ਟੋਰਾਂਟੋ 'ਚ ਗੋਲੀਬਾਰੀ🔫 ਕਾਰਨ ਕਈ ਲੋਕ ਜ਼ਖਮੀ😰, ਪੁਲਸ 👮ਮੌਕੇ 'ਤੇ ਪੁੱਜੀ

  |   Punjabnews

ਕੈਨੇਡਾ 'ਚ ਟੋਰਾਂਟੋ ਸ਼ਹਿਰ ਦੇ ਨੇੜਲੇ ਇਲਾਕੇ ਰਿਵਰਡੇਲ 'ਚ ਗੋਲੀਬਾਰੀ ਹੋਣ ਕਾਰਨ ਕਈ ਲੋਕ ਜ਼ਖਮੀ ਹੋ ਗਏ। ਸਥਾਨਕ ਸਮੇਂ ਮੁਤਾਬਕ ਐਤਵਾਰ ਰਾਤ ਨੂੰ ਇੱਥੇ ਗੋਲੀਬਾਰੀ ਹੋਈ। ਪੀੜਤਾਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ 'ਚ ਭੇਜਿਆ ਗਿਆ ਹੈ। ਐਮਰਜੈਂਸੀ ਟੀਮ ਨੂੰ ਰਾਤ ਦੇ ਤਕਰੀਬਨ 10 ਕੁ ਵਜੇ ਫੋਨ ਕਰਕੇ ਡੋਨਫੋਰਥ ਅਤੇ ਪੇਪ ਅਵੈਨਿਊ ਸੱਦਿਆ ਗਿਆ, ਜਿੱਥੇ ਗੋਲੀਬਾਰੀ ਹੋਈ ਸੀ।
ਤਾਜਾ ਜਾਣਕਾਰੀ ਮੁਤਾਬਕ ਹਮਲਾਵਰ ਮਾਰਿਆ ਗਿਆ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਪੈਰਾਮੈਡਿਕਸ, ਪੁਲਸ ਅਤੇ ਫਾਇਰ ਫਾਈਟਰਜ਼ ਵਲੋਂ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ। ਇਕ ਵਿਅਕਤੀ ਨੂੰ ਗੰਭੀਰ ਹਾਲਤ 'ਚ ਐਂਬੂਲੈਂਸ 'ਚ ਲਿਜਾਂਦੇ ਹੋਏ ਦੇਖਿਆ ਗਿਆ ਹੈ।

ਇੱਥੇ ਦੇਖੋ ਫ਼ੋਟੋ-http://v.duta.us/t3Wd_AAA

📲 Get Punjab News on Whatsapp 💬