[bhatinda-mansa] - ਐਮਰੋਜੀਆ ਗਣਤੰਤਰ ਦਿਵਸ ’ਤੇ ਰਾਸ਼ਟਰ ਪੱਧਰੀ ਅੈਵਾਰਡ ਨਾਲ ਹੋਵੇਗੀ ਸਨਮਾਨਿਤ

  |   Bhatinda-Mansanews

ਬਠਿੰਡਾ (ਵਰਮਾ)-ਡਾਂਸ ਦੇ ਜਲਵੇ ਨੇ ਬਠਿੰਡਾ ਸੇਂਟ ਜੋਸਫ ਸਕੂਲ ਦੀ 12 ਸਾਲਾ ਵਿਦਿਆਰਥਣ ਐਮਰੋਜੀਆ ਐੱਸ ਨਾਗਪਾਲ ਨੂੰ ਬੁਲੰਦੀਆਂ ’ਤੇ ਪਹੁੰਚਾ ਦਿੱਤਾ ਹੈ। ਮੁੰਬਈ ਵਿਚ ਹੋਈ ਪ੍ਰਤੀਯੋਗਤਾ ਵਿਚ ਇਸ ਪ੍ਰਤੀਭਾਸ਼ਾਲੀ ਵਿਦਿਆਰਥਣ ਨੇ ਪਹਿਲਾ ਸਥਾਨ ਪ੍ਰਾਪਤ ਕਰ ਕੇ ਬਠਿੰਡਾ ਹੀ ਨਹੀਂ, ਸਗੋਂ ਪੰਜਾਬ ਦਾ ਨਾਂ ਵੀ ਰੌਸ਼ਨ ਕੀਤਾ ਹੈ। ਸਮਾਰਟ ਇੰਡੀਆ ਵਲੋਂ ਉਸ ਨੂੰ ਪੰਜਾਬ ਦਾ ਬਰਾਂਡ ਅੰਬੈਸਡਰ ਘੋਸ਼ਿਤ ਕੀਤਾ ਗਿਆ, ਜਦਕਿ ਸਿਤਾਰੇ ਇੰਡੀਆ ਬਾਲੀਵੁੱਡ ਅੈਵਾਰਡ 2019 ਲਈ ਉਸਦੀ ਚੋਣ ਕੀਤੀ ਗਈ। ਐਮਰੋਜੀਆ ਨੂੰ ਗਣਤੰਤਰ ਦਿਵਸ ’ਤੇ ਦਿੱਲੀ ਵਿਚ ਰਾਸ਼ਟਰ ਪੱਧਰੀ ਅੈਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਡਾਂਸ ਗੁਰੂ ਵਿਜੇਂਦਰ ਗੋਸਵਾਮੀ ਨੇ ਦੱਸਿਆ ਕਿ ਇਹ ਪ੍ਰਤਿਭਾਸ਼ਾਲੀ ਵਿਦਿਆਰਥਣ ਪਹਿਲਾਂ ਵੀ ਕਈ ਸੂਬਾ ਤੇ ਜ਼ਿਲਾ ਪੱਧਰ ਦੇ ਮੁਕਾਬਲੇ ਜਿੱਤ ਚੁੱਕੀ ਹੈ। 15 ਜਨਵਰੀ 2019 ਨੂੰ ਮੁੰਬਈ ਵਿਚ ਡਾਂਸ ਪ੍ਰਤੀਯੋਗਤਾ ਵਿਚ ਭਾਗ ਲੈਣ ਪਹੁੰਚੀ ਇਸ ਵਿਦਿਆਰਥਣ ਨੇ ਅਜਿਹਾ ਜਲਵਾ ਬਿਖੇਰਿਆ ਕਿ ਡਾਂਸ ਪ੍ਰਤਿਭਾ ਦੀ ਧਨੀ ਬਣੀ। ਉਕਤ ਵਿਦਿਆਰਥਣ ਨੇ ਇਸ ਦਾ ਸਿਹਰਾ ਆਪਣੇ ਮਾਪਿਆਂ ਤੇ ਕੋਚ ਨੂੰ ਦਿੱਤਾ, ਜਿਨ੍ਹਾਂ ਨੇ ਉਸ ਨੂੰ ਇਸ ਮੁਕਾਮ ਤੱਕ ਪਹੁੰਚਣ ਵਿਚ ਉਸਦੀ ਮਦਦ ਕੀਤੀ।---

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/cQ5t_AAA

📲 Get Bhatinda-Mansa News on Whatsapp 💬