[firozepur-fazilka] - ਕਾਰ ਚਾਲਕ ਵੱਲੋਂ ਸਰਕਾਰੀ ਬੱਸ ਨੂੰ ਮਾਰੀ ਟੱਕਰ

  |   Firozepur-Fazilkanews

ਫਿਰੋਜ਼ਪੁਰ (ਗੁਲਸ਼ਨ)–ਨਗਰ ਕੌਂਸਲ ਬੱਸ ਸਟੈਂਡ ’ਤੇ ਅੱਜ ਦੁਪਹਿਰ ਕਰੀਬ ਡੇਢ ਵਜੇ ਉਸ ਸਮੇਂ ਹੰਗਾਮਾ ਖਡ਼੍ਹਾ ਹੋ ਗਿਆ, ਜਦੋਂ ਫਿਰੋਜ਼ਪੁਰ ਤੋਂ ਚੱਲ ਕੇ ਫਾਜ਼ਿਲਕਾ ਲਈ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੰਬਰ ਪੀ. ਬੀ. 05 ਐੱਸ. 9836 ਨੂੰ ਥਾਣਾ ਸਦਰ ਦੇ ਮੂਹਰੇ ਫਿਰੋਜ਼ਪੁਰ ਤੋਂ ਆ ਰਹੇ ਇਕ ਕਾਰ ਚਾਲਕ ਨੇ ਪਿੱਛੋਂ ਟੱਕਰ ਦੇ ਮਾਰੀ, ਜਿਸ ਕਾਰਨ ਕਾਰ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਅਤੇ ਬਾਅਦ ’ਚ ਬੱਸ ਦੇ ਅੱਡੇ ’ਤੇ ਪਹੁੰਚਣ ਮੌਕੇ ਕਾਰ ਚਾਲਕ ਨੇ ਬੱਸ ਚਾਲਕ ਨਾਲ ਝਗਡ਼ਾ ਕਰਨਾ ਸ਼ੁਰੂ ਕਰ ਦਿੱਤਾ। ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਸਾਥੀ ਨਾਲ ਹੋਈ ਬਦਸਲੂਕੀ ਤੋਂ ਗੁੱਸੇ ’ਚ ਆਏ ਹੋਰਨਾਂ ਬੱਸ ਚਾਲਕਾਂ ਨੇ ਆਪਣੀਆਂ ਬੱਸਾਂ ਨੂੰ ਸਡ਼ਕ ਦੇ ਵਿਚਾਲੇ ਖਡ਼੍ਹਾ ਕਰ ਦਿੱਤਾ, ਜਿਸ ਕਾਰਨ ਸਡ਼ਕ ਦੇ ਦੋਵੇਂ ਪਾਸੇ ਜਾਮ ਲੱਗ ਗਿਆ ਅਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਦਿੰਦਿਆਂ ਸਰਕਾਰੀ ਬੱਸ ਦੇ ਚਾਲਕ ਨੇ ਦੱਸਿਆ ਕਿ ਉਹ ਫਿਰੋਜ਼ਪੁਰ ਤੋਂ ਫਾਜ਼ਿਲਕਾ ਜਾ ਰਿਹਾ ਸੀ ਕਿ ਸਦਰ ਥਾਣੇ ਦੇ ਸਾਹਮਣੇ ਪੁੱਜਣ ’ਤੇ ਬੱਸ ’ਚ ਸਫਰ ਕਰ ਰਹੇ ਇਕ ਪੁਲਸ ਮੁਲਾਜ਼ਮ ਨੇ ਉਸ ਨੂੰ ਥਾਣੇ ਅੱਗੇ ਉਤਰਾਨ ਲਈ ਕਿਹਾ। ਜਦੋਂ ਉਸ ਨੇ ਥਾਣੇ ਅੱਗੇ ਬੱਸ ਖਡ਼੍ਹੀ ਕੀਤੀ ਤਾਂ ਪਿੱਛੋਂ ਆ ਰਹੀ ਆਈ. ਟਵੰਟੀ ਕਾਰ ਨੰ. ਐੱਚ. ਆਰ. 20.ਬੀ . 5625 ਦੇ ਚਾਲਕ ਨੇ ਬੇਕਾਬੂ ਹੋ ਕੇ ਬੱਸ ਦੇ ਪਿੱਛੇ ਟੱਕਰ ਮਾਰ ਦਿੱਤੀ। ਸਦਰ ਥਾਣੇ ਤੋਂ ਚੱਲ ਕੇ ਜਦੋਂ ਉਹ ਮੁੱਖ ਬੱਸ ਅੱਡੇ ’ਤੇ ਸਵਾਰੀਆਂ ਨੂੰ ਲਾਹ ਰਿਹਾ ਸੀ ਤਾਂ ਉਕਤ ਕਾਰ ਸਵਾਰ ਚਾਲਕ ਜੋ ਕਿ ਪੰਜਾਬ ਪੁਲਸ ਦਾ ਮੁਲਾਜ਼ਮ ਸੀ, ਨੇ ਕਾਰ ਦੇ ਹੋਏ ਨੁਕਸਾਨ ਦੀ ਭਰਪਾਈ ਨੂੰ ਲੈ ਕੇ ਬੱਸ ਦੇ ਅੱਗੇ ਟੇਢੀ ਕਰ ਕੇ ਕਾਰ ਖਡ਼੍ਹੀ ਕਰ ਦਿੱਤੀ ਅਤੇ ਉਸ ਨਾਲ ਕਾਰ ਦੇ ਹੋਏ ਨੁਕਸਾਨ ਬਦਲੇ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਉਨ੍ਹਾਂ ਦੋਵਾਂ ਵਿਚਾਲੇ ਆਪਸੀ ਤਕਰਾਰ ਵਧ ਗਿਆ ਅਤੇ ਬਾਅਦ ’ਚ ਉਸ ਦੀ ਹਮਾਇਤ ’ਚ ਉੱਤਰੇ ਪੰਜਾਬ ਰੋਡਵੇਜ਼ ਦੇ ਸਾਥੀਆਂ ਨੇ ਬੱਸਾਂ ਨੂੰ ਸਡ਼ਕ ਵਿਚਾਲੇ ਖਡ਼੍ਹਾ ਕਰ ਕੇ ਜਾਮ ਲਗਾ ਦਿੱਤਾ। ਵਾਹਨ ਚਾਲਕਾਂ ਨੂੰ ਕਰਨਾ ਪਿਆ ਮੁਸ਼ਕਲਾਂ ਦਾ ਸਾਹਮਣਾਬੱਸ ਅਤੇ ਸਹਿ ਚਾਲਕਾਂ ਨੇ ਆਪਣੇ ਸਾਥੀ ਨਾਲ ਹੋਈ ਘਟਨਾ ਦੀ ਨਿੰਦਾ ਕਰਦੇ ਹੋਏ ਕਾਰ ਚਾਲਕ ਪੁਲਸ ਮੁਲਾਜ਼ਮ ਵਿਰੁੱਧ ਕਾਰਵਾਈ ਦੀ ਗੁਹਾਰ ਲਾਈ ਹੈ। ਉਧਰ ਜਾਮ ਲੱਗਣ ਦੀ ਸੂਰਤ ’ਚ ਜਿਥੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਉਥੇ ਬੱਸ ’ਚ ਸਫਰ ਕਰ ਰਹੇ ਯਾਤਰੀਆਂ ਨੂੰ ਵੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਰਾਹਗੀਰਾਂ ਵੱਲੋਂ ਘਟਨਾ ਸਬੰਧੀ ਥਾਣਾ ਸਿਟੀ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ’ਤੇ ਪੁੱਜੇ ਪੁਲਸ ਮੁਲਾਜ਼ਮਾਂ ਨੇ ਕਾਰ ਅਤੇ ਬੱਸ ਦੋਵਾਂ ਦੇ ਚਾਲਕਾਂ ਨੂੰ ਮਾਮਲਾ ਸੁਲਝਾਉਣ ਲਈ ਥਾਣੇ ਚੱਲਣ ਨੂੰ ਕਿਹਾ, ਜਿਸ ਤੋਂ ਬਾਅਦ ਦੋਵਾਂ ਧਿਰਾਂ ਨੂੰ ਪੁਲਸ ਆਪਣੇ ਨਾਲ ਲੈ ਗਈ ਅਤੇ ਬੱਸ ਨੂੰ ਥਾਣਾ ਸਿਟੀ ’ਚ ਖਡ਼੍ਹਾ ਕਰ ਦਿੱਤਾ।

ਫੋਟੋ - http://v.duta.us/9b6U1wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/_LXKdQAA

📲 Get Firozepur-Fazilka News on Whatsapp 💬