[faridkot-muktsar] - ‘ਬੇਟੀ ਬਚਾਓ, ਬੇਟੀ ਪਡ਼੍ਹਾਓ’ ਮੁਹਿੰਮ ਨੂੰ ਸਮਰਪਿਤ ਜਾਗਰੂਕਤਾ ਰੈਲੀ ਕੱਢੀ

  |   Faridkot-Muktsarnews

ਫਰੀਦਕੋਟ (ਜ.ਬ.)-ਕੇਂਦਰ ਤੇ ਪੰਜਾਬ ਸਰਕਾਰ ਵੱਲੋੋਂ ਕੰਨਿਆ ਭਰੂਣ ਹੱਤਿਆ ਰੋੋਕਣ, ਲਡ਼ਕੀਆਂ ਨੂੰ ਸਮਾਜ ’ਚ ਲਡ਼ਕਿਆਂ ਦੇ ਬਰਾਬਰ ਸਨਮਾਨ ਦਿਵਾਉਣ ਅਤੇ ਉਨ੍ਹਾਂ ਨੂੰ ਪ੍ਰਗਤੀ, ਉੱਨਤੀ ਦੇ ਮੌੌਕੇ ਪ੍ਰਦਾਨ ਕਰਨ ਦੇ ਮਨੋੋਰਥ ਨਾਲ ਪੂਰੇ ਦੇਸ਼ ’ਚ ਚਲਾਈ ਜਾ ਰਹੀ ‘ਬੇਟੀ ਬਚਾਓ, ਬੇਟੀ ਪਡ਼੍ਹਾਓ’ ਮੁਹਿੰਮ ਤਹਿਤ ਮਨਾਏ ਜਾ ਰਹੇ ਸਪਤਾਹ ਦੇ ਸਬੰਧ ’ਚ ਅੱਜ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਦੀ ਯੋੋਗ ਅਗਵਾਈ ਹੇਠ ਯੁਵਕ ਸੇਵਾਵਾਂ ਵਿਭਾਗ ਫਰੀਦਕੋੋਟ, ਸਿੱਖਿਆ ਵਿਭਾਗ ਵੱਲੋੋਂ ਜ਼ਿਲੇ ਦੇ ਐੱਨ. ਐੱਸ. ਐੱਸ. ਯੂਨਿਟਾਂ, ਵਾਲੰਟੀਅਰਾਂ ਦੇ ਸਹਿਯੋੋਗ ਨਾਲ ਦਰਬਾਰ ਗੰਜ ਤੋੋਂ ਕਿਲ੍ਹਾ ਮੁਬਾਰਕ ਚੌੌਕ ਤੱਕ ਜਾਗਰੂਕਤਾ ਰੈਲੀ ਕੱਢੀ ਗਈ। ਇਸ ਨੂੰ ਜਗਜੀਤ ਸਿੰਘ ਚਹਿਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਅਤੇ ਪ੍ਰਦੀਪ ਦਿਉਡ਼ਾ, ਉਪ ਸਿੱਖਿਆ ਅਫਸਰ ਸਕੈਡੰਰੀ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸ਼ਹਿਰਾਂ ਦੀਆਂ ਗਲੀਆਂ, ਬਾਜ਼ਾਰਾਂ ’ਚੋੋਂ ਹੁੰਦੇ ਹੋੋਏ ਐੱਨ .ਐੱਸ. ਐੱਸ. ਵਾਲੰਟੀਅਰਾਂ ਨੇ ਲੋੋਕਾਂ ਨੂੰ ਬੇਟੀਆਂ ਨੂੰ ਕੁੱਖ ’ਚ ਕਤਲ ਕਰਨ, ਦਾਜ ਤੇ ਹੋੋਰ ਸਮਾਜਕ ਕੁਰੀਤੀਆਂ ਵਿਰੁੱਧ ਜਾਗਰੂਕ ਕੀਤਾ। ਉਨ੍ਹਾਂ ਦੇ ਹੱਥ ਵਿਚ ਬੇਟੀ ਬਚਾਓ, ਬੇਟੀ ਪਡ਼੍ਹਾਓ ਅਤੇ ਹੋੋਰ ਕਈ ਤਰ੍ਹਾਂ ਦੇ ਨਾਅਰਿਆਂ ਵਾਲੀਆਂ ਤਖਤੀਆਂ ਫਡ਼੍ਹੀਆਂ ਹੋੋਈਆਂ ਸਨ । ®ਇਸ ਮੌੌਕੇ ਸਹਾਇਕ ਡਾਇਰੈਕਟਰ ਜਗਜੀਤ ਸਿੰਘ ਚਾਹਲ, ਪ੍ਰਦੀਪ ਦਿਉਡ਼ਾ ਨੇ ਕਿਹਾ ਕਿ ਅੱਜ ਪੂਰੇ ਜ਼ਿਲੇ ’ਚ ਪਿੰਡਾਂ ਤੇ ਸ਼ਹਿਰਾਂ ਵਿਚ ‘ਬੇਟੀ ਬਚਾਓ, ਬੇਟੀ ਪਡ਼੍ਹਾਓ’ ਮੁਹਿੰਮ ਤਹਿਤ ਜਾਗਰੂਕਤਾ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਪਿੰਡਾਂ ਵਿਚ ਪ੍ਰਭਾਤ ਫੇਰੀਆਂ ਵੀ ਕੱਢੀਆਂ ਗਈਆਂ ਹਨ। ਇਸ ਤੋੋਂ ਇਲਾਵਾ ਸਮੂਹ ਦਫਤਰਾਂ ਵਿਚ ਕਰਮਚਾਰੀਆਂ ਨੂੰ ਬੇਟੀ ਬਚਾਓ, ਬੇਟੀ ਪਡ਼ਾਓ ਸਬੰਧੀ ਸਹੁੰ ਵੀ ਚੁਕਾਈ ਗਈ ਹੈ। ®ਇਸ ਸਮੇਂ ਜ਼ਿਲਾ ਗਾਇਡੈਂਸ ਕੌੌਂਸਲਰ ਜਸਬੀਰ ਜੱਸੀ, ਖਾਲਸਾ ਸੀਨੀਅਰ ਸਕੈਡੰਰੀ ਸਕੂਲ ਤੋੋਂ ਕਰਮਜੀਤ ਸਿੰਘ, ਰਮਨਪ੍ਰੀਤ ਕੌੌਰ, ਲਵਪ੍ਰੀਤ ਸਿੰਘ, ਡਿੰਪਲ, ਮਹਾਤਮਾ ਗਾਂਧੀ ਸੀਨੀਅਰ ਸਕੈਡੰਰੀ ਸਕੂਲ ਤੋੋਂ ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਗੁਰਕਿਰਤ ਕੋੌਰ, ਊਸ਼ਾ ਕੌੌਸ਼ਲ ਸਰਕਾਰੀ ਬਲਬੀਰ ਸੀਨੀਅਰ ਸਕੈਡੰਰੀ ਸਕੂਲ, ਸਰਕਾਰੀ ਆਈ.ਟੀ.ਆਈ. ਫਰੀਦਕੋੋਟ ਤੋੋਂ ਰਜਿੰਦਰ ਕੌੌਰ, ਪੂਜਾ ਸਚਦੇਵਾ, ਸੰਦੀਪ ਸਿੰਘ ਅਤੇ ਜਸਬੀਰ ਸਿੰਘ ਹਾਜ਼ਰ ਸਨ।

ਫੋਟੋ - http://v.duta.us/0Iw0lwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/LqcK8AAA

📲 Get Faridkot-Muktsar News on Whatsapp 💬