[bhatinda-mansa] - ਪੀਣ ਵਾਲੇ ਗੰਦੇ ਪਾਣੀ ਦੀ ਸਪਲਾਈ ਕਾਰਨ ਮੁਹੱਲਾ ਵਾਸੀ ਦੁਖੀ

  |   Bhatinda-Mansanews

ਬਠਿੰਡਾ (ਨਾਗਪਾਲ)- ਅੱਜ ਸਵੇਰੇ ਮੰਡੀ ਦੇ ਕਈ ਹਿੱਸਿਆਂ ਵਿਚ ਪੀਣ ਵਾਲਾ ਗੰਦਾ ਪਾਣੀ ਸਪਲਾਈ ਹੋਣ ਕਾਰਣ ਮੰਡੀ ਨਿਵਾਸੀਆਂ ’ਚ ਭਾਰੀ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ। ਵਾਰਡ ਨੰਬਰ 6 ਦੇ ਨਿਵਾਸੀ ਤੀਰਥ ਗਰਗ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਪਾਣੀ ਦੀ ਟੂਟੀ ਖੋਲੀ ਤਾਂ ਸਪਲਾਈ ਕਾਲੇ ਰੰਗ ਦਾ ਪਾਣੀ ਦੇਖ ਕੇ ਹੈਰਾਨੀ ਹੋਈ। ਇਹ ਪਾਣੀ ਇਨਾ ਕਾਲਾ ਸੀ ਕਿ ਇਹ ਘਰ ਦੇ ਦੂਸਰੇ ਕੰਮਾਂ ਲਈ ਵੀ ਨਹੀਂ ਵਰਤਿਆ ਜਾ ਸਕਦਾ। ਇਸ ਵਾਰਡ ਦੇ ਦੂਜੇ ਘਰਾਂ ’ਚ ਵੀ ਅਜਿਹਾ ਪਾਣੀ ਸਪਲਾਈ ਹੋਇਆ। ਮੁਹੱਲਾ ਵਾਸੀਆਂ ਨੇ ਕਿਹਾ ਕਿ ਵਾਟਰ ਸਪਲਾਈ ਵਿਭਾਗ ਦੀ ਲਾਪਰਵਾਹੀ ਦਾ ਖਮਿਆਜ਼ਾ ਮੰਡੀ ਨਿਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਹੈ। ਇਸ ਸਬੰਧੀ ਵਿਭਾਗ ਦੇ ਜੇ.ਈ. ਬਿਕਰਮਜੀਤ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ। ਉਹ ਮੁਲਾਜ਼ਮ ਭੇਜ ਕੇ ਚੈੱਕ ਕਰਵਾ ਰਹੇ ਹਨ।

ਫੋਟੋ - http://v.duta.us/uSW-nwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/zjdvTwAA

📲 Get Bhatinda-Mansa News on Whatsapp 💬