੀ ਪਛਾਣ ਰਾਮਪਾਲ ਪੁੱਤਰ ਮੁਲਖ ਰਾਜ ਨਿਵਾਸੀ ਮਾਲੇਵਾਲ (ਨਵਾਂਸ਼ਹਿਰ) ਦੇ ਰੂਪ ’ਚ ਹੋਈ। ਜਦੋਂ ਕਿ ਮ੍ਰਿਤਕਾਂ ’ਚ ਮਨਦੀਪ ਕੌਰ ਪੁੱਤਰੀ ਬਲਵਿੰਦਰ ਸਿੰਘ ਨਿਵਾਸੀ ਪਿੰਡ ਠੌਣਾਂ ਅਤੇ ਜਗੀਰ ਸਿੰਘ ਪੁੱਤਰ ਜੀਵਾ ਸਿੰਘ ਨਿਵਾਸੀ ਖੈਰਾਬਾਦ ਸ਼ਾਮਲ ਹਨ।

ਜਾਣਕਾਰੀ ਅਨੁਸਾਰ ਮ੍ਰਿਤਕਾ ਮਨਦੀਪ ਕੌਰ ਜੀ.ਐੱਮ.ਐੱਨ. (ਨਰਸਿੰਗ) ਦੀ ਦੂਸਰੇ ਸਾਲ ਦੀ ਵਿਦਿਆਰਥਣ ਸੀ ਅਤੇ ਉਹ ਸਰਸਵਤੀ ਕਾਲਜ ਮੋਰਿੰਡਾ ’ਚ ਪ੍ਰੀਖਿਆ ਦੇ ਕੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਮੱਥਾ ਟੇਕ ਕੇ ਐਕਟਿਵਾ ਸਕੂਟਰੀ ’ਤੇ ਸਵਾਰ ਹੋ ਕੇ ਵਾਪਸ ਪਿੰਡ ਠੌਣਾਂ ਵੱਲ ਜਾ ਰਹੀ ਸੀ। ਪਿੰਡ ਗੰਧੋਂ ਕੋਲ ਸਕੂਟਰੀ ਸੀਜ ਹੋ ਜਾਣ ਕਾਰਨ ਦੁਰਘਟਨਾਗ੍ਰਸਤ ਹੋ ਗਈ। ਦੁਕਾਨਦਾਰਾਂ ਦੀ ਮਦਦ ਨਾਲ ਜ਼ਖਮੀ ਲਡ਼ਕੀ ਨੂੰ ਰੂਪਨਗਰ ਸਿਵਲ ਹਸਪਤਾਲ ਲਿਆਂਦਾ ਗਿਆ। ਮ੍ਰਿਤਕਾ ਦੇ ਭਰਾ ਗੁਰਪ੍ਰੀਤ ਸਿੰਘ ਮੁਤਾਬਕ ਘਟਨਾ ਸਬੰਧੀ ਪਤਾ ਚੱਲਣ ’ਤੇ ਉਹ ਜਿਵੇਂ ਹੀ ਸਿਵਲ ਹਸਪਤਾਲ ਪਹੁੰਚੇ ਅਤੇ ਉਦੋਂ ਤੱਕ ਉਸ ਦੀ ਭੈਣ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਮਨਦੀਪ ਕੌਰ ਨਰਸਿੰਗ ਦਾ ਕੋਰਸ ਕਰ ਰਹੀ ਸੀ ਅਤੇ ਅੱਜ ਉਹ ਫਾਈਨਲ ਪ੍ਰੀਖਿਆ ਦਾ ਪਰਚਾ ਦੇ ਕੇ ਆਈ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਾਇਆ ਗਿਆ।...

ਫੋਟੋ - http://v.duta.us/dfPKmAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ZWEmSwAA

📲 Get Ropar-Nawanshahar News on Whatsapp 💬