[amritsar] - ਕਾਂਗਰਸ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਤੋਂ ਪੰਜਾਬ ਦਾ ਹਰ ਵਰਗ ਪ੍ਰੇਸ਼ਾਨ : ਸਮਰਾ

  |   Amritsarnews

ਅੰਮ੍ਰਿਤਸਰ (ਵਰਿੰਦਰ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀਆਂ ਜਾ ਰਹੀਆਂ ਵਰਕਰ ਮੀਟਿੰਗਾਂ ’ਚ ਆਗੂਆਂ ਅਤੇ ਵਰਕਰਾਂ ਵੱਲੋਂ ਦਿਖਾਏ ਜਾ ਰਹੇ ਉਤਸ਼ਾਹ ਤੋਂ ਸਾਫ ਝਲਕ ਰਿਹਾ ਹੈ ਕਿ ਆਉਂਦੀਆਂ ਚੋਣਾਂ ’ਚ ਪੰਜਾਬ ਅੰਦਰ ਅਕਾਲੀ ਭਾਜਪਾ ਗਠਜੋਡ਼ ਵੱਡੀਆਂ ਜਿੱਤਾਂ ਦਰਜ ਕਰੇਗਾ। ਇਹ ਪ੍ਰਗਟਾਵਾ ਅੱਜ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਭਾਈ ਜ਼ੋਰਵਾਰ ਸਿੰਘ ਦੇ ਗ੍ਰਹਿ ਪੁੱਜੇ ਹਲਕਾ ਇੰਚਾਰਜ ਤੇ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਕੀਤੇ ਸਾਰੇ ਚੋਣ ਵਾਅਦਿਆਂ ਤੋਂ ਭੱਜ ਚੁੱਕੀ ਹੈ ਜਿਸ ਕਾਰਨ ਸੂਬੇ ਅੰਦਰ ਕਿਸਾਨ, ਮਜ਼ਦੂਰ, ਵਪਾਰੀ ਅਤੇ ਸਮੁੱਚਾ ਮੁਲਾਜ਼ਮ ਵਰਗ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਤੋਂ ਬਹੁਤ ਪ੍ਰੇਸ਼ਾਨ ਹੈ ਅਤੇ ਪੰਜਾਬ ਦਾ ਹਰੇਕ ਵੋਟਰ ਕਾਂਗਰਸ ਸਰਕਾਰ ਨੂੰ ਚੱਲਦਾ ਕਰਨ ਲਈ ਉਤਾਵਲਾ ਬੈਠਾ ਹੈ। ਉਨ੍ਹਾਂ ਨੇ ਪਾਰਟੀ ਵੱਲੋਂ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਸ ਲਈ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਦੇ ਜਨਰਲ ਸਕੱਤਰ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਵਿਸ਼ਵਾਸ ਦਿਵਾਉਂਦੇ ਹਨ ਹਰ ਛੋਟੇ ਵੱਡੇ ਵਰਕਰ ਅਤੇ ਆਗੂ ਨੂੰ ਨਾਲ ਲੈ ਕੇ ਹਲਕਾ ਅਜਨਾਲਾ ਅੰਦਰ ਪਾਰਟੀ ਦੀ ਮਜ਼ਬੂਤ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਮੌਕੇ ਪ੍ਰਧਾਨ ਭਾਈ ਜ਼ੋਰਾਵਰ ਸਿੰਘ, ਸਰਕਲ ਪ੍ਰਧਾਨ ਸਵਿੰਦਰ ਸਿੰਘ ਸਿੰਦ ਸਹਿੰਸਰਾ, ਯੂਥ ਪ੍ਰਧਾਨ ਭੁਪਿੰਦਰਇਕਬਾਲ ਸਿੰਘ ਪਿੰਕਾ ਬਿਕਰਾਊਰ, ਸਰਕਲ ਅਜਨਾਲਾ ਪ੍ਰਧਾਨ ਗੁਲਬਾਗ ਸਿੰਘ ਬਿੱਲਾ, ਸੱਤਿਆਵਰਨਜੀਤ ਸਿੰਘ ਕੰਦੋਵਾਲੀ, ਕੌਂਸਲਰ ਜਸਪਾਲ ਸਿੰਘ ਭੱਟੀ ਢਿੱਲੋਂ, ਕੌਂਸਲਰ ਰਛਪਾਲ ਸਿੰਘ ਕਾਲੀ, ਕੌਂਸਲਰ ਸਵਰਨ ਸਿੰਘ ਗੁਲਾਬ, ਡਾ. ਮਨਜੀਤ ਸਿੰਘ, ਤਲਵਿੰਦਰ ਸਿੰਘ ਰਿੰਕੂ ਅਤੇ ਸੋਨੂੰ ਦਿਉਲ ਆਦਿ ਹਾਜ਼ਰ ਸਨ।

ਫੋਟੋ - http://v.duta.us/s9I-kgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/T-ZQUQAA

📲 Get Amritsar News on Whatsapp 💬