[sangrur-barnala] - ਹਰਸ਼ਜੋਤ ਕੌਰ ਤੂਰ ਨੇ ਵਧਾਇਆ ਪੰਜਾਬ ਪੁਲਸ ਅਤੇ ਜ਼ਿਲਾ ਸੰਗਰੂਰ ਦਾ ਮਾਣ

  |   Sangrur-Barnalanews

ਸੰਗਰੂਰ (ਅਨੀਸ਼)-ਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਵਾਂਗ ਪਿਆਰ ਕਰੋ ਦੀ ਕਹਾਵਤ ਨੂੰ ਪੰਜਾਬ ਪੁਲਸ ’ਚ ਜ਼ਿਲਾ ਸੰੰਗਰੂਰ ਵਿਖੇ ਬਤੌਰ ਸਬ-ਇੰਸ. ਵਜੋਂ ਤਾਇਨਾਤ ਹਰਸ਼ਜੋਤ ਕੌਰ ਤੂਰ ਨੇ ਸਹੀ ਕਰ ਕੇ ਦਿਖਾਇਆ ਹੈ ਅਤੇ ਪੰਜਾਬ ਪੁਲਸ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਫਿਲੌਰ ਵਿਖੇ ਸੂਬਾ ਪੱਧਰ ਦੀਆਂ ਹੋਈਆਂ ਗਤੀਵਿਧੀਆਂ ਅਤੇ ਪ੍ਰੀਖਿਆਵਾਂ ਵਿਚ 3 ਗੋਲਡ ਮੈਡਲ ਅਤੇ 1 ਸਿਲਵਰ ਮੈਡਲ ਪ੍ਰਾਪਤ ਕਰ ਕੇ ਪੰਜਾਬ ਪੁਲਸ ਅਤੇ ਜ਼ਿਲਾ ਸੰਗਰੂਰ ਦਾ ਨਾਂ ਰੌਸ਼ਨ ਕੀਤਾ ਹੈ। ਹਰਸ਼ਜੋਤ ਕੌਰ ਨੇ ਫੋਰੈਂਸਿਕ ਸਾਇੰਸ ਦੀ ਲਿਖਤੀ ਪ੍ਰੀਖਿਆ ਵਿਚ ਗੋਲਡ ਮੈਡਲ, ਫਿੰਗਰ ਪ੍ਰਿੰਟ ਪ੍ਰਤੀਯੋਗਤਾ ਵਿਚ ਗੋਲਡ ਮੈਡਲ, ਮੈਡੀਕੋ ਲੀਗਲ ਵਿਚ ਗੋਲਡ ਮੈਡਲ ਅਤੇ ਫੋਟੋਗ੍ਰਾਫੀ ਵਿਚ ਸਿਲਵਰ ਮੈਡਲ ਪ੍ਰਾਪਤ ਕੀਤਾ। ਹਰਸ਼ਜੋਤ ਨੂੰ ਮੈਡਲ ਯੁਰਿੰਦਰ ਸਿੰਘ ਹੇਅਰ ਆਈ. ਜੀ-ਕਮ-ਡਿਪਟੀ ਡਾਇਰੈਕਟਰ ਪੀ. ਪੀ. ਏ. ਫਿਲੌਰ ਅਤੇ ਰਵਚਰਨ ਸਿੰਘ ਬਰਾਡ਼ ਕਮਾਂਡੈਂਟ-ਕਮ-ਡਿਪਟੀ ਡਾਇਰੈਕਟਰ ਐਡਮਿਨ ਵੱਲੋਂ ਦੇ ਕੇ ਸਨਮਾਨਤ ਕੀਤਾ ਗਿਆ। ਉਸ ਨੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਤੋਂ ਬਾਅਦ 62ਵੀਂ ਆਲ ਇੰਡੀਆ ਪੁਲਸ ਡਿਊਟੀ ਮੀਟ ਫਰਵਰੀ ਵਿਚ ਲਖਨਊ ਵਿਖੇ ਹੋ ਰਹੀ ਹੈ, ਜਿਥੇ ਉਹ ਪੰਜਾਬ ਪੁਲਸ ਵੱਲੋਂ ਜਾਣ ਵਾਲੀ ਟੀਮ ਦੀ ਅਗਵਾਈ ਕਰਨਗੇ ਅਤੇ ਉਨ੍ਹਾਂ ਦਾ ਅਗਲਾ ਟੀਚਾ ਆਲ ਇੰਡੀਆ ਡਿਊਟੀ ਮੀਟ ’ਚ ਪੰਜਾਬ ਪੁਲਸ ਵੱਲੋਂ ਮੈਡਲ ਪ੍ਰਾਪਤ ਕਰਨਾ ਹੈ। ਹਰਸ਼ਜੌਤ ਕੌਰ ਦੀ ਇਸ ਪ੍ਰਾਪਤੀ ’ਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਪ੍ਰਾਪਤੀ ’ਤੇ ਪੁਲਸ ਜ਼ਿਲਾ ਸੰਗਰੂਰ ਦੇ ਐੱਸ. ਐੱਸ. ਪੀ. ਡਾ. ਸੰਦੀਪ ਗਰਗ, ਰਾਜ ਕੁਮਾਰ ਐੱਸ. ਪੀ. ਮਾਲੇਰਕੋਟਲਾ, ਸਬ-ਡਵੀਜ਼ਨ ਮਾਲੇਰਕੋਟਲਾ ਦੇ ਡੀ. ਐੱਸ. ਪੀ. ਯੋਗੀ ਰਾਜ, ਸਬ-ਡਵੀਜ਼ਨ ਧੂਰੀ ਦੇ ਡੀ. ਐੱਸ. ਪੀ. ਅਕਾਸ਼ਦੀਪ ਸਿੰਘ ਔਲਖ ਨੇ ਹਰਸ਼ਜੋਤ ਕੌਰ ਨੂੰ ਵਧਾਈ ਦਿੱਤੀ।

ਫੋਟੋ - http://v.duta.us/NNMjbQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/VppZ3gAA

📲 Get Sangrur-barnala News on Whatsapp 💬