[chandigarh] - ਕੁਰਾਲੀ ’ਚ ਸਜਾਈ ਕਲਸ਼ ਯਾਤਰਾ

  |   Chandigarhnews

ਚੰਡੀਗੜ੍ਹ (ਬਠਲਾ)-ਸਥਾਨਕ ਡੇਰਾ ਬਾਬਾ ਗੋਸਾਈਂਆਣਾ ਵਿਖੇ ਕਰਵਾਏ ਜਾ ਰਹੇ ਮਹਾਰੁਦਰ ਸਮਾਗਮ ਸਬੰਧੀ ਸ਼ਹਿਰ ਵਿਚ ਵਿਸ਼ਾਲ ਕਲਸ਼ ਯਾਤਰਾ ਸਜਾਈ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਔਰਤਾਂ ਨੇ ਹਿੱਸਾ ਲਿਆ। ਡੇਰਾ ਬਾਬਾ ਗੋਸਾਈਂਆਣਾ ਦੇ ਮਹੰਤ ਧਨਰਾਜ ਗਿਰੀ ਜੀ ਦੀ ਛਤਰਛਾਇਆ ਹੇਠ ਸਜਾਈ ਗਈ ਕਲਸ਼ ਯਾਤਰਾ ਸੁਆਮੀ ਸ਼ਿਵ ਸਵਰੂਪ ਨਦੀ ਪਾਰ ਕੁਟੀਆ ਤੋਂ ਸ਼ੁਰੂ ਹੋਈ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਡੇਰਾ ਬਾਬਾ ਗੋਸਾਈਂਆਣਾ ਵਿਖੇ ਸੰਪੂਰਨ ਹੋਈ। ਸ਼ਹਿਰ ਵਾਸੀਆਂ ਨੇ ਇਸ ਕਲਸ਼ ਯਾਤਰਾ ਦਾ ਭਰਵਾਂ ਸਵਾਗਤ ਕੀਤਾ। ਮਹੰਤ ਧਨਰਾਜ ਗਿਰੀ ਨੇ ਦੱਸਿਆ ਕਿ ਮਨੁੱਖੀ ਭਲਾਈ ਲਈ ਪੂਰਾ ਜਨਵਰੀ ਮਹੀਨਾ ਗੋਸਾਈਂਆਣਾ ਵਿਖੇ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਨੰਦੀਪਾਲ ਬਾਂਸਲ, ਅਭੈ ਕੁਮਾਰ, ਹੈਪੀ ਧੀਮਾਨ, ਮਨੋਜ ਭਸੀਨ ਤੇ ਦਵਿੰਦਰ ਰਾਣਾ ਆਦਿ ਮੌਜੂਦ ਸਨ।

ਫੋਟੋ - http://v.duta.us/HVTjYgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/0f9E6wAA

📲 Get Chandigarh News on Whatsapp 💬