[amritsar] - ਨਿਗਮ ’ਚ ਸਜ ਕੇ ਤਿਆਰ ਹੋਵੇਗਾ ਸਥਾਨਕ ਸਰਕਾਰਾਂ ਮੰਤਰੀ ਦਾ ਦਫਤਰ

  |   Amritsarnews

ਅੰਮ੍ਰਿਤਸਰ (ਵਡ਼ੈਚ)-ਗੁਰੂ ਨਗਰੀ ਦੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਨਿਪਟਾਰੇ ਦੇ ਉਦੇਸ਼ ਨੂੰ ਲੈ ਕੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨਗਰ ਨਿਗਮ ਵਿਚ ਖੁੱਲ੍ਹਣ ਵਾਲੇ ਦਫਤਰ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ®ਮੇਅਰ ਕਰਮਜੀਤ ਸਿੰਘ ਰਿੰਟੂ ਦੇ ਦਫਤਰ ਦੇ ਨੇੜੇ ਹੀ ਮੰਤਰੀ ਸਾਹਿਬ ਦਾ ਦਫਤਰ ਬਣਾਉਣ ਲਈ ਆਰ. ਟੀ. ਆਈ. ਸੈੱਟ ਵਾਲਾ ਕਮਰਾ ਖਾਲੀ ਕਰਵਾ ਦਿੱਤਾ ਗਿਆ ਹੈ। ਨਿਗਮ ਅਧਿਕਾਰੀ ਨੂੰ ਜਾਰੀ ਪੱਤਰ ਮੁਤਾਬਿਕ ਮੰਤਰੀ ਸਾਹਿਬ ਦੇ ਦਫਤਰ ’ਚ ਕੈਬਨਿਟ ਮੰਤਰੀ ਸਿੱਧੂ ਖੁਦ ਜਾਂ ਉਨ੍ਹਾਂ ਦਾ ਨੁਮਾਇੰਦਾ ਜਨਤਾ ਦੀਆਂ ਸੇਵਾਵਾਂ ਲਈ ਸਮਾਂ ਦੇਵੇਗਾ। ਜਾਣਕਾਰੀ ਮੁਤਾਬਿਕ ਇਸ ਦਫਤਰ ਵਿਚ ਸਾਬਕਾ ਸੰਸਦੀ ਸਕੱਤਰ, ਹਲਕਾ ਪੂਰਬੀ ਦੀ ਵਿਧਾਇਕਾ ਅਤੇ ਮੰਤਰੀ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦਫਤਰ ਵਿਚ ਸ਼ਹਿਰਵਾਸੀਆਂ ਲਈ ਸਮਾਂ ਦੇਣਗੇ। ®ਸਥਾਨਕ ਸਰਕਾਰਾਂ ਮੰਤਰੀ ਦੇ ਨਿਗਮ ’ਚ ਦਫਤਰ ਖੁੱਲ੍ਹਣ ਨਾਲ ਜੇਕਰ ਸ਼ਹਿਰਵਾਸੀਆਂ ਦੀਆਂ ਸੇਵਾਵਾਂ ਲਈ ਮੰਤਰੀ ਜਾਂ ਨੁਮਾਇੰਦੇ ਵੱਲੋਂ ਦਫਤਰ ਵਿਚ ਸਮਾਂ ਦਿੱਤਾ ਜਾਂਦਾ ਹੈ ਤਾਂ ਮੇਅਰ ਤੇ ਕਮਿਸ਼ਨਰ ਦੇ ਦਫਤਰਾਂ ਦੀ ਜਗ੍ਹਾ ਮੰਤਰੀ ਦੇ ਦਫਤਰ ’ਚ ਜ਼ਿਆਦਾ ਪਬਲਿਕ ਸੰਪਰਕ ਹੋਣ ਦੇ ਆਸਾਰ ਹੋਣਗੇ। ਖਾਸ ਕਰ ਕੇ ਹਲਕਾ ਪੂਰਬੀ ਦੇ ਵਾਰਡਾਂ ਦੇ ਆਗੂ ਤੇ ਵਾਰਡ ਵਾਸੀ ਕੰਮਾਂ ਨੂੰ ਲੈ ਕੇ ਜ਼ਿਆਦਾ ਹਾਜ਼ਰੀਆਂ ਭਰਨਗੇ। 15 ਦਿਨਾਂ ’ਚ ਤਿਆਰ ਹੋਵੇਗਾ ਦਫਤਰ : ਕਮਿਸ਼ਨਰ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਨੇ ਕਿਹਾ ਕਿ ਪ੍ਰਾਪਤ ਪੱਤਰ ਮੁਤਾਬਿਕ ਕੈਬਨਿਟ ਮੰਤਰੀ ਜਾਂ ਉਨ੍ਹਾਂ ਦੇ ਨੁਮਾਇੰਦੇ ਨਾਲ ਨਿਗਮ ਦਫਤਰ ’ਚ ਦਫਤਰ ਬਣਾਉਣ ਦੇ ਆਦੇਸ਼ਾਂ ਤੋਂ ਬਾਅਦ ਦਫਤਰ ਤਿਆਰ ਕਰਵਾਇਆ ਜਾ ਰਿਹਾ ਹੈ, ਜਿਸ ਲਈ ਕਰੀਬ 15 ਦਿਨ ਦਾ ਸਮਾਂ ਲੱਗੇਗਾ। ਦਫਤਰ ਦਾ ਕਮਰਾ ਕਾਫੀ ਵੱਡਾ ਹੈ, ਜਿਸ ਨੂੰ 2 ਹਿੱਸਿਆਂ ’ਚ ਵੰਡਦਿਆਂ ਇਕ ਛੋਟਾ ਹਿੱਸਾ ਆਰ. ਟੀ. ਆਈ. ਸੈੱਲ ਵਿਭਾਗ ਨੂੰ ਦਿੱਤਾ ਜਾਵੇਗਾ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/HtEzzgAA

📲 Get Amritsar News on Whatsapp 💬