[faridkot-muktsar] - ਮਿੱਡ-ਡੇ-ਮੀਲ ਮੋਬਾਇਲ ਐਪ ਘਟਾ ਰਹੀ ਹੈ ਅਧਿਆਪਕਾਂ ਤੋਂ ਕੰਮ ਦਾ ਬੋਝ

  |   Faridkot-Muktsarnews

ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ (ਪਵਨ ਤਨੇਜਾ, ਖੁਰਾਣਾ, ਸੁਖਪਾਲ) - ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਓ.ਪੀ. ਸੋਨੀ ਦੀ ਅਗਵਾਈ 'ਚ ਵਿਭਾਗ ਵਲੋਂ ਲਾਗੂ ਕੀਤੀ ਮਿੱਡ-ਡੇ-ਮੀਲ ਮੋਬਾਇਲ ਐਪ ਦੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ 'ਚ ਸਾਰਥਕ ਨਤੀਜੇ ਨਿਕਲਣ ਲੱਗੇ ਹਨ। ਇਸ ਮੋਬਾਇਲ ਐਪ ਦੇ ਸ਼ੁਰੂ ਹੋ ਜਾਣ ਨਾਲ ਹੁਣ ਅਧਿਆਪਕਾਂ ਲਈ ਸਕੂਲਾਂ 'ਚ ਬੱਚਿਆਂ ਨੂੰ ਦਿੱਤੇ ਜਾਂਦੇ ਦੁਪਹਿਰ ਦੇ ਖਾਣੇ ਦੀ ਰਿਪੋਰਟ ਆਪਣੇ ਮੁੱਖ ਦਫ਼ਤਰ ਨੂੰ ਭੇਜਣੀ ਬਹੁਤ ਸੁਖਾਲੀ ਹੋ ਗਈ ਹੈ। ਇਸ ਨਾਲ ਭਵਿੱਖ 'ਚ ਮਿੱਡ-ਡੇ-ਮੀਲ ਦੇ ਲੰਬੇ ਚੌੜੇ ਰਜਿਟਰ ਤਿਆਰ ਕਰਨ ਤੋਂ ਵੀ ਰਾਹਤ ਮਿਲੇਗੀ।

ਇਸ ਸਬੰਧੀ ਜ਼ਿਲਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੋਸਾ ਨੇ ਦੱਸਿਆ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਇਸ ਪ੍ਰਾਜੈਕਟ ਨੂੰ ਸਫਲਤਾ ਨਾਲ ਲਾਗੂ ਕੀਤਾ ਗਿਆ ਹੈ। ਇਸ ਪ੍ਰਾਜੈਕਟ ਦੇ ਤਹਿਤ ਸਾਰੇ ਪ੍ਰਾਈਮਰੀ ਅਤੇ ਅੱਪਰ ਪ੍ਰਾਈਮਰੀ ਸਕੂਲਾਂ ਜਿੰਨਾਂ 'ਚ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਹੈ, ਦੀ ਰਿਪੋਰਟ ਭੇਜਣ ਦਾ ਬੋਝ ਅਧਿਆਪਕਾਂ ਨੂੰ ਘੱਟ ਗਿਆ ਹੈ। ਮੋਬਾਇਲ ਐਪ ਬੱਚਿਆਂ ਦੀ ਗਿਣਤੀ ਅਨੁਸਾਰ ਖਾਣਾ ਪਕਾਉਣ ਦਾ ਖਰਚਾ ਅਤੇ ਅਨਾਜ ਦੀ ਮਾਤਰਾ ਸਟਾਕ 'ਚੋਂ ਘਟਾ ਕੇ ਬਕਾਇਆ ਰਕਮ ਅਤੇ ਅਨਾਜ ਦੀ ਮਾਤਰਾ ਅਨੁਸਾਰ ਸਟਾਕ ਕੱਢ ਦਿੰਦੀ ਹੈ। ਇਸ ਤਰਾਂ ਹੋਣ ਨਾਲ ਭਵਿੱਖ ਵਿਚ ਲੰਬੇ ਚੌੜੇ ਰਜਿਸਟਰ ਤਿਆਰ ਨਹੀਂ ਕਰਨੇ ਪੈਣਗੇ ਅਤੇ ਸਾਰਾ ਰਿਕਾਰਡ ਆਨ ਲਾਈਨ ਉਪਲਬੱਧ ਹੋ ਜਾਵੇਗਾ।

ਫੋਟੋ - http://v.duta.us/iUCiEwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/nkR5DQAA

📲 Get Faridkot-Muktsar News on Whatsapp 💬