[chandigarh] - ਵਿਕਾਸ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਕਰਵਾਇਆ ਧਾਰਮਕ ਸਮਾਗਮ

  |   Chandigarhnews

ਚੰਡੀਗੜ੍ਹ (ਧੀਮਾਨ)-ਪਿੰਡ ਬੱਤਾ ਵਿਖੇ ਨਵੀਂ ਪੰਚਾਇਤ ਵਲੋਂ ਪਿੰਡ ਦੇ ਵਿਕਾਸ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਅਮਰ ਸ਼ਹੀਦ ਬਾਬਾ ਨੰਦ ਲਾਲ ਜੀ ਬੱਤਾ ਵਿਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ। ਇਸ ਮੌਕੇ ਸਰਪੰਚ ਰਵਿੰਦਰ ਸਿੰਘ ਬਾਸੀ ਵਲੋਂ ਸਮੂਹ ਨਗਰ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਆਪਣੀ ਟੀਮ ਨੂੰ ਨਾਲ ਲੈ ਕੇ ਚੱਲਣਗੇ ਤੇ ਸਾਰਾ ਕੰਮ ਇਮਾਨਦਾਰੀ ਅਤੇ ਪਾਰਦਰਸ਼ੀ ਢੰਗ ਨਾਲ ਕਰਕੇ ਪਿੰਡ ਵਾਸੀਆਂ ਦੀਆਂ ਉਮੀਦਾਂ ’ਤੇ ਪੂਰਾ ਉਤਰਨ ਦਾ ਯਤਨ ਕਰਨਗੇ। ਇਸ ਮੌਕੇ ਬਾਬਾ ਨੰਦ ਲਾਲ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੁਰਬਚਨ ਸਿੰਘ ਬਾਸੀ, ਗੁਰਪਾਲ ਸਿੰਘ ਹਰੀ, ਮਾਸਟਰ ਰਾਮ ਸਰੂਪ ਜੋਸ਼ੀ, ਸਾਬਕਾ ਸਰਪੰਚ ਬਲਬੀਰ ਸਿੰਘ ਹਰੀ ਤੇ ਪਤਵੰਤਿਆਂ ਵਲੋਂ ਚੁਣੀ ਗਈ ਸਮੁੱਚੀ ਪੰਚਾਇਤ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੁਖਬੀਰ ਸਿੰਘ ਸਰਪੰਚ ਦੁੱਮਣਾ, ਸੁਖਬੀਰ ਸਿੰਘ ਸਿੱਧੂ ਸਨਰਾਈਜ਼ ਇੰਡੇਨ ਮੋਰਿੰਡਾ, ਐਡਵੋਕੇਟ ਹਰਦੀਪ ਸਿੰਘ ਬਾਸੀ, ਰਣਬੀਰ ਸਿੰਘ ਰਾਣਾ ਦੇਸੂਮਾਜਰਾ, ਹਰਿੰਦਰ ਸਿੰਘ ਮੰਡੇਰ ਸਰਪੰਚ ਸਿੱਲ ਕੱਪੜਾ, ਹੈਪੀ ਕੈਨੇਡਾ ਸਿੱਲ ਅਤੇ ਸਿਮਰਨਜੀਤ ਸਿੰਘ ਵਿੱਕੀ ਸਿੱਲ ਆਦਿ ਵੀ ਹਾਜ਼ਰ ਸਨ।

ਫੋਟੋ - http://v.duta.us/m9Nh9gAA

ਇਥੇ ਪਡ੍ਹੋ ਪੁਰੀ ਖਬਰ — - http://v.duta.us/wVI5gQAA

📲 Get Chandigarh News on Whatsapp 💬