[amritsar] - ਨਸ਼ੇ ਵਾਲੇ ਪਦਾਰਥਾਂ ਦੇ ਧੰਦੇਬਾਜ਼ ਗ੍ਰਿਫਤਾਰ

  |   Amritsarnews

ਅੰਮ੍ਰਿਤਸਰ, (ਜ.ਬ)- ਜ਼ਿਲਾ ਦਿਹਾਤੀ ਪੁਲਸ ਨੇ ਛਾਪੇਮਾਰੀ ਦੌਰਾਨ ਨਸ਼ੇ ਵਾਲੇ ਪਦਾਰਥਾਂ ਦੇ ਧੰਦੇਬਾਜ਼ਾਂ ਨੂੰ ਗ੍ਰਿਫਤਾਰ ਕੀਤਾ। ਥਾਣਾ ਕੰਬੋਅ ਦੀ ਪੁਲਸ ਨੇ 110 ਗੋਲੀਆਂ ਸਮੇਤ ਅਨਿਲ ਕੁਮਾਰ ਪੁੱਤਰ ਹਰਜਿੰਦਰ ਕੁਮਾਰ ਰਡਾਲਾ, ਥਾਣਾ ਭਿੰਡੀ ਸੈਦਾਂ ਦੀ ਪੁਲਸ ਨੇ 35 ਗੋਲੀਆਂ ਸਮੇਤ ਲਵਪ੍ਰੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਸੌਡ਼ੀਆਂ ਮੁੰਮਦਾ, ਥਾਣਾ ਮਹਿਤਾ ਦੀ ਪੁਲਸ ਨੇ 200 ਗੋਲੀਆਂ ਸਮੇਤ ਜੋਬਨਜੀਤ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਅਰਜਨਮਾਂਗਾ ਥੇਹ, ਥਾਣਾ ਚਾਟੀਵਿੰਡ ਦੀ ਪੁਲਸ ਨੇ 104 ਗੋਲੀਆਂ ਸਮੇਤ ਹਰਜਿੰਦਰ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਚਾਟੀਵਿੰਡ ਤੇ

ਥਾਣਾ ਤਰਸਿੱਕਾ ਦੀ ਪੁਲਸ ਨੇ 1500 ਗੋਲੀਆਂ ਸਮੇਤ ਬਲਵਿੰਦਰ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਮਰਡ਼ੀ ਕਲਾਂ ਨੂੰ ਗ੍ਰਿਫਤਾਰ ਕਰ ਕੇ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ।

ਫੋਟੋ - http://v.duta.us/ILOAfQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/H03snAAA

📲 Get Amritsar News on Whatsapp 💬