Punjabi Version

  |   Golden Temple Hukamnama

Ang: 471

ਨੰਗ-ਧੜੰਗ ਜਦ ਉਹ ਨਰਕ ਨੂੰ ਜਾਂਦਾ ਹੈ, ਤਦ ਉਹ ਸੱਚ ਮੁੱਚ ਡਾਢਾ ਹੀ ਭਿਆਨਕ ਦਿਸਦਾ ਹੈ। ਉਹ ਕੀਤੇ ਹੋਏ ਪਾਪਾਂ ਤੇ ਪਸਚਾਤਾਪ ਕਰਦਾ ਹੈ। ਸਲੋਕ ਪਹਿਲੀ ਪਾਤਸ਼ਾਹੀ। ਮਿਹਰਬਾਨੀ ਨੂੰ ਕਪਾਸ, ਸੰਤੁਸ਼ਟਤਾ ਨੂੰ ਧਾਗਾ, ਪ੍ਰਹੇਜ਼ਗਾਰੀ ਨੂੰ ਗੱਠ ਅਤੇ ਸੱਚ ਨੂੰ ਮਰੋੜਾ ਬਣਾ। ਇਹ ਹੈ ਜੰਞੂ ਆਤਮਾ ਦਾ। ਜੇ ਤੇਰੇ ਕੋਲ ਇਹ ਹੈ, ਹੇ ਬ੍ਰਾਹਮਣ! ਤਦ, ਮੈਨੂੰ ਇਹ ਪਾ ਦੇ। ਇਹ ਟੁੱਟਦਾ ਨਹੀਂ, ਨਾਂ ਹੀ ਇਸ ਨੂੰ ਮੈਲ ਚਿਮੜਦੀ ਹੈ। ਇਹ ਨਾਂ ਸੜਦਾ ਹੈ, ਤੇ ਨਾਂ ਹੀ ਗਵਾਚਦਾ ਹੈ। ਮੁਬਾਰਕ ਹਨ ਉਹ ਪ੍ਰਾਣੀ, ਹੇ ਨਾਨਕ! ਜੋ ਐਹੋ ਜੇਹਾ ਜਨੇਊ ਆਪਣੀ ਗਰਦਨ ਦੁਆਲੇ ਪਾ ਕੇ ਜਾਂਦੇ ਹਨ। ਤੂੰ ਚਾਰ ਕਉਡੀਆਂ ਨੂੰ ਧਾਗਾ ਖਰੀਦ ਕੇ ਲਿਆਉਂਦਾ ਹੈਂ ਅਤੇ ਵਲਗਣ ਵਿੱਚ ਬੈਠ ਕੇ ਇਸ ਨੂੰ ਪਾਉਂਦਾ ਹੈਂ। ਬ੍ਰਾਹਮਣ ਧਾਰਮਕ ਉਸਤਾਦ ਬਣ ਜਾਂਦਾ ਹੈ ਅਤੇ ਕੰਨਾਂ ਵਿੱਚ ਸਿੱਖਿਆ ਫੂਕਦਾ ਹੈ। (ਪ੍ਰੰਤੂ) ਉਹ ਆਦਮੀ ਮਰ ਜਾਂਦਾ ਹੈ, ਉਹ ਜਨੈਊ ਡਿੱਗ ਪੈਂਦਾ ਹੈ ਅਤੇ ਆਤਮਾ ਬਿਨਾਂ ਧਾਗੇ ਦੇ ਟੁਰ ਵੰਞਦੀ ਹੈ। ਪਹਿਲੀ ਪਾਤਸ਼ਾਹੀ। ਆਦਮੀ ਲੱਖਾਂ ਚੋਰੀਆਂ ਅਤੇ ਲੱਖਾਂ ਵਿਭਚਾਰ ਕਰਦਾ ਹੈ ਅਤੇ ਲੱਖਾਂ ਝੂਠ ਤੇ ਮੰਦੇ ਬਚਨ ਬੋਲਦਾ ਹੈ। ਉਹ ਰੈਣ ਦਿਹੁੰ ਅਣਗਿਣਤ ਠੱਗੀਆਂ ਠੋਰੀਆਂ ਅਤੇ ਪਾਂਬਰਤਾਈਆਂ ਆਪਣੇ ਸਾਥ ਦੇ ਜੀਵਾਂ ਨਾਲ ਕਰਦਾ ਹੈ। ਧਾਗਾ ਰੂੰ ਤੋਂ ਕੱਤਿਆਂ ਜਾਂਦਾ ਹੈ ਅਤੇ ਬ੍ਰਾਹਮਣ ਆ ਕੇ ਇਸ ਨੂੰ ਵੱਟਦਾ ਹੈ। ਬੱਕਰਾ ਮਾਰਿਆ ਪਕਾਇਆ ਤੇ ਖਾਧਾ ਜਾਂਦਾ ਹੈ। ਤਦ ਹਰ ਕੋਈ ਕਹਿੰਦਾ ਹੈ, ਜਨੇਊ ਪਾ ਦਿਉ। ਜਦ ਇਹ ਬੋਦਾ ਹੋ ਜਾਂਦਾ ਹੈ, ਇਸ ਨੂੰ ਸੁੱਟ ਦਿੰਦੇ ਹਨ ਅਤੇ ਤਦ ਹੋਰ ਨਵੇਂ ਸਿਰਿਓਂ ਪਾ ਦਿੱਤਾ ਜਾਂਦਾ ਹੈ। ਨਾਨਕ, ਧਾਗਾ ਟੁਟੇ ਹੀ ਨਾਂ, ਜੇਕਰ ਧਾਗੇ ਵਿੱਚ ਕੋਈ ਸੱਤਿਆ ਹੋਵੇ। ਪਹਿਲੀ ਪਾਤਸ਼ਾਹੀ। ਨਾਮ ਤੇ ਈਮਾਨ ਲਿਆਉਣ ਦੁਆਰਾ ਇੱਜ਼ਤ ਉਤਪੰਨ ਹੁੰਦੀ ਹੈ। ਸੁਆਮੀ ਦੀ ਸਿਫ਼ਤ-ਸ਼ਲਾਘਾ ਸੱਚਾ ਜਨੇਊ ਹੈ। ਐਹੋ ਜੇਹਾ ਪਵਿੱਤ ਧਾਗਾ ਪ੍ਰਭੂ ਦੇ ਦਰਬਾਰ ਵਿੱਚ ਪਹਿਨਿਆ ਜਾਂਦਾ ਹੈ ਅਤੇ ਇਹ ਟੁੱਟਦਾ ਨਹੀਂ। ਪਹਿਲੀ ਪਾਤਸ਼ਾਹੀ। ਲਿੰਗ ਲਈ ਕੋਈ ਧਾਗਾ, ਅਤੇ ਇਸਤਰੀ ਲਈ ਕੋਈ ਧਾਗਾ ਨਹੀਂ। ਇਨ੍ਹਾਂ ਦੇ ਸਬੱਬ, ਬੰਦੇ ਦੇ ਦਾੜ੍ਹੇ ਉਤੇ ਹਰ ਰੋਜ ਅਤੇ ਸਦਾ ਹੀ ਥੁੱਕਾਂ ਪੈਦੀਆਂ ਹਨ। ਪਗਾਂ ਲਈ ਕੋਈ ਧਾਗਾ ਨਹੀਂ ਅਤੇ ਧਾਗਾ ਹੱਥਾਂ ਲਈ ਭੀ ਨਹੀਂ। ਧਾਗਾ ਜੀਭ ਲਈ ਨਹੀਂ ਅਤੇ ਨਾਂ ਹੀ ਧਾਗਾ ਨੇਤ੍ਰਾਂ ਲਈ ਹੈ। ਧਾਗੇ ਦੇ ਬਗੈਰ ਬ੍ਰਹਿਮਣ ਖੁਦ ਭਟਕਦਾ ਫਿਰਦਾ ਹੈ। ਡੋਰਾਂ ਨੂੰ ਵੱਟ ਕੇ ਉਹ ਉਨ੍ਹਾਂ ਨੂੰ ਹੋਰਨਾਂ ਦੇ ਪਾਉਂਦਾ ਹੈ। ਵਿਵਾਹ ਕਰਾਉਣ ਦੀ ਉਹ ਮਜਦੂਰੀ ਲੈਂਦਾ ਹੈ। ਪੱਤ੍ਰੀ ਕੱਢ ਕੇ ਉਹ ਰਸਤਾ ਵਿਖਾਲਦਾ ਹੈ। ਸੁਣੋ ਅਤੇ ਦੇਖੋ, ਤੁਸੀਂ ਹੇ ਲੋਕੋ! ਇਹ ਹੈਰਾਨੀ ਦੀ ਗੱਲ। ਆਤਮਕ ਤੌਰ ਤੇ ਅੰਨ੍ਹਾ ਹੁੰਦਿਆਂ ਹੋਇਆ ਭੀ ਪੰਡਿਤ ਦਾ ਨਾਮ ਸਿਆਣਾ ਹੈ। ਪਉੜੀ। ਜਿਸ ਉੱਤੇ ਸੁਆਮੀ ਮਿਹਰਬਾਨ ਹੈ ਅਤੇ ਦਇਆ ਧਾਰਦਾ ਹੈ, ਉਹ ਉਸ ਦੀ ਚਾਕਰੀ ਕਮਾਉਂਦਾ ਹੈ। ਟਹਿਲੂਆਂ, ਜਿਸ ਪਾਸੋਂ ਸਾਈਂ ਆਪਣਾ ਫੁਰਮਾਨ ਸਵੀਕਾਰ ਕਰਾਉਂਦਾ ਹੈ, ਉਹ ਉਸ ਦੀ ਟਹਿਲ ਕਰਦਾ ਹੈ। ਉਸ ਦੀ ਆਗਿਆ ਮੰਨਣ ਦੁਆਰਾ ਇਨਸਾਨ ਕਬੂਲ ਪੈ ਜਾਂਦਾ ਹੈ ਅਤੇ ਤਦ, ਮਾਲਕ ਦੇ ਮੰਦਰ ਨੂੰ ਪਾ ਲੈਂਦਾ ਹੈ। ਜਿਹੜਾ ਉਹ ਕੁਛ ਕਰਦਾ ਹੈ, ਜੋ ਉਸ ਦੇ ਮਾਰਗ ਨੂੰ ਚੰਗਾ ਲੱਗਦਾ ਹੈ, ਉਹ, ਉਹ ਮੇਵਾ ਹਾਸਲ ਕਰ ਲੈਦਾ ਹੈ, ਜਿਸ ਨੂੰ ਉਸ ਦਾ ਦਿਲ ਲੋੜਦਾ ਹੈ। ਉਹ ਤਦ, ਇੱਜ਼ਤ ਦੀ ਪੁਸ਼ਾਕ ਪਹਿਨ ਕੇ ਵਾਹਿਗੁਰੂ ਦੇ ਦਰਬਾਰ ਨੂੰ ਜਾਂਦਾ ਹੈ। ਪਹਿਲੀ ਪਾਤਸ਼ਾਹੀ। ਤੂੰ ਗਾਂ ਅਤੇ ਬ੍ਰਹਿਮਣ ਨੂੰ ਮਸੂਲ ਲਾਉਂਦਾ ਹੈਂ। ਗਾਂ ਦੇ ਗੋਹੇ ਨੇ ਤੇਰਾ ਪਾਰ ਉਤਾਰਾ ਨਹੀਂ ਕਰਨਾ। ਤੂੰ ਧੋਤੀ ਪਾਉਂਦਾ ਹੈਂ, ਤਿਲਕ ਲਾਉਂਦਾ ਹੈਂ, ਮਾਲਾ ਚੁੱਕੀ ਫਿਰਦਾ ਹੈਂ, ਅਤੇ ਰਾਸ਼ਨ ਮੁਸਲਮਾਨ ਦਾ ਖਾਂਦਾ ਹੈਂ। ਹੇ ਭਰਾ! ਅੰਦਰਵਾਰ ਤੂੰ ਉਪਾਸ਼ਨ ਕਰਦਾ ਹੈਂ, ਬਾਹਰਵਾਰ ਤੂੰ ਮੁਸਲਮਾਨੀ ਕਿਤਾਬਾਂ ਵਾਚਦਾ ਹੈਂ ਅਤੇ ਮੁਸਲਮਾਨੀ ਜੀਵਨ ਰਹੁ-ਰੀਤੀ ਧਾਰਨ ਕਰਦਾ ਹੈਂ। ਆਪਣਾ ਦੰਭਪੁਣਾ ਤਿਆਗ ਦੇ। ਰੱਬ ਦਾ ਨਾਮ ਲੈਣ ਦੁਆਰਾ ਤੂੰ ਪਾਰ ਉੱਤਰ ਜਾਵੇਗਾਂ। ਪਹਿਲੀ ਪਾਤਸ਼ਾਹੀ। ਆਦਮੀ-ਖਾਣ ਵੇਲੇ ਨਮਾਜ਼ ਪੜ੍ਹਦੇ ਹਨ। ਜੋ ਕਰਦ ਚਲਾਉਂਦੇ ਹਨ, ਉਨ੍ਹਾਂ ਦੀ ਗਰਦਨ ਦੁਆਲੇ ਜਨੇਊ ਹੈ। ਉਨ੍ਹਾਂ ਦੇ ਗ੍ਰਹਿ ਵਿੱਚ ਬ੍ਰਾਹਮਣ ਸੰਖ ਵਜਾਉਂਦੇ ਹਨ। ਉਨ੍ਹਾਂ ਨੂੰ ਭੀ ਓਹੀ ਸੁਆਦ ਆਉਂਦਾ ਹੈ। ਝੂਠੀ ਹੈ ਉਨ੍ਹਾਂ ਦੀ ਪੂੰਜੀ ਅਤੇ ਝੁਠਾ ਉਨ੍ਹਾਂ ਦਾ ਵਣਜ। ਝੂਠ ਬੋਲ ਕੇ ਉਹ ਭੋਜਨ ਛੱਕਦੇ ਹਨ। ਲੱਜਿਆ ਅਤੇ ਪਵਿੱਤ੍ਰਤਾ ਦਾ ਵਸੇਬਾ ਉਨ੍ਹਾਂ ਕੋਲੋਂ ਦੁਰੇਡੇ ਹੈ। ਨਾਨਕ, ਝੂਠ ਉਨ੍ਹਾਂ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ। ਮਨੁੱਖ ਦੇ ਮਸਤਕ ਤੇ ਤਿਲਕ ਹੈ ਅਤੇ ਉਸ ਦੇ ਲੱਕ ਦੁਆਲੇ ਭਗਵੀਂ ਧੋਤੀ। ਉਹਦੇ ਹੱਥ ਵਿੱਚ ਚਾਕੂ ਹੈ। ਉਹ ਅਵੱਸ਼ ਸੰਸਾਰ ਦਾ ਕਸਾਈ ਹੈ।