[chandigarh] - ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸੰਘਰਸ਼ ਕਮੇਟੀ ਦੇ ਵਫਦ ਨੇ ਕੀਤੀ ਸਿੱਖਿਆ ਸਕੱਤਰ ਨਾਲ ਮੀਟਿੰਗ

  |   Chandigarhnews

ਚੰਡੀਗੜ੍ਹ (ਨਿਆਮੀਆਂ)-ਅੱਜ ਇਥੇ ਪੰਜਾਬ ਤੇ ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸੰਘਰਸ਼ ਕਮੇਟੀ ਪੰਜਾਬ ਦੀ ਦੂਜੀ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ਵਿਚ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਨਾਲ ਹੋਈ। ਮੀਟਿੰਗ ਵਿਚ ਸੰਘਰਸ਼ ਕਮੇਟੀ ਕਨਵੀਨਰਾਂ ਸੱਜਣ ਸਿੰਘ, ਵੇਦ ਪ੍ਰਕਾਸ਼ ਸ਼ਰਮਾ, ਸੁਖਦੇਵ ਸਿੰਘ ਸੈਣੀ, ਸਤੀਸ਼ ਰਾਣਾ ਅਤੇ ਮਨਜੀਤ ਸੈਣੀ ਸ਼ਾਮਲ ਹੋਏ। ਮੀਟਿੰਗ ਮੌਕੇ ਨੌਕਰੀ ਤੋਂ ਕੱਢੇ ਅਧਿਆਪਕਾਂ ਨੂੰ ਬਹਾਲ ਕਰਨ ਦਾ ਭਰੋਸਾ ਦਿੱਤਾ ਗਿਆ। ਮੁਅੱਤਲ ਕੀਤੇ ਅਧਿਆਪਕਾਂ ਦੇ ਮੌਕੇ ’ਤੇ ਬਹਾਲੀ ਹੁਕਮ ਦਿੱਤੇ ਗਏ। ਬਦਲੀਆਂ ਰੱਦ ਕਰਨ ਸਬੰਧੀ ਹੋਏ ਫੈਸਲੇ ਅਨੁਸਾਰ ਅੰਮ੍ਰਿਤਸਰ-19, ਲੁਧਿਆਣਾ-18, ਜਲੰਧਰ-75, ਗੁਰਦਾਸਪੁਰ-26, ਕਪੂਰਥਲਾ-31, ਫਤਿਹਗਡ਼੍ਹ ਸਾਹਿਬ-34, ਪਟਿਆਲਾ-31, ਸ਼ਹੀਦ ਭਗਤ ਸਿੰਘ ਨਗਰ-8, ਸੰਗਰੂਰ-6, ਫਾਜ਼ਿਲਕਾ-4, ਰੂਪਨਗਰ-10, ਫਿਰੋਜ਼ਪੁਰ-11, ਮੋਗਾ-22, ਮੋਹਾਲੀ-20, ਹੁਸ਼ਿਆਰਪੁਰ-43, ਮਾਨਸਾ-25, ਤਰਨਤਾਰਨ-12, ਫਰੀਦਕੋਟ-7 ਅਤੇ ਮੁਕਤਸਰ-3 ਕੁੱਲ 498 ਬਦਲੀਆਂ ਰੱਦ ਕੀਤੀਆਂ ਗਈਆਂ, ਜਿਨ੍ਹਾਂ ਦੀਆਂ ਲਿਸਟਾਂ ਸੰਘਰਸ਼ ਕਮੇਟੀ ਆਗੂਆਂ ਨੂੰ ਦਿੱਤੀਆਂ ਗਈਆਂ। ਰਹਿੰਦੀਆਂ ਬਦਲੀਆਂ ਰੱਦ ਕਰਨ ਦਾ ਸਿੱਖਿਆ ਸਕੱਤਰ ਪੰਜਾਬ ਵਲੋਂ ਪੂਰਨ ਭਰੋਸਾ ਦਿੱਤਾ ਗਿਆ, ਜਿਸ ਦਾ ਅਮਲ ਜਾਰੀ ਹੈ। ਐੱਸ. ਐੱਸ. ਏ./ਰਮਸਾ ਅਧਿਆਪਕਾਂ ਦੀਆਂ ਰੁਕੀਆਂ ਤਨਖਾਹਾਂ ਕੇਂਦਰ ਤੋਂ ਆਏ ਫੰਡਾਂ ਅਨੁਸਾਰ ਮੌਕੇ ’ਤੇ ਜਾਰੀ ਕਰਨ ਦੇ ਹੁਕਮ ਦਿੱਤੇ ਗਏ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/HA20owAA

📲 Get Chandigarh News on Whatsapp 💬