[bhatinda-mansa] - ਬਾਰਿਸ਼ ਕਾਰਨ ਸਡ਼ਕ ਧਸੀ, ਹਾਦਸੇ ਦੀ ਸੰਭਾਵਨਾ

  |   Bhatinda-Mansanews

ਬਠਿੰਡਾ (ਜ.ਬ.)-ਬੀਬੀ ਵਾਲਾ ਰੋਡ ’ਤੇ ਐੱਲ.ਆਈ.ਸੀ. ਦਫਤਰ ਨਜ਼ਦੀਕ ਬਾਰਿਸ਼ ਕਾਰਨ ਸਡ਼ਕ ਧਸ ਗਈ ਜਿਸ ਨਾਲ ਸਡ਼ਕ ’ਤੇ ਡੂੰਘਾ ਟੋਆ ਬਣ ਗਿਆ। ਇਸ ਟੋਏ ਕਾਰਨ ਹਾਦਸਾ ਹੋਣ ਦਾ ਡਰ ਬਣਿਆ ਹੋਇਆ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਉਕਤ ਟੋਏ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤਾਂਕਿ ਕੋਈ ਹਾਦਸਾ ਹੋਣ ਤੋਂ ਬਚਾਅ ਹੋ ਸਕੇ। ਸਮਾਜਕ ਕਾਰਜਕਾਰੀ ਸੰਜੀਵ ਜਿੰਦਲ ਨੇ ਦੱਸਿਆ ਕਿ ਇਸ ਸਬੰਧ ’ਚ ਉਨ੍ਹਾਂ ਡਿਪਟੀ ਕਮਿਸ਼ਨਰ ਤੇ ਨਗਰ ਨਿਗਮ ਕਮਿਸ਼ਨਰ ਨੂੰ ਈ-ਮੇਲ ਰਾਹੀਂ ਸੂਚਿਤ ਕਰ ਦਿੱਤਾ ਹੈ ਪਰ ਅਜੇ ਤੱਕ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੌਸਮ ਹੁਣ ਵੀ ਬਾਰਿਸ਼ ਵਾਲਾ ਬਣਿਆ ਹੋਇਆ ਹੈ ਜਿਸ ਕਾਰਨ ਉਕਤ ਟੋਏ ’ਚ ਪਾਣੀ ਜਾਣ ਕਾਰਨ ਸਡ਼ਕ ਹੋਰ ਹੇਠਾ ਧਸ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਟੋਏ ਨੂੰ ਤੁਰੰਤ ਭਰਿਆ ਜਾਵੇ ਤੇ ਹਾਦਸਾ ਹੋਣ ਤੋਂ ਰੋਕਿਆ ਜਾਵੇ।

ਫੋਟੋ - http://v.duta.us/EtckTAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Vz4-9QAA

📲 Get Bhatinda-Mansa News on Whatsapp 💬