[bhatinda-mansa] - ਇਨਕਲਾਬੀ ਸੰਗਠਨਾਂ ਨੇ ਦਿੱਤਾ ਦੇਸ਼ ਵਿਚ ਫਾਸ਼ੀਵਾਦ ਵਿਰੋਧੀ ਸਾਂਝਾ ਮੋਰਚਾ ਉਸਾਰਨ ਦਾ ਸੱਦਾ

  |   Bhatinda-Mansanews

ਬਠਿੰਡਾ (ਜੱਸਲ)-ਅੱਜ ਸ਼ਹੀਦ ਲਾਭ ਸਿੰਘ ਮਾਨਸਾ ਯਾਦਗਾਰੀ ਕਮੇਟੀ ਮਾਨਸਾ ਵੱਲੋਂ ਵਿਸ਼ਵਕਰਮਾ ਭਵਨ ਮਾਨਸਾ ਵਿਖੇ ਬੱਸ ਕਿਰਾਇਆ ਘੋਲ ਵਿਚ ਸ਼ਹੀਦ ਹੋਏ ਕਾਮਰੇਡ ਲਾਭ ਸਿੰਘ ਮਾਨਸਾ ਦੀ ਯਾਦ ਵਿਚ ਇਕ ਸਾਂਝੀ ਇਨਕਲਾਬੀ ਕਨਵੈਨਸ਼ਨ ਕੀਤੀ ਗਈ। ਸਾਥੀ ਲਾਭ ਸਿੰਘ ਦੀ ਜੀਵਨ ਸਾਥਣ ਅੰਗਰੇਜ਼ ਕੌਰ, ਮੁਖਤਿਆਰ ਪੂਹਲਾ, ਰੁਲਦੂ ਸਿੰਘ ਮਾਨਸਾ, ਹਰਗਿਆਨ ਸਿੰਘ ਮਾਨਸਾ, ਬਲਵੰਤ ਸਿੰਘ ਮਹਿਰਾਜ, ਸੁਖਵਿੰਦਰ ਕੌਰ ’ਤੇ ਅਧਾਰਤ ਪ੍ਰਧਾਨਗੀ ਮੰਡਲ ਦੀ ਅਗਵਾਈ ’ਚ ਹੋਈ ਕਨਵੈਨਸ਼ਨ ਨੂੰ ਸੀ.ਪੀ.ਆਈ. (ਐੱਮ.ਐੱਲ) ਲਿਬਰੇਸ਼ਨ ਦੇ ਕੇਂਦਰੀ ਆਗੂ ਸੁਖਦਰਸ਼ਨ ਨੱਤ, ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਆਗੂ ਮੁਖਤਿਆਰ ਸਿੰਘ ਪੂਹਲਾ, ਇਨਕਲਾਬੀ ਲੋਕ ਮੋਰਚਾ ਪੰਜਾਬ ਦੇ ਆਗੂ ਸਵਰਨਜੀਤ ਸਿੰਘ, ਲੋਕ ਸੰਗਰਾਮ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਕੌਰ, ਜਮਹੂਰੀ ਅਧਿਕਾਰ ਸਭਾ ਦੇ ਆਗੂ ਸੁਖਦੇਵ ਪਾਂਧੀ ਅਤੇ ਸ਼ਹੀਦ ਲਾਭ ਸਿੰਘ ਯਾਦਗਾਰੀ ਕਮੇਟੀ ਦੇ ਕਨਵੀਨਰ ਮਾਸਟਰ ਹਰਗਿਆਨ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਸ਼ਹੀਦ ਲਾਭ ਸਿੰਘ ਦੀ ਸ਼ਹਾਦਤ ਨੂੰ ਸਲਾਮ ਕਰਦਿਆਂ ਅੱਜ ਦੇ ਸਮੇਂ ਮੋਦੀ ਸਰਕਾਰ ਅਤੇ ਸੰਘ ਪਰਿਵਾਰ ਵੱਲੋਂ ਚੁੱਕੇ ਜਾ ਰਹੇ ਫਾਸ਼ੀ ਕਦਮਾਂ ਦੀ ਜ਼ੋਰਦਾਰ ਨਿਖੇਧੀ ਕੀਤੀ। ਸਾਰੇ ਬੁਲਾਰਿਆਂ ਨੇ ਇਸ ਗੱਲ ’ਤੇ ਇਕਮੱਤ ਹੋ ਕੇ ਜ਼ੋਰਦਾਰ ਢੰਗ ਨਾਲ ਇਸ ਮੁੱਦੇ ਨੂੰ ਉਭਾਰਿਆ ਕਿ ਮੋਦੀ ਸਰਕਾਰ ਦੀ ਨੀਂਹ ਹੇਠ ਸੰਘ ਪਰਿਵਾਰ ਅਤੇ ਹੋਰ ਫਿਰਕੂ ਸ਼ਕਤੀਆਂ ਦੇਸ਼ ਅੰਦਰ ਧਾਰਮਕ ਘੱਟ ਗਿਣਤੀਆਂ ਖਾਸਕਰ ਮੁਸਲਮਾਨਾਂ, ਕਸ਼ਮੀਰੀ ਲੋਕਾਂ, ਆਦਿਵਾਸੀਆਂ ਅਤੇ ਬੁੱਧੀਜੀਵੀਆਂ ਉîੱਤੇ ਮਨਮਾਨੀਆਂ ਕਰਨ, ਧੱਕੇ ਨਾਲ ਲੋਕਾਂ ਦੀ ਜ਼ੁਬਾਨ ਬੰਦ ਕਰਨ ਅਤੇ ਦੇਸ਼ ਅੰਦਰ ਡਰ ਵਾਲਾ ਮਾਹੌਲ ਪੈਦਾ ਕਰਨ ਦੇ ਰਾਹ ਪਈ ਹੋਈ ਹੈ ਜੋ ਕਿ ਦੇਸ਼ ਲਈ ਬਹੁਤ ਹੀ ਖਤਰਨਾਕ ਹੈ। ਮੋਦੀ ਹਕੂਮਤ ਅਧੀਨ ਇਕ ਪਾਸੇ ਬੇਰੋਜ਼ਗਾਰੀ ਵਧ ਰਹੀ ਹੈ, ਕਿਸਾਨ- ਮਜ਼ਦੂਰ ਤੰਗੀਆਂ ਦੇ ਸ਼ਿਕਾਰ ਹੋ ਕੇ ਖੁਦਕੁਸ਼ੀਆਂ ਕਰ ਰਹੇ ਹਨ ਪਰ ਦੂਸਰੇ ਪਾਸੇ ਦੇਸੀ-ਵਿਦੇਸ਼ੀ ਸਰਮਾਏਦਾਰ ਅੰਨ੍ਹੇ ਮੁਨਾਫ਼ੇ ਕਮਾ ਰਹੇ ਹਨ, ਲੋਕਾਂ ਦਾ ਪੈਸਾ ਦਬ ਕੇ ਬਾਹਰ ਭੱਜ ਰਹੇ ਹਨ ਅਤੇ ਰਾਫੇਲ ਵਰਗੇ ਸੌਦਿਆਂ ਵਿਚ ਵੱਡੇ ਘੁਟਾਲੇ ਹੋ ਰਹੇ ਹਨ। ਸਾਰੇ ਇਨਕਲਾਬੀ ਬੁਲਾਰਿਆਂ ਨੇ ਦੇਸ਼ ਅੰਦਰ ਬਣ ਰਹੇ ਖਤਰਨਾਕ ਹਾਲਾਤ ਤੋਂ ਲੋਕਾਂ ਨੂੰ ਸੁਚੇਤ ਰਹਿਣ ਅਤੇ ਫਿਰਕੂ ਫਾਸ਼ੀ ਸ਼ਕਤੀਆਂ ਖਿਲਾਫ਼ ਇਕ ਜੁੱਟ ਹੋ ਕੇ ਕੌਮੀ ਪੱਧਰ ’ਤੇ ਇਕ ਵਿਸ਼ਾਲ ਫਾਸ਼ੀਵਾਦ ਵਿਰੋਧੀ ਸਾਂਝਾ ਫਰੰਟ ਉਸਾਰਨ ਦਾ ਸੱਦਾ ਦਿੱਤਾ। ਯਾਦਗਾਰੀ ਕਨਵੈਨਸ਼ਨ ਕਮੇਟੀ ਆਗੂ ਸਾਥੀ ਲੱਖਾ ਸਿੰਘ ਨੇ ਬੁੱਧੀਜੀਵੀਆਂ ’ਤੇ ਬਣਾਏ ਝੂਠੇ ਕੇਸ ਰੱਦ ਕਰਨ, ਕਿਸਾਨਾਂ-ਮਜ਼ਦੂਰਾਂ ਦੀਆਂ ਆਤਮਹਤਿਆਵਾਂ ਨੂੰ ਰੋਕਣ, ਧਾਰਮਕ ਘੱਟ ਗਿਣਤੀਆਂ ’ਤੇ ਜਬਰ ਬੰਦ ਕਰਨ, 1984 ਦੇ ਸਿੱਖ ਕਤਲੇਆਮ ਅਤੇ ਫਾਸ਼ੀ ਹਮਲਿਆਂ ਦੇੇ ਸਾਰੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ, ਸਕੂਲਾਂ ਅਤੇ ਹਸਪਤਾਲਾਂ ਦਾ ਨਿੱਜੀਕਰਨ ਬੰਦ ਕਰਨ, ਸਾਂਝੇ ਅਧਿਆਪਕ ਮੋਰਚੇ ਦੀਆਂ ਮੰਗਾਂ ਮੰਨਣ ਅਤੇ ਨੌਕਰੀ ਤੋਂ ਹਟਾਏ ਅਧਿਆਪਕਾਂ ਨੂੰ ਬਹਾਲ ਕਰਨ ਸਬੰਧੀ ਮਤੇੇ ਪੇਸ਼ ਕੀਤੇ ਜੋ ਕਨਵੈਨਸ਼ਨ ਵੱਲੋਂ ਸਰਬਸੰਮਤੀ ਨਾਲ ਮਨਜ਼ੂਰ ਕਰ ਲਏ ਗਏ। ਇਸ ਕਨਵੈਨਸ਼ਨ ਦਾ ਸਟੇਜ ਸੰਚਾਲਨ ਸਾਥੀ ਤਾਰਾ ਚੰਦ ਨੇ ਬਾਖੂਬੀ ਕੀਤਾ। ਇਸ ਸਮੇਂ ਵੱਖ- ਵੱਖ ਇਨਕਲਾਬੀ ਗਾਇਕਾਂ ਅਜਮੇਰ ਅਕਲੀਆ , ਸੁਖਬੀਰ ਖਾਰਾ, ਅਜਾਇਬ ਸਿੰਘ ਭੈਣੀ, ਜਗਦੇਵ ਭੁਪਾਲ ਵੱਲੋਂ ਗੀਤ -ਸੰਗੀਤ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ।

ਫੋਟੋ - http://v.duta.us/s8_TgwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Xohy3gAA

📲 Get Bhatinda-Mansa News on Whatsapp 💬