[chandigarh] - ਦਰਬਾਰਾ ਸਿੰਘ ਗੁਰੂ ਦੀ ਅਗਵਾਈ ’ਚ ਪਾਰਟੀ ਵਿੰਗਾਂ ਦੀਆ ਮੀਟਿੰਗਾਂ ਸਬੰਧੀ ਵਿਚਾਰਾਂ

  |   Chandigarhnews

ਚੰਡੀਗੜ੍ਹ (ਜਟਾਣਾ)-ਸ਼੍ਰੋਮਣੀ ਅਕਾਲੀ ਦਲ ਹਲਕਾ ਬੱਸੀ ਪਠਾਣਾਂ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਦੀ ਅਗਵਾਈ ਹੇਠ ਆਗਾਮੀ ਚੋਣਾਂ ਨੂੰ ਵੇਖਦਿਆਂ ਵਰਕਰਾਂ ਅਤੇ ਅਹੁਦੇਦਾਰਾ ਦੀ ਮੀਟਿੰਗ îਇਤਿਹਾਸਕ ਗੁਰਦੁਆਰਾ ਸ੍ਰੀ ਗੋਬਿੰਦਗਡ਼੍ਹ ਸਾਹਿਬ ਰਾਣਵਾਂ ਵਿਖੇ ਹੋਈ, ਜਿਸ ਵਿਚ ਲੋਕ ਸਭਾ ਦੀ ਤਿਆਰੀ ਵਜੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਜਪਾ ਵਲੋਂ ਚੋਣਾਂ ਦਾ ਬਿਗੁਲ ਵਜਾ ਕੇ ਮਾਰਚ ਮਹੀਨੇ ਤਕ ਪਾਰਟੀ ਦੇ ਵੱੱਖ-ਵੱਖ ਵਿੰਗਾਂ ਦੀਆ ਛੇ ਮੀਟਿੰਗਾਂ ਦੀ ਰੂਪ-ਰੇਖਾ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਬੁਲਾਰਿਆਂ ਜਥੇਦਾਰ ਸਵਰਨ ਸਿੰਘ ਚਨਾਰਥਲ, ਜਗਦੀਪ ਸਿੰਘ ਚੀਮਾ (ਸਾਬਕਾ ਕਮਿਸ਼ਨਰ ਆਰ. ਟੀ. ਆਈ.), ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ ਤੇ ਰਵਿੰਦਰ ਸਿੰਘ ਖਾਲਸਾ, ਮਨਪ੍ਰੀਤ ਕੌਰ ਹੁੰਦਲ ਜ਼ਿਲਾ ਪ੍ਰਧਾਨ ਇਸਤਰੀ ਅਕਾਲੀ ਦਲ, ਮਾਲਵਾ ਜ਼ੋਨ ਇੰਚਾਰਜ ਸਰਬਜੀਤ ਸਿੰਘ ਝਿੰਜਰ, ਕਰਮਜੀਤ ਸਿੰਘ ਭਗਡ਼ਾਣਾ ਪ੍ਰਧਾਨ ਮੁਲਾਜ਼ਮ ਵਿੰਗ, ਲਵਖੀਰ ਸਿੰਘ ਥਾਬਲਾਂ (ਜ਼ਿਲਾ ਜਨਰਲ ਸਕੱਤਰ, ਪ੍ਰਦੀਪ ਸਿੰਘ ਕਲੋਡ਼ ਹਲਕਾ ਕੋਆਰਡੀਨੇਟਰ, ਬਲਜੀਤ ਸਿੰਘ ਭੁੱਟਾ ਸਾਬਕਾ ਚੇਅਰਮੈਨ ਜ਼ਿਲਾ ਪ੍ਰੀਸ਼ਦ, ਗੁਰਦੀਪ ਸਿੰਘ ਘੁਮਾਣ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਡਾ. ਜਗਦੀਪ ਸਿੰਘ ਰਾਣਾ ਜ਼ਿਲਾ ਸਲਾਹਕਾਰ ਆਦਿ ਨੇ ਸੰਬੋਧਨ ਕਰਦਿਆਂ ਪਾਰਟੀ ਵਰਕਰਾਂ ਨੂੰ ਲੋਕ ਸਭਾ ਹਲਕਾ ਸ੍ਰੀ ਫਤਿਹਗਡ਼੍ਹ ਸਾਹਿਬ ’ਚ ਪਾਰਟੀ ਉਮੀਦਵਾਰ ਲਈ ਡਟ ਕੇ ਕੰਮ ਕਰਨ ਲਈ ਕਿਹਾ। ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਜਿਹਡ਼ਾ ਵੀ ਉਮੀਦਵਾਰ ਐਲਾਨਿਆ ਗਿਆ, ਹਲਕੇ ਤੇ ਜ਼ਿਲੇ ਦੀ ਸੁਮੱਚੀ ਲੀਡਰਸ਼ਿਪ ਵਲੋਂ ਉਸ ਦੀ ਡਟਵੀਂ ਮਦਦ ਕਰਦੇ ਹੋਏ ਸੀਟ ਜਿੱਤ ਕੇ ਪਾਰਟੀ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਝੋਲੀ ’ਚ ਪਾਵਾਂਗੇ। ਦਰਬਾਰਾ ਸਿੰਘ ਗੁਰੂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਬੱਸੀ ਪਠਾਣਾਂ ਵਿਚ ਪਾਰਟੀ ਵਲੋਂ ਪਾਰਟੀ ਦੇ ਵੱਖ-ਵੱਖ ਵਿੰਗਾਂ ਦੀਆਂ ਕੀਤੀਆਂ ਜਾਣ ਵਾਲੀਆਂ ਛੇ ਮੀਟਿੰਗਾਂ, ਜਿਸ ਵਿਚ 27 ਫਰਵਰੀ ਨੂੰ ਸ਼੍ਰੋਮਣੀ ਕਮੇਟੀ ਵਲੋਂ 550ਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਦੀ ਯਾਦ ਵਿਚ ਸਜਾਈ ਜਾ ਰਹੀ ਸ਼ਬਦ ਗੁਰੂ ਯਾਤਰਾ ਦਾ ਬੱਸੀ ਪਠਾਣਾਂ ਪਹੁੰਚਣ ’ਤੇ ਵਰਕਰਾਂ ਵਲੋ ਭਰਵਾਂ ਸਵਾਗਤ ਕੀਤਾ ਜਾਵੇਗਾ ਤੇ 29 ਮਾਰਚ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵੱਡੀ ਰੈਲੀ ਕੀਤੀ ਜਾਵੇਗੀ, 12 ਫਰਵਰੀ ਨੂੰ ਵਰਕਰਾਂ ਨਾਲ ਮੀਟਿੰਗ, 30 ਜਨਵਰੀ ਨੂੰ ਐੱਸ. ਸੀ. ਵਿੰਗ ਦੀ ਮੀਟਿੰਗ, 4 ਮਾਰਚ ਨੂੰ ਇਸਤਰੀ ਵਿੰਗ ਦੀ ਮੀਟਿੰਗ ਤੇ 14 ਮਾਰਚ ਨੂੰ ਬੀ. ਸੀ. ਵਿੰਗ ਦੀ ਮੀਟਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਕੁਲਵਿੰਦਰ ਸਿੰਘ ਬਿਲਾਸਪੁਰ ਸਰਕਲ ਪ੍ਰਧਾਨ ਖਮਾਣੋਂ, ਸਤਨਾਮ ਸਿੰਘ ਸਰਕਲ ਪ੍ਰਧਾਨ ਚੁੰਨੀ, ਅਮਨਪਾਲ ਸਿੰਘ ਸਰਕਲ ਪ੍ਰਧਾਨ ਬੱਸੀ ਪਠਾਣਾਂ, ਵਰਿੰਦਰ ਸਿੰਘ ਸੋਢੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬੱਸੀ ਪਠਾਣਾਂ, ਸਵਰਨ ਸਿੰਘ ਮੁਸਤਫਾਬਾਦ ਸਾਬਕਾ ਵਾਈਸ ਚੇਅਰਮੈਨ ਬੱਸੀ ਪਠਾਣਾਂ, ਅਮਰਜੀਤ ਸਿੰਘ ਗਰਚਾ, ਕੁਲਵੰਤ ਸਿੰਘ ਦੇਦਡ਼ਾ ਸੀਨੀਅਰ ਅਕਾਲੀ ਆਗੂ, ਰਾਜੀਵ ਅਹੂਜਾ ਸਰਕਲ ਸ਼ਹਿਰੀ ਪ੍ਰਧਾਨ ਖਮਾਣੋਂ, ਗੁਰਦੀਪ ਸਿੰਘ ਜਟਾਣਾ, ਫਕੀਰ ਚੰਦ ਸਾਬਕਾ ਬਲਾਕ ਸੰਮਤੀ ਮੈਂਬਰ, ਬਲਵੀਰ ਸਿੰਘ ਜਟਾਣਾ ਡਾਇਰੈਕਟਰ ਪੀ. ਏ. ਡੀ. ਬੀ., ਗੁਰਿੰਦਰ ਸਿੰਘ ਮਿੰਟੂ ਸਾਬਕਾ ਪ੍ਰਧਾਨ ਸਰਪੰਚ ਐਸੋ. ਖਮਾਣੋਂ, ਜਥੇਦਾਰ ਬਲਵਿੰਦਰ ਸਿੰਘ ਖਮਾਣੋਂ, ਐਡਵੋਕੇਟ ਪਰਮਿੰਦਰ ਸਿਘ ਮਨੈਲੀ, ਜਥੇਦਾਰ ਪਿਆਰਾ ਸਿੰਘ ਮਾਨਪੁਰ ਤੇ ਪੰਚ-ਸਰਪੰਚ ਹਾਜ਼ਰ ਸਨ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/2EkIwAAA

📲 Get Chandigarh News on Whatsapp 💬