1968 'ਚ ਕ੍ਰੈਸ਼ ਹੋਏ✈️ ਜਹਾਜ਼ ਦਾ ਮਲਬਾ ਮਿਲਿਆ,😒 ਚੰਡੀਗੜ੍ਹ ਤੋਂ ਲੇਹ ਜਾ ਰਿਹਾ ਸੀ ਜਹਾਜ਼😱

  |   Punjabnews

ਸੱਤ ਫਰਵਰੀ 1968 ਨੂੰ ਚੰਡੀਗੜ੍ਹ ਤੋਂ ਲੇਹ ਜਾ ਰਿਹਾ ਇੰਡੀਅਨ ਏਅਰਫੋਰਸ ਦਾ ਜਹਾਜ਼ ਰੋਹਤਾਂਗ ਦੱਰੇ ਕੋਲ ਕ੍ਰੈਸ਼ ਹੋ ਗਿਆ ਸੀ। ਇਸ ਵਿਚ 102 ਲੋਕ ਸਵਾਰ ਸਨ। 50 ਸਾਲ ਬਾਅਦ ਹਾਦਸੇ ਵਿਚ ਮਾਰੇ ਗਏ ਫ਼ੌਜੀ ਦੀ ਲਾਸ਼ ਅਤੇ ਜਹਾਜ਼ ਦਾ ਮਲਬਾ ਮਿਲਿਆ ਹੈ। ਇਥੇ ਪੁੱਜੇ ਪਰਬਤਾਰੋਹੀਆਂ ਨੇ ਸਭ ਤੋਂ ਪਹਿਲਾਂ ਇਸ ਨੂੰ ਵੇਖਿਆ।

ਸਾਬਕਾ ਸੋਵੀਅਤ ਸੰਘ ਵੇਲੇ ਦਾ ਬਣਿਆ ਭਾਰਤੀ ਹਵਾਈ ਸੈਨਾ ਦਾ ਏਐਨ-12 ਹਵਾਈ ਜਹਾਜ਼ 7 ਫਰਵਰੀ 1968 ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਜਦੋਂ ਮੌਸਮ ਖਰਾਬ ਹੋਣ ਕਾਰਨ ਪਾਇਲਟ ਨੇ ਲੇਹ ਤੋਂ ਵਾਪਸ ਚੰਡੀਗੜ੍ਹ ਮੁੜਨ ਦਾ ਫ਼ੈਸਲਾ ਕੀਤਾ ਸੀ।

ਜਹਾਜ਼ ਦੇ ਆਖਰੀ ਰੇਡੀਓ ਸੰਪਰਕ ਵੇਲੇ ਇਹ ਰੋਹਤਾਂਗ ਦੱਰੇ ਤੋਂ ਲੰਘ ਰਿਹਾ ਸੀ। ਪਰਬਤਾਰੋਹੀਆਂ ਦੀ ਟੀਮ ਨੂੰ 11 ਜੁਲਾਈ ਨੂੰ ਇਸ ਬਾਰੇ ਪਤਾ ਚੱਲਿਆ ਸੀ ਪਰ ਫ਼ੌਜ ਨੂੰ ਇਸ ਦੀ ਖ਼ਬਰ ਵਾਪਸ ਆਉਣ ’ਤੇ ਦਿੱਤੀ ਜਾ ਸਕੀ।

ਟੀਮ ਨੇ ਕੋਈ ਵੀ ਚੀਜ਼ ਇਧਰ ਉਧਰ ਨਹੀਂ ਕੀਤੀ ਪਰ ਤਸਵੀਰਾਂ ਲਈਆਂ ਸਨ ਤੇ ਇਕ ਵੀਡੀਓ ਬਣਾ ਕੇ ਫ਼ੌਜੀ ਅਧਿਕਾਰੀਆਂ ਨੂੰ ਭੇਜੀ ਸੀ। ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਲਾਸ਼ ਕਿਸੇ ਫ਼ੌਜੀ ਦੀ ਹੀ ਹੈ ਤੇ ਉਸ ਕੋਲੋਂ ਮਿਲਿਆ ਬੈਗ ਅਸਲ੍ਹਾ ਲਿਜਾਣ ਲਈ ਫ਼ੌਜੀ ਹੀ ਵਰਤਦੇ ਹਨ। ਜਹਾਜ਼ ਦਾ ਮਲਬਾ ਤੇ ਹੋਰ ਲਾਸ਼ਾਂ ਦੋ-ਢਾਈ ਕਿਲੋਮੀਟਰ ਰਕਬੇ ਵਿੱਚ ਫੈਲੀਆਂ ਹੋ ਸਕਦੀਆਂ ਹਨ।

ਇੱਥੇ ਪੜ੍ਹੋ ਖ਼ਬਰਾਂ - http://v.duta.us/CmlRVwAA

📲 Get Punjab News on Whatsapp 💬