[faridkot-muktsar] - ਸਿਵਲ ਹਸਪਤਾਲ ਮਲੋਟ ਨੂੰ ਇਲਾਜ ਨਾਲੋਂ ਮਰੀਜ਼ ਰੈਫਰ ਕਰਨਾ ਸੌਖਾ ਲੱਗਦੈ!

  |   Faridkot-Muktsarnews

ਫਰੀਦਕੋਟ (ਗੋਇਲ, ਜੁਨੇਜਾ)-ਸਰਕਾਰੀ ਸਰਵੇ ਦੌਰਾਨ ਸੂਬੇ ਅੰਦਰ ਮਾਡ਼ੀ ਕਾਰਗੁਜ਼ਾਰੀ ਵਾਲੇ ਸਰਕਾਰੀ ਹਸਪਤਾਲਾਂ ਵਿਚ ਮੋਹਰੀ ਬਣੇ ਮਲੋਟ ਦੇ ਸਰਕਾਰੀ ਹਸਪਤਾਲ ਦੇ ਐੱਸ. ਐੱਮ. ਓ. ਅਤੇ ਕੁਝ ਡਾਕਟਰਾਂ ਦੇ ਕੰਮ-ਢੰਗ ਉੱਪਰ ਫਿਰ ਸਵਾਲ ਚੁੱਕੇ ਜਾ ਰਹੇ ਹਨ। ਇਹ ਸਵਾਲ ਹੁਣ ਮਰੀਜ਼ਾਂ ਦੀ ਹਮਾਇਤ ’ਚ ਆਏ ਸ਼ਹਿਰ ਦੇ ਸਮਾਜ ਸੇਵੀਆਂ ਨੇ ਚੁੱਕਦਿਆਂ ਸਿਹਤ ਮੰਤਰੀ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੂੰ ਭੇਜੀਆਂ ਸ਼ਿਕਾਇਤਾਂ ਵਿਚ ਹਸਪਤਾਲ ਦੀ ਕਾਰਗੁਜ਼ਾਰੀ ਨੂੰ ਬਿਹਤਰ ਕਰਨ ਦੀ ਮੰਗ ਕੀਤੀ ਹੈ। ਇਸ ਦੌਰਾਨ ਸਵਾਈਨ ਫਲੂ ਤਾਂ ਕੀ ਮਲੋਟ ਦੇ ਸਿਵਲ ਹਸਪਤਾਲ ਵਿਚ ਸਾਧਾਰਨ ਮਰੀਜ਼ ਦਾ ਇਲਾਜ ਹੋਣਾ ਵੀ ਆਸਾਨ ਨਹੀਂ। ਸ਼ਿਵ ਕੁਮਾਰ ਨੇ ਦੱਸਿਆ ਕਿ ਮਾਮੂਲੀ ਜਿਹੀ ਬੀਮਾਰੀ ਦੀ ਹਾਲਤ ਵਿਚ ਵੀ ਹਸਪਤਾਲ ਦੇ ਡਾਕਟਰ ਮਰੀਜ਼ਾਂ ਨੂੰ ਬਾਹਰ ਹਸਪਤਾਲਾਂ ਵਿਚ ਰੈਫਰ ਕਰ ਦਿੰਦੇ ਹਨ। ਉਨ੍ਹਾਂ ਆਖਿਆ ਕਿ ਸ਼ਹਿਰ ਅਤੇ ਪਿੰਡਾਂ ਦੇ ਗਰੀਬ ਲੋਕ ਹੀ ਸਰਕਾਰੀ ਹਸਪਤਾਲ ਵਿਚ ਇਲਾਜ ਕਰਵਾਉਣ ਲਈ ਆਉਂਦੇ ਹਨ। ਇਸ ਤੋਂ ਇਲਾਵਾ ਸਮਾਜਸੇਵੀ ਵੀ ਜਦੋਂ ਕਿਸੇ ਬੇਸਹਾਰਾ ਦਾ ਇਲਾਜ ਕਰਵਾਉਣ ਲਈ ਸਰਕਾਰੀ ਹਸਪਤਾਲ ਵਿਚ ਲੈ ਕੇ ਜਾਂਦੇ ਹਨ ਤਾਂ ਡਾਕਟਰਾਂ ਵੱਲੋਂ ਮਰੀਜ਼ ਨੂੰ 5 ਮਿੰਟ ਤੋਂ ਪਹਿਲਾਂ ਹੀ ਬਾਹਰ ਦੇ ਹਸਪਤਾਲਾਂ ’ਚ ਰੈਫਰ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਈ ਮਰੀਜ਼ਾਂ ਕੋਲ ਤਾਂ ਬਾਹਰ ਜਾਣ ਦਾ ਕਿਰਾਇਆ ਤੱਕ ਵੀ ਨਹੀਂ ਹੁੰਦਾ। ਕਈ ਵਾਰ ਤਾਂ ਡਾਕਟਰ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿਚ ਵੀ ਇਲਾਜ ਕਰਵਾਉਣ ਲਈ ਕਹਿ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਸਿਹਤ ਮੰਤਰੀ ਪੰਜਾਬ ਅਤੇ ਹਲਕਾ ਵਿਧਾਇਕ ਅਜਾਇਬ ਸਿੰਘ ਭੱਟੀ ਨੂੰ ਵੀ ਪੱਤਰ ਲਿਖ ਕੇ ਦੱਸਿਆ ਜਾ ਚੁੱਕਾ ਹੈ। ਉਨ੍ਹਾਂ ਨੇ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਪਾਸੋਂ ਇਸ ਸਬੰਧੀ ਡਾਕਟਰਾਂ ਨੂੰ ਹਦਾਇਤਾਂ ਜਾਰੀ ਕੀਤੇ ਜਾਣ ਦੀ ਮੰਗ ਕੀਤੀ। ਇਸ ਦੌਰਾਨ ਸਾਬਕਾ ਨਗਰ ਕੌਂਸਲਰ ਛਤਰਪਾਲ, ਵਰਿੰਦਰ ਧੂਡ਼ੀਆਂ, ਕੌਰ ਸਿੰਘ ਅਤੇ ਪ੍ਰੇਮ ਸਿੰਘ ਹਾਜ਼ਰ ਸਨ।

ਫੋਟੋ - http://v.duta.us/r9TofwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/pwMmIAAA

📲 Get Faridkot-Muktsar News on Whatsapp 💬