[faridkot-muktsar] - ਜਸਕਰਨ, ਅਨਮੋਲਪ੍ਰੀਤ ਤੇ ਕਾਰਤਿਕ ਵਧੀਆ ਵਾਲੰਟੀਅਰ ਚੁਣੇ

  |   Faridkot-Muktsarnews

ਫਰੀਦਕੋਟ (ਜਸਬੀਰ ਕੌਰ)-‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜੀ. ਐੱਨ. ਡੀ. ਸੀ. ਸੈ. ਸਕੂਲ ਪੰਜਗਰਾਈਂ ਕਲਾਂ ਵਿਖੇ ਇਕ ਰੋਜ਼ਾ ਐੱਨ. ਐੱਸ. ਐੱਸ. ਕੈਂਪ ਲਾਇਆ ਗਿਆ। ਕੈਂਪ ਦੀ ਸ਼ੁਰੂਆਤ ਪ੍ਰੋਗਰਾਮ ਅਫਸਰ ਕੁਮਾਰੀ ਮੋਨਿਕਾ ਰਾਣੀ ਦੀ ਦੇਖ-ਰੇਖ ਹੇਠ ਹੋਈ। ਇਸ ਦੌਰਾਨ 50 ਵਾਲੰਟੀਅਰਾਂ ਨੇ ਸਕੂਲ ਕੈਂਪਸ ਅਤੇ ਆਲੇ-ਦੁਆਲੇ ਦੀ ਸਫ਼ਾਈ ਕਰ ਕੇ ਇਸ ਨੂੰ ਨਵੀਂ ਦਿੱਖ ਦਿੱਤੀ। ਸਕੂਲ ਦੇ ਪ੍ਰਬੰਧਕ ਹਾਕਮ ਸਿੰਘ ਬਰਾਡ਼ ਤੇ ਪ੍ਰਿੰ. ਸੰਦੀਪ ਕੁਮਾਰ ਨੇ ਆਪਣੇ ਭਾਸ਼ਣ ਨਾਲ ਵਾਲੰਟੀਅਰਾਂ ਨੂੰ ਆਲੇ-ਦੁਆਲੇ ਦੀ ਸਫ਼ਾਈ ਦੀ ਮਹੱਤਤਾ ਬਾਰੇ ਦੱਸਿਆ ਅਤੇ ਦੂਜਿਆਂ ਨੂੰ ਵੀ ਸਫ਼ਾਈ ਬਾਰੇ ਸੁਚੇਤ ਰਹਿਣ ਲਈ ਕਿਹਾ ਅਤੇ ਚੰਗੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਸਮੇਂ ਵਿਦਿਆਰਥੀ ਜਸਕਰਨ ਸਿੰਘ, ਅਨਮੋਲਪ੍ਰੀਤ ਸਿੰਘ ਅਤੇ ਕਾਰਤਿਕ ਵਧੀਆ ਵਾਲੰਟੀਅਰ ਚੁਣੇ ਗਏ।

ਫੋਟੋ - http://v.duta.us/E3JrnAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/uXXTeAAA

📲 Get Faridkot-Muktsar News on Whatsapp 💬