[chandigarh] - ਸਾਊਦੀ ਅਰਬ ’ਚ ਫਸੇ ਨੌਜਵਾਨ ਨੇ ਦੱਸੇ ਪੰਜਾਬੀਆਂ ਦੇ ਹਾਲਾਤ

  |   Chandigarhnews

ਚੰਡੀਗੜ੍ਹ (ਬਠਲਾ)-ਸੰਸਥਾ ਹੈਲਪਿੰਗ ਹੈਲਪਲੈੱਸ ਦੀ ਸੰਚਾਲਕ ਤੇ ਜ਼ਿਲਾ ਯੋਜਨਾ ਕਮੇਟੀ ਮੋਹਾਲੀ ਦੀ ਸਾਬਕਾ ਚੇਅਰਪਰਸਨ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਪਿਛਲੇ ਤਿੰਨ ਸਾਲਾਂ ਤੋਂ ਵਿਦੇਸ਼ਾਂ ਵਿਚ ਫਸੇ ਪੰਜਾਬੀ ਨੌਜਵਾਨਾਂ ਨੂੰ ਵਾਪਸ ਲੈ ਕੇ ਆਉਣ ਲਈ ਕੰਮ ਕਰਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ਦੇ ਵਾਸੀ ਮਲਕੀਤ ਸਿੰਘ, ਜੋ ਕਿ ਸਾਊਦੀ ਅਰਬ ਕੰਮ ਕਰਨ ਲਈ ਗਿਆ ਸੀ, ਅਚਾਨਕ ਉਥੇ ਫਸ ਗਿਆ ਤੇ ਉਸ ਦਾ ਭਰਾ ਉਨ੍ਹਾਂ ਕੋਲ ਮਦਦ ਲੈਣ ਲਈ ਆਇਆ ਸੀ, ਜਿਸ ਕਾਰਨ ਉਹ ਕੁਝ ਦਿਨ ਪਹਿਲਾਂ ਹੀ ਮਲਕੀਤ ਸਿੰਘ ਨੂੰ ਵਾਪਸ ਲੈ ਕੇ ਆਉਣ ਵਿਚ ਸਫਲ ਹੋਏ ਹਨ। ਮਲਕੀਤ ਸਿੰਘ ਨੇ ਦੱਸਿਆ ਕਿ ਉਹ 2017 ਵਿਚ ਸਾਊਦੀ ਅਰਬ ਕੰਮ ਕਰਨ ਲਈ ਗਿਆ ਸੀ। ਤਿੰਨ ਮਹੀਨੇ ਉਸ ਤੋਂ ਸ਼ੇਖ ਨੇ ਕੰਮ ਕਰਵਾਇਆ। ਉਸੇ ਕੰਪਨੀ ਵਿਚ ਹੋਰ ਵੀ ਪੰਜਾਬੀ ਕੰਮ ਕਰਦੇ ਸਨ ਤੇ ਮੇਰੇ ਤੇ ਉਨ੍ਹਾਂ ਨਾਲ ਕੁੱਟ-ਮਾਰ ਵੀ ਕੀਤੀ ਜਾਂਦੀ ਸੀ ਤੇ ਪੈਸੇ ਵੀ ਨਹੀਂ ਦਿੱਤੇ ਜਾਂਦੇ ਸਨ। ਪੈਸੇ ਮੰਗੇ ਤਾਂ ਸ਼ੇਖ ਨੇ ਦੇਣ ਤੋਂ ਮਨ੍ਹਾ ਕਰ ਦਿੱਤਾ। ਉਹ ਉਥੇ ਡਰਾਈਵਰੀ ਕਰਦਾ ਸੀ। ਪੁਲਸ ਮੈਨੂੰ ਫਡ਼ ਕੇ ਲੈ ਗਈ ਤੇ ਸ਼ੇਖ ਨੇ ਮੇਰੇ ’ਤੇ ਟਰੱਕ ਚੋਰੀ ਕਰਨ ਦਾ ਕੇਸ ਪਾ ਦਿੱਤਾ ਤੇ ਉਥੇ ਮੇਰੀ ਕੋਈ ਵੀ ਸੁਣਵਾਈ ਨਹੀਂ ਸੀ ਹੋਈ। ਫਿਰ ਮੈਂ ਆਪਣੇ ਘਰ ਦੱਸਿਆ ਤਾਂ ਮੇਰੇ ਭਰਾ ਨੇ ਸੰਸਥਾ ਹੈਲਪਿੰਗ ਹੈਪਲੈੱਸ ਤੋਂ ਮਦਦ ਮੰਗੀ। ਬੀਬੀ ਰਾਮੂਵਾਲੀਆ ਨੇ ਕੁਝ ਦਿਨਾਂ ਵਿਚ ਹੀ ਮੈਨੂੰ ਜੇਲ ਵਿਚੋਂ ਬਾਹਰ ਕੱਢਵਾ ਦਿੱਤਾ।

ਫੋਟੋ - http://v.duta.us/MNJ-jQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/P_ElxwEA

📲 Get Chandigarh News on Whatsapp 💬