Punjabi Version

  |   Golden Temple Hukamnama

Ang: 482

ਦੁਨੀਆ ਕੇਵਲ ਇਕ ਖੇਡ ਹੀ ਹੈ, ਹੇ ਕਬੀਰ! ਇਸ ਲਈ ਖਬਰਦਾਰ ਹੋ ਕੇ ਨਰਦਾਂ ਸੁੱਟ। ਆਸਾ। ਆਪਣੀ ਦੇਹ ਨੂੰ ਮੈਂ ਲਲਾਰੀ ਦੀ ਮੱਟੀ ਬਣਾਉਂਦਾ ਹਾਂ, ਤੇ ਫੇਰ ਆਪਣੀ ਆਤਮਾ ਨੂੰ ਉਸ ਵਿੱਚ ਰੰਗਦਾ ਹਾਂ। ਪੰਜਾਂ ਮੂਲ ਅੰਸ਼ਾਂ ਨੂੰ ਮੈਂ ਆਪਣੇ ਜਾਂਜੀ ਬਣਾਉਂਦਾ ਹਾਂ। ਪ੍ਰਭੂ ਪਾਤਸ਼ਾਹ ਨਾਲ ਮੈਂ ਆਪਣੇ ਵਿਵਾਹ ਦੇ ਫੇਰੇ ਲੈਦਾ ਹਾਂ ਅਤੇ ਮੇਰੀ ਆਤਮਾ ਉਸ ਦੇ ਪ੍ਰੇਮ ਨਾਲ ਰੰਗੀਜ ਗਈ ਹੈ। ਗਾਇਨ, ਗਾਇਨ ਕਰੋ ਹੇ ਵਿਆਹੀਓ ਹੋਈਓ ਸਖੀਓ! ਵਿਆਹ ਦੇ ਗੀਤ। ਪ੍ਰਭੂ ਪਾਤਸ਼ਾਹ ਮੇਰੇ ਕੰਤ ਵਜੋ ਮੇਰੇ ਘਰ ਆਇਆ ਹੈ। ਠਹਿਰਾਉ। ਆਪਣੇ ਦਿਲ ਕੰਵਲ ਅੰਦਰ ਮੈਂ ਵੇਦੀ ਬਣਾਈ ਹੈ ਅਤੇ ਮੈਂ ਬ੍ਰਹਿਮ-ਗਿਆਤ ਦਾ ਉਚਾਰਨ ਕੀਤਾ ਹੈ। ਪ੍ਰਭੂ ਪਾਤਸ਼ਾਹ ਮੈਨੂੰ ਆਪਣੇ ਲਾੜ੍ਹੇ ਵਜੋਂ ਮਿਲ ਗਿਆ ਹੈ, ਐਹੋ ਜੇਹੀ ਵਿਸ਼ਾਲ ਹੈ ਕਿਸਮਤ ਮੇਰੀ। ਦੇਵਤੇ ਮਨੁੱਖ ਮੌਨੀ ਰਿਸ਼ੀ ਅਤੇ ਤੇਤੀ ਕ੍ਰੋੜ ਦੇਵ, ਆਪੋ ਆਪਣੇ ਉਡਣ-ਖਟੋਲਿਆਂ ਵਿੱਚ ਦ੍ਰਿਸ਼ਯ ਵੇਖਣ ਨੂੰ ਆਏ ਹਨ। ਕਬੀਰ ਜੀ ਆਖਦੇ ਹਨ ਕਿ ਅਦੁੱਤੀ ਭਾਗਾਂ ਵਾਲਾ ਸੁਆਮੀ ਵਰ ਕੇ ਮੈਨੂੰ ਆਪਣੇ ਨਾਲ ਲੈ ਗਿਆ ਹੈ। ਆਸਾ। ਮੈਂ ਆਪਣੀ ਸੱਸ (ਮਾਇਆ) ਦੀ ਸਤਾਈ ਹੋਈ ਹਾਂ ਅਤੇ ਆਪਣੇ ਸਹੁਰੇ (ਪ੍ਰਭੂ) ਦੀ ਮੈਂ ਲਾਡਲੀ ਹਾਂ। ਆਪਣੇ ਪਤੀ ਦੇ ਵੱਡੇ ਭਰਾ, ਮੌਤ, ਦੇ ਤਾਂ ਨਾਮ ਪਾਸੋ ਹੀ ਮੈਂ ਭੈ ਖਾਂਦੀ ਹਾਂ। ਹੇ ਮੇਰੀਓ ਸਹੇਲੀਓ! ਅਤੇ ਸਾਥਣੋ! ਮੇਰੇ ਖਸਮ ਦੀ ਭੈਣ (ਅਗਿਆਨਤਾ) ਨੇ ਮੈਨੂੰ ਪਕੜ ਲਿਆ ਹੈ। ਆਪਣੇ ਪਤੀ ਦੇ ਛੋਟੇ ਭਰਾ (ਗਿਆਨ) ਦੇ ਵਿਛੋੜੇ ਦੁਆਰਾ ਮੈਂ ਸੜ ਬਲ ਰਹੀ ਹਾਂ। ਮੇਰਾ ਮਨ ਕਮਲਾ ਹੋ ਗਿਆ ਹੈ, ਕਿਉਂਕਿ ਮੈਂ ਸਰਬ ਵਿਆਪਕ ਸੁਆਮੀ ਨੂੰ ਭੁਲਾ ਦਿੱਤਾ ਹੈ। ਮੈਂ ਕਿਸ ਤਰ੍ਹਾਂ ਪਵਿੱਤ੍ਰ ਜੀਵਨ-ਰਹੁ-ਰੀਤੀ ਬਸਰ (ਬਿਤਾ) ਕਰ ਸਕਦੀ ਹਾਂ? ਮੇਰਾ ਪਤੀ ਮੇਰੇ ਮਨ ਦੀ ਸੇਜਾ ਉੱਤੇ ਬਿਰਾਜਮਾਨ ਹੈ, ਪਰ ਮੇਰੇ ਨੇਤ੍ਰਾਂ ਨਾਲ ਉਹ ਮੈਨੂੰ ਨਹੀਂ ਦਿਸਦਾ। ਇਸ ਦੁਖੜੇ ਨੂੰ ਮੈਂ ਕੀਹਦੇ ਕੋਲ ਆਖਾ। ਠਹਿਰਾਉ। ਮੇਰਾ ਮਤ੍ਰੇਆ ਪਿਤਾ (ਹਊਮੇ) ਮੇਰੇ ਨਾਲ ਲੜਾਈ ਕਰਦਾ ਹੈ ਅਤੇ ਮੇਰੀ ਮਾਤਾ (ਤ੍ਰਿਸ਼ਨਾ) ਹਮੇਸ਼ਾਂ ਹੀ ਨਸ਼ੱਈ ਰਹਿੰਦੀ ਹੈ। ਜਦ ਮੈਂ ਆਪਣੇ ਵੱਡੇ ਵੀਰ (ਧਿਆਨ) ਨਾਲ ਰਹਿੰਦੀ ਸਾਂ ਓਦੋ ਮੈਂ ਆਪਣੇ ਭਰਤੇ ਦੀ ਲਾਡਲੀ ਸਾਂ। ਕਬੀਰ ਜੀ ਆਖਦੇ ਹਨ, ਪੰਜ ਮੰਦੇ ਵਿਸ਼ੇ-ਵੇਗ ਮੇਰੇ ਨਾਲ ਝਗੜਦੇ ਹਨ ਅਤੇ ਝਗੜੇ ਝਾਬੇ ਵਿੱਚ ਹੀ ਮੇਰਾ ਜੀਵਨ ਬਰਬਾਦ ਹੋ ਗਿਆ ਹੈ। ਕੂੜੀ ਮੋਹਨੀ ਨੇ ਸਾਰੇ ਜਹਾਨ ਨੂੰ ਜਕੜਿਆ ਹੋਇਆ ਹੈ, ਪ੍ਰੰਤੂ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੈਂ ਆਰਾਮ ਪ੍ਰਾਪਤ ਕਰ ਲਿਆ ਹੈ। ਆਸਾ। ਮੇਰੇ ਗ੍ਰਿਹ ਵਿੱਚ ਸੂਤ੍ਰ ਹੈ ਅਤੇ ਮੈਂ ਹਰ ਰੋਜ਼ ਹੀ ਤਾਣਾ ਤਣਦਾ ਹਾਂ। ਜਦ ਕਿ ਤੇਰੇ ਗਲ ਦੁਆਲੇ ਕੇਵਲ ਇਕ ਧਾਗਾ ਹੀ ਹੈ। ਤੂੰ ਵੇਦਾ ਅਤੇ ਪਵਿੱਤ੍ਰ ਭਜਨ ਨੂੰ ਵਾਚਦਾ ਹੈਂ ਜਦ ਕਿ ਮੈਂ ਆਪਣੇ ਹਿਰਦੇ ਅੰਦਰ ਸ੍ਰਿਸ਼ਟੀ ਦੇ ਸੁਆਮੀ ਨੂੰ ਟਿਕਾਇਆ ਹੈ। ਮੇਰੀ ਜੀਭ ਉਤੇ, ਮੇਰੀਆਂ ਅੱਖਾਂ ਵਿੱਚ ਅਤੇ ਮੇਰੇ ਮਨ ਅੰਦਰ ਸ੍ਰਿਸ਼ਟੀ ਦਾ ਥੰਮ੍ਹਣਹਾਰ, ਸੁਆਮੀ ਮਾਲਕ ਵਸਦਾ ਹੈ। ਜਦ ਮੌਤ ਦੇ ਬੂਹੇ ਤੇ ਤੇਰੇ ਪਾਸੋ ਪੁਛ ਗਿੱਛ ਹੋਈ, ਹੇ ਪਗਲੇ ਮੁਕੰਦ! ਓਦੋ ਤੂੰ ਕੀ ਆਖੇਗਾ? ਠਹਿਰਾਉ। ਮੈਂ ਗਊ ਹਾਂ ਅਤੇ ਤੂੰ ਧਰਤੀ ਦਾ ਸੁਆਮੀ ਵਾਗੀ ਅਤੇ ਜਨਮਾਂ ਜਨਮਾਂ ਦਾ ਤੂੰ ਮੇਰਾ ਰਖਵਾਲਾ ਹੈਂ। ਪ੍ਰੰਤੂ ਤੂੰ ਕਦੇ ਭੀ ਮੈਨੂੰ ਚਰਾਉਣ ਲਈ ਪਰਲੇ ਪਾਰ (ਸੁਗਿਆਨ ਦਸ਼ਾ ਵਿੱਚ) ਨਹੀਂ ਲੈ ਗਿਆ। ਤੂੰ ਮੇਰਾ ਕੇਹੋ ਜੇਹਾ ਮਾਲਕ ਹੈਂ? ਤੂੰ ਬ੍ਰਹਮਣ ਹੈਂ ਅਤੇ ਮੈਂ ਬਨਾਰਸ ਦਾ ਜੁਲਾਹਾ। ਤੂੰ ਮੇਰੀ ਈਸ਼ਵਰੀ ਗਿਆਤ ਦਾ ਅੰਦਾਜ਼ਾ ਲਗਾ। ਤੂੰ ਮਹਾਰਾਜਿਆਂ ਅਤੇ ਪਾਤਸ਼ਾਹਾਂ ਪਾਸੋਂ ਮੰਗਦਾ ਹੈਂ ਅਤੇ ਮੇਰੀ ਬਿਰਤੀ ਪ੍ਰਭੂ ਨਾਲ ਜੁੜੀ ਹੋਈ ਹੈ। ਆਸਾ। ਸੰਸਾਰੀ ਜਿੰਦਗੀ ਐਹੋ ਜੇਹੀ ਹੈ ਜੇਹੋ ਜੇਹਾ ਕਿ ਇਕ ਸੁਪਨਾ ਹੈ। ਜਿੰਦਗੀ ਇਕ ਸੁਪਨੇ ਦੇ ਬਰਾਬਰ ਹੈ। ਇਸ ਨੂੰ ਸੱਚ ਮੰਨ ਕੇ ਮੈਂ ਪਕੜ ਲਿਆ ਹੈ ਅਤੇ (ਨਾਮ ਦੇ) ਮਹਾਨ ਖ਼ਜ਼ਾਨੇ ਨੂੰ ਤਿਆਗ ਦਿੱਤਾ ਹੈ। ਹੇ ਪਿਤਾ! ਮੈਂ ਧਨ ਦੌਲਤ ਲਈ ਪਿਆਰ ਤੇ ਮੁਹੱਬਤ ਧਾਰਨ ਕਰ ਲਈ ਹੈ, ਜਿਸ ਨੇ ਮੇਰੇ ਕੋਲੋਂ ਬ੍ਰਹਿਮ-ਬੋਧ ਦਾ ਜਵੇਹਰ ਖੱਸ ਲਿਆ ਹੈ। ਠਹਿਰਾਓ। ਅੱਖਾਂ ਨਾਲ ਵੇਖਦਾ ਹੋਇਆ ਪਰਵਾਨਾ ਫੱਸ ਜਾਂਦਾ ਹੈ। ਮੂਰਖ ਕੀੜਾ ਅੱਗ ਨੂੰ ਨਹੀਂ ਵੇਖਦਾ। ਸੋਨੇ ਅਤੇ ਇਸਤਰੀ ਨਾਲ ਜੁੜ ਕੇ ਮੂਰਖ ਮਨੁੱਖ ਮੌਤ ਦੀ ਫਾਹੀ ਦਾ ਖਿਆਲ ਨਹੀਂ ਕਰਦਾ। ਤੂੰ ਸੋਚ ਸਮਝ ਕਰ ਅਤੇ ਪਾਪ ਤਿਆਗ ਦੇ, ਉਹ ਸੁਆਮੀ ਤੈਨੂੰ ਪਾਰ ਉਤਾਰਨ ਲਈ ਇਕ ਜਹਾਜ਼ ਹੈ। ਕਬੀਰ ਜੀ ਆਖਦੇ ਹਨ, ਐਹੋ ਜੇਹਾ ਹੈ, ਜਗਤ ਦੀ ਜਿੰਦ ਜਾਨ-ਵਾਹਿਗੁਰੂ ਉਸ ਦੇ ਤੁੱਲ ਹੋਰ ਕੋਈ ਨਹੀਂ। ਆਸਾ। ਭਾਵੇਂ ਮੈਂ ਘਣੇਰੇ ਸਰੂਪ (ਨਾਮ) ਧਾਰਨ ਕੀਤੇ ਹਨ, ਹੁਣ ਮੈਂ ਮੁੜ ਕੇ, ਹੋਰ ਸਰੂਪ ਧਾਰਨ ਨਹੀਂ ਕਰਾਂਗਾ।