[amritsar] - ਦਿਵਿਆਂਗ ਬੱਚਿਆਂ ਲਈ ਮੈਡੀਕਲ ਅਸੈਸਮੈਂਟ ਕੈਂਪ ਲਾਇਆ

  |   Amritsarnews

ਅੰਮ੍ਰਿਤਸਰ (ਵਰਿੰਦਰ)-ਸਰਹੱਦੀ ਤਹਿਸੀਲ ਅਜਨਾਲਾ ਨਾਲ ਸਬੰਧਤ ਵੱਖ-ਵੱਖ ਸਕੂਲਾਂ ’ਚ ਪਡ਼੍ਹਦੇ ਦਿਵਿਆਂਗ ਬੱਚਿਆਂ ਲਈ ਵਿਸ਼ੇਸ਼ ਤਹਿਸੀਲ ਪੱਧਰੀ ਮੈਡੀਕਲ ਅਸੈਸਮੈਂਟ ਕੈਂਪ ਸਰਕਾਰੀ ਐਲੀਮੈਂਟਰੀ ਸਕੂਲ ਕੇਂਦਰੀ ਅਜਨਾਲਾ ਵਿਖੇ ਲਾਇਆ ਗਿਆ। ਬਲਾਕ ਸਿੱਖਿਆ ਅਫਸਰ ਅਜਨਾਲਾ-1 ਗੁਰਦੇਵ ਸਿੰਘ ਭੁੱਲਰ ਤੇ ਅਜਨਾਲਾ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੈਡਮ ਵਿੱਦਿਆ ਦੀ ਅਗਵਾਈ ’ਚ ਲਾਏ ਗਏ ਇਸ ਕੈਂਪ ’ਚ ਪ੍ਰਾਇਮਰੀ ਸਿੱਖਿਆ ਦਫਤਰ ਅਜਨਾਲਾ-1 ਅਤੇ 2 ਤੇ ਚੋਗਾਵਾਂ-1 ਅਤੇ 2 ਦੇ ਲੋਡ਼ਵੰਦ 18 ਸਾਲ ਤੱਕ ਦੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦਾ ਮੌਕੇ ’ਤੇ ਸਿਵਲ ਹਸਪਤਾਲ ਅਜਨਾਲਾ ਤੋਂ ਪਹੁੰਚੇ ਡਾ. ਸੁਖਰਾਜ ਸਿੰਘ, ਡਾ. ਅੰਜਨਾ ਤੇ ਡਾ. ਕੁਲਦੀਪ ਸਿੰਘ ਨੇ ਮੁਆਇਨਾ ਕੀਤਾ। ਇਸ ਮੌਕੇ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸੂਬਾ ਆਗੂ ਗੁਰਿੰਦਰ ਸਿੰਘ ਘੁੱਕੇਵਾਲੀ, ਜ਼ਿਲਾ ਕੋਆਰਡੀਨੇਟਰ ਧਰਮਿੰਦਰ ਸਿੰਘ, ਕੈਂਪ ਇੰਚਾਰਜ ਸਰਬਜੀਤ ਸਿੰਘ ਸੰਧੂ, ਮਾ. ਪਰਮਬੀਰ ਸਿੰਘ ਰੋਖੇ, ਲਿਵਤਾਰ ਸਿੰਘ, ਰਾਜਪਾਲ ਸਿੰਘ ਉੱਪਲ, ਬਿਕਰਮ ਸਿੰਘ ਮਟੀਆ, ਚਰਨਜੀਵ ਕੁਮਾਰ, ਗੁਰਦੇਵ ਸਿੰਘ ਸਰਾਂ, ਇੰਦਰਪਾਲ ਸਿੰਘ ਬੋਹਲੀਆਂ, ਅਮਿਤ ਕੁਮਾਰ ਮੀਨਾ, ਗੁਰਲਾਲ ਸਿੰਘ, ਮਨਜਿੰਦਰ ਸਿੰਘ, ਤਨਵੀਰ ਸਿੰਘ ਤੇ ਨਰੇਸ਼ ਕੁਮਾਰ ਹਾਜ਼ਰ ਸਨ।

ਫੋਟੋ - http://v.duta.us/hODF8wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/1u8B6wAA

📲 Get Amritsar News on Whatsapp 💬