ਹਵਾਈ ਫਾਇਰ🔫 ਕਰਨ ਤੇ ਧਮਕੀਆਂ ਦੇਣ👉 ਦੇ ਦੋਸ਼ਾਂ ’ਚ 14 ਨਾਮਜ਼ਦ👥

  |   Punjabnews

ਇਕ ਰਿਜੋਰਟ ਮਾਲਕ ਸਾਹਮਣੇ ਹਵਾਈ ਫਾਇਰ ਕਰਨ ਅਤੇ ਰਿਜੋਰਟ ’ਤੇ ਕਬਜ਼ਾ ਕਰਨ ਦੀਅਾਂ ਧਮਕੀਅਾਂ ਦੇਣ ਦੇ ਦੋਸ਼ਾਂ ’ਚ ਕੋਤਵਾਲੀ ਪੁਲਸ ਨੇ 12 ਅਣਪਛਾਤੇ ਲੋਕਾਂ ਸਮੇਤ 13 ਖਿਲਾਫ਼ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਅਨੁਸਾਰ ਭੂਸ਼ਣ ਕੁਮਾਰ ਵਾਸੀ ਸਿਰਕੀ ਬਾਜ਼ਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਸਕਾਈ ਲੈਡ ਰਿਜੋਰਟ ਦਾ ਮਾਲਕ ਹੈ। ਉਸ ਵੱਲੋਂ ਆਪਣਾ ਰਿਜੋਰਟ ਜਗਦੀਸ ਸਚਦੇਵਾ ਨੂੰ ਇਕਰਾਰਨਾਮਾ ਕਰਕੇ ਠੇਕੇ ’ਤੇ ਦਿੱਤਾ ਸੀ।

ਬੀਤੇ ਦਿਨੀਂ ਉਹ ਆਪਣੀ ਪਤਨੀ ਨਾਲ ਰਿਜੋਰਟ ਵਿਖੇ ਗਿਆ ਸੀ, ਇਸ ਦੌਰਾਨ ਉੱਥੇ ਪਹਿਲਾ ਤੋਂ ਹੀ 12,13 ਅਣਪਛਾਤੇ ਵਿਅਕਤੀ ਮੌਜੂਦ ਸਨ। ਜਦੋਂ ਉਹ ਅਤੇ ਉਸਦੀ ਪਤਨੀ ਰਿਜੋਰਟ ਵਿਚ ਦਾਖਲ ਹੋਣ ਲੱਗੇ ਤਾਂ ਮੁਲਜ਼ਮ ਨੇ ਉਨ੍ਹਾਂ ਸਾਹਮਣੇ ਹਵਾਈ ਫਾਇਰ ਕੀਤੇ।

ਇਸ ਤੋਂ ਇਲਾਵਾ ਉਸਦੇ ਰਿਜੋਰਟ ’ਤੇ ਕਬਜ਼ਾ ਕਰਨ ਦੀਅਾਂ ਧਮਕੀਅਾਂ ਦਿੱਤੀਅਾਂ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮਾਂ ਖਿਲਾਫ਼ ਅਸਲਾ ਐਕਟ ਤਹਿਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇੱਥੇ ਦੇਖੋ ਫ਼ੋਟੋ-http://v.duta.us/sIXHCAAA

📲 Get Punjab News on Whatsapp 💬