[amritsar] - ਸਾਲਾਨਾ ਕਵਾਲੀ ਦਰਬਾਰ ਕਰਵਾਇਆ

  |   Amritsarnews

ਅੰਮ੍ਰਿਤਸਰ (ਛੀਨਾ)-ਧੰਨ-ਧੰਨ ਸਾਹਿਬ ਸ੍ਰੀ ਬਾਬਾ ਸੁਰਜੀਤ ਸਿੰਘ ਜੀ ਦਰਗਾਹ ਸੇਵਾਦਲ ਟਰੱਸਟ (ਰਜਿ.) ਵਲੋਂ ਪਿੰਡ ਇੰਬਨ ਖੁਰਦ ਵਿਖੇ ਬਾਬਾ ਸੁਰਜੀਤ ਸਿੰਘ ਦੀ ਯਾਦ ’ਚ ਸਾਲਾਨਾ ਕਵਾਲੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਦਰਬਾਰ ਦੇ ਸ਼ਰਧਾਲੂ ਵੱਡੀ ਗਿਣਤੀ ’ਚ ਨਤਮਸਤਕ ਹੋਏ ਜਿਨਾ ਨੂੰ ਚੇਅਰਮੈਨ ਬਾਬਾ ਕਿਰਨ ਸਿੰਘ ਸ਼ਾਹ ਨੇ ਜੀ ਆਇਆਂ ਨੂੰ ਆਖਦਿਆਂ ਸਵਾਗਤ ਕੀਤਾ। ਇਸ ਮੌਕੇ ਗੁਰਮੇਜ ਬਖਸ਼ੀ ਕਵਾਲ ਫਤਿਹਗਡ਼ ਚੂਡ਼ੀਆਂ ਵਾਲੇ ਸਮੇਤ ਪ੍ਰਸਿੱਧ ਕਵਾਲਾਂ ਨੇ ਬਾਬਾ ਸੁਰਜੀਤ ਸਿੰਘ ਦੀ ਯਾਦ ’ਚ ਖੂਬ ਕਵਾਲੀਆਂ ਗਾਈਆਂ। ਇਸ ਸਮੇਂ ਰਾਜ ਕੁਮਾਰ ਪਠਾਨਕੋਟ, ਕਰਨ ਵੈਦ, ਸਾਹਿਲ ਗਿੱਲ, ਅਮਰੀਕ ਸਿੰਘ ਸ਼ੇਰਗਿੱਲ, ਸਾਬਕਾ ਕੌਂਸਲਰ ਜਗਚਾਨਣ ਸਿੰਘ, ਅਮਨਦੀਪ ਸਿੰਘ, ਮਨਜੀਤ ਸਿੰਘ, ਕਸ਼ਮੀਰ ਸਿੰਘ ਰੰਧਾਵਾ ਤੇ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਹਾਜ਼ਰ ਸਨ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/MVcs7AAA

📲 Get Amritsar News on Whatsapp 💬