[bhatinda-mansa] - ਰਾਸ਼ਟਰੀ ਰੱਸਾਕਸ਼ੀ ਚੈਂਪੀਅਨਸ਼ਿਪ ’ਚ ਸੋਨ ਤਗਮਾ ਜੇਤੂ ਖਿਡਾਰਨ ਦਾ ਸਨਮਾਨ

  |   Bhatinda-Mansanews

ਬਠਿੰਡਾ (ਤਰਸੇਮ)-ਖੇਡਾਂ ਦੇ ਖੇਤਰ ’ਚ ਦਿਨੋ-ਦਿਨ ਨਵੇਂ ਕੀਰਤੀਮਾਨ ਸਥਾਪਤ ਕਰ ਰਹੀ ਸੰਸਥਾ ਫ਼ਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਦੀ ਖਿਡਾਰਨ ਰਮਨਦੀਪ ਕੌਰ ਦਾ ਬੀਤੇ ਦਿਨ ਦਿੱਲੀ ਵਿਖੇ ਹੋਈ ਰਾਸ਼ਟਰੀ ਰੱਸਾਕਸ਼ੀ ਚੈਂਪੀਅਨਸ਼ਿਪ ’ਚ ਸੋਨ ਤਗਮਾ ਜਿੱਤ ਕੇ ਕਾਲਜ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ। ਇਸ ਰਾਸ਼ਟਰੀ ਰੱਸਾਕਸ਼ੀ ਚੈਂਪੀਅਨਸ਼ਿਪ ਵਿਚ 12ਵੀਂ (ਨਾਨ ਮੈਡੀਕਲ) ਦੀ ਵਿਦਿਆਰਥਣ ਰਮਨਦੀਪ ਕੌਰ ਡਿੱਖ ਨੇ 40 ਕਿਲੋਗ੍ਰਾਮ ਭਾਰ ਵਰਗ ਮੁਕਾਬਲਿਆਂ ’ਚ ਹਿੱਸਾ ਲਿਆ, ਜਿਸ ਵਿਚ ਉਸ ਨੇ ਆਪਣੀ ਜੇਤੂ ਬਡ਼੍ਹਤ ਜਾਰੀ ਰੱਖਦਿਆਂ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਕੇ ਸੋਨ ਤਮਗਾ ਜਿੱਤਿਆ। ਸੋਨ ਤਗਮਾ ਜਿੱਤ ਕੇ ਕਾਲਜ ਪਹੁੰਚੀ ਰਮਨਦੀਪ ਕੌਰ ਨੂੰ ਸਨਮਾਨਿਤ ਕਰਦਅਿਾਂ ਫ਼ਤਿਹ ਗਰੁੱਪ ਦੇ ਚੇਅਰਮੈਨ ਸੁਖਮੰਦਰ ਸਿੰਘ ਚੱਠਾ ਨੇ ਕਿਹਾ ਕਿ ਰੱਸਾਕਸ਼ੀ ਦੇ ਸਖਤ ਮੁਕਾਬਲਿਆਂ ’ਚ 12ਵੀਂ ਕਲਾਸ ਜਿਹੀ ਛੋਟੀ ਉਮਰ ’ਚ ਰਾਸ਼ਟਰੀ ਪੱਧਰ ’ਤੇ ਸੋਨ ਤਗਮਾ ਜਿੱਤਣਾ ਬਹੁਤ ਫਕਰ ਵਾਲੀ ਗੱਲ ਹੈ। ਸੰਸਥਾ ਨੂੰ ਭਵਿੱਖ ’ਚ ਇਸ ਤੋਂ ਹੋਰ ਵੀ ਵੱਡੀਆਂ ਉਮੀਦਾਂ ਹਨ। ਇਸ ਮੌਕੇ ਕਾਲਜ ਡਾਇਰੈਕਟਰ ਪ੍ਰੋ. ਮਨਜੀਤ ਕੌਰ ਚੱਠਾ, ਡਾ. ਅਰੁਣ ਕਾਂਸਲ, ਪ੍ਰੋ. ਹਰਿੰਦਰ ਕੌਰ ਤਾਂਘੀ, ਪ੍ਰੋ. ਹਰਜਿੰਦਰ ਸਿੱਧੂ, ਪ੍ਰੋ. ਜਗਰਾਜ ਸਿੰਘ ਮਾਨ, ਪ੍ਰੋ. ਹਰਜੀਤ ਸਿੰਘ, ਪ੍ਰੋ. ਤਰਸੇਮ ਸਿੰਘ, ਪ੍ਰੋ. ਰਘਵਿੰਦਰ ਸਿੰਘ, ਪ੍ਰੋ. ਸੋਨਵਿੰਦਰ ਸਿੰਘ, ਪ੍ਰੋ. ਏਕਤਾ, ਪ੍ਰੋ. ਰੇਖਾ, ਪ੍ਰੋ. ਮਨਪ੍ਰੀਤ ਕੌਰ ਆਦਿ ਸਮੇਤ ਸਮੂਹ ਸਟਾਫ ਮੈਂਬਰ ਹਾਜ਼ਰ ਸਨ। ----

ਫੋਟੋ - http://v.duta.us/NNVprQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/R5NDnwAA

📲 Get Bhatinda-Mansa News on Whatsapp 💬