ਪੰਜਾਬ ਦੇ😫 ਬਿਜਲੀ ਖਪਤਕਾਰਾਂ ਨੂੰ 😓ਫਿਰ ਲੱਗਾ ਦਰਾਂ 'ਚ ਵਾਧੇ ਦਾ ਝਟਕਾ😱

  |   Punjabnews

ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਦਰਾਂ ਵਿਚ ਵਾਧੇ ਦਾ ਇਕ ਵਾਰ ਫਿਰ ਝਟਕਾ ਲੱਗਾ ਹੈ। ਸੂਬੇ ਵਿਚ ਬਿਜਲੀ ਦਰਾਂ ਵਿਚ ਸਾਰੇ ਸ਼੍ਰੇਣੀ ਦੇ ਖਪਤਕਾਰਾਂ ਲਈ 8 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਵਾਧਾ ਕੀਤਾ ਗਿਆ ਹੈ। ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ ਦੇ ਫਿਊਲ ਕਾਸਟ ਐਡਜਸਟਮੈਂਟ ਸਰਚਾਰਜ (ਐੱਫ. ਸੀ. ਏ.) ਦੇ ਰੂਪ ਵਿਚ ਕੀਤਾ ਗਿਆ ਇਹ ਵਾਧਾ ਬੀਤੀ 1 ਜੁਲਾਈ ਤੋਂ ਲਾਗੂ ਹੋਵੇਗਾ।

ਹਾਲਾਂਕਿ ਪੰਜਾਬ ਪਾਵਰਕਾਮ ਨੇ ਪੰਜਾਬ ਸਟੇਟ ਰੈਗੂਲੇਟਰੀ ਕਮਿਸ਼ਨ ਕੋਲ ਮਨਜ਼ੂਰੀ ਲਈ ਭੇਜੇ ਪ੍ਰਸਤਾਵ ਵਿਚ ਇਹ ਵਾਧਾ ਮੀਟਰਡ ਸਪਲਾਈ ਲਈ 17 ਪੈਸੇ ਪ੍ਰਤੀ ਯੂਨਿਟ ਅਤੇ ਕਿਸਾਨਾਂ ਲਈ ਗੈਰ-ਮੀਟਰਡ ਸਪਲਾਈ ਲਈ 6.94 ਰੁਪਏ ਪ੍ਰਤੀ ਬੀ. ਐੱਚ. ਪੀ. ਪ੍ਰਤੀ ਮਹੀਨਾ ਕਰਨ ਦੀ ਮੰਗ ਕੀਤੀ ਸੀ ਪਰ ਕਮਿਸ਼ਨ ਦੀ ਚੇਅਰਪਰਸਨ ਕੁਸੁਮਜੀਤ ਸਿੱਧੂ ਅਤੇ ਮੈਂਬਰਾਂ ਐੱਸ.

ਐੱਸ. ਸਰਨਾ ਤੇ ਅੰਜੁਲੀ ਚੰਦਰਾ ਦੀ ਬੈਂਚ ਨੇ ਦਸਤਾਵੇਜ਼ੀ ਸਬੂਤਾਂ ਤੇ ਪਾਵਰਕਾਮ ਵਲੋਂ ਖੁਦ ਦੇ ਥਰਮਲ ਪਾਵਰ ਪਲਾਂਟਸ ਦੀ ਫਿਊਲ ਕਾਸਟ ਦੀ ਗਿਣਤੀ ਨੂੰ ਤਰਕ ਸੰਗਤ ਨਾ ਮੰਨਦਿਆਂ ਇਹ ਦਰਾਂ ਅੰਤਰਿਮ ਤੌਰ 'ਤੇ ਮੀਟਰਡ ਸਪਲਾਈ ਲਈ 8 ਪੈਸੇ ਪ੍ਰਤੀ ਯੂਨਿਟ ਤੇ ਕਿਸਾਨਾਂ ਲਈ ਗੈਰ-ਮੀਟਰਡ ਸਪਲਾਈ ਲਈ 6 ਰੁਪਏ ਪ੍ਰਤੀ ਬੀ. ਐੱਚ. ਪੀ.

ਪ੍ਰਤੀ ਮਹੀਨੇ ਦੇ ਅਨੁਸਾਰ ਵਧਾਏ ਜਾਣ ਦੀ ਮਨਜ਼ੂਰੀ ਦੇਣ ਦਾ ਫੈਸਲਾ ਲਿਆ ਪਰ ਨਾਲ ਹੀ ਕਿਹਾ ਕਿ ਪਾਵਰਕਾਮ ਦੇ ਕਲੇਮ 'ਤੇ ਅੰਤਿਮ ਫੈਸਲਾ ਪਾਵਰਕਾਮ ਦੇ ਸਾਲ 2017-18 ਦੇ ਖਾਤਿਆਂ ਦੇ ਟੂ-ਅਪ ਜਾਂ ਰੀ-ਕੰਸੀਲੀਏਸ਼ਨ ਦੇ ਸਮੇਂ ਲਿਆ ਜਾਵੇਗਾ। ਰੈਗੂਲੇਟਰੀ ਕਮਿਸ਼ਨ ਦੀ ਇਸ ਮਨਜ਼ੂਰੀ ਤੋਂ ਬਾਅਦ ਪਾਵਰਕਾਮ ਅਗਲੇ ਇਕ ਦੋ ਦਿਨਾ ਵਿਚ ਇਸ ਵਾਧੇ ਬਾਰੇ ਸਰਕੂਲਰ ਜਾਰੀ ਕਰ ਦੇਵੇਗਾ।

ਇੱਥੇ ਦੇਖੋ ਫ਼ੋਟੋ-http://v.duta.us/P48cawAA

📲 Get Punjab News on Whatsapp 💬