[firozepur-fazilka] - ਪਿਸਤੌਲ ਦੀ ਨੌਕ 'ਤੇ ਚੋਰੀ ਕਰਨ ਆਇਆ ਲੁਟੇਰਾ ਔਰਤ ਦੀ ਸੂਝ ਬੂਝ ਨਾਲ ਹੋਇਆ ਫਰਾਰ

  |   Firozepur-Fazilkanews

ਜਲਾਲਾਬਾਦ, (ਸੇਤੀਆ)— ਸ਼ਹਿਰ ਦੀ ਛਾਬੜਾ ਸਟ੍ਰੀਟ 'ਚ ਮੰਗਲਵਾਰ ਨੂੰ ਸ਼ਾਮ ਕਰੀਬ 6. 20 ਵਜੇ ਇਕ ਨਕਾਬਪੋਸ਼ ਲੁਟੇਰੇ ਨੇ ਘਰ 'ਚ ਵੜਕੇ ਪਿਸਤੌਲ ਦੀ ਨੋਕ 'ਤੇ ਲੁੱਟਖੋਹ ਕਰਨ ਦੀ ਕੌਸ਼ਿਸ਼ ਕੀਤੀ ਪਰ ਔਰਤ ਦੀ ਸੂਝ ਕਾਰਨ ਲੁਟੇਰੇ ਨੂੰ ਵਾਪਸ ਭੱਜਣਾ ਪਿਆ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਵੀ ਕੈਦ ਹੋ ਗਈ ਹੈ ।

ਜਾਣਕਾਰੀ ਦਿੰਦੇ ਹੋਏ ਸੋਹਨ ਲਾਲ ਵਰਮਾ ਨੇ ਦੱਸਿਆ ਕਿ ਘਰ 'ਚ ਉਸ ਦੀ ਸਰੋਜ ਰਾਣੀ ਅਤੇ ਹੋਰ ਦੋ ਔਰਤਾਂ ਮੌਜੂਦ ਸਨ ਕਿ ਸ਼ਾਮ ਕਰੀਬ 6.20 ਮਿੰਟ 'ਤੇ ਇਕ ਨਕਾਬਪੋਸ਼ ਲੁਟੇਰੇ ਨੇ ਘਰ ਦੇ ਬਾਹਰ ਬੈੱਲ ਦਬਾਈ ਅਤੇ ਜਦੋਂ ਉਸ ਦੀ ਪਤਨੀ ਨੇ ਗੇਟ ਖੋਲਿਆ ਤਾਂ ਨਕਾਬਪੋਸ਼ ਲੁਟੇਰੇ ਨੇ ਪਿਸਤੋਲ ਦੀ ਨੋਕ 'ਤੇ ਲੁੱਟਖੋਹ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪਤਨੀ ਨੇ ਹੱਥ 'ਚ ਫੜਿਆ ਮੋਬਾਇਲ ਕੰਨ ਨਾਲ ਲਗਾਇਆ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਘਰ 'ਚ ਬੈਠੀਆਂ ਦੋ ਹੋਰ ਔਰਤਾਂ ਨੇ ਵੀ ਰੌਲਾ ਪਾ ਦਿੱਤਾ ਅਤੇ ਇੰਨੀ ਦੇਰ 'ਚ ਨਕਾਬਪੋਸ਼ ਲੁਟੇਰਾ ਘਬਰਾ ਕੇ ਵਾਪਸ ਭੱਜ ਗਿਆ।...

ਫੋਟੋ - http://v.duta.us/Nd3_nQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/_lv2fgAA

📲 Get Firozepur-Fazilka News on Whatsapp 💬