[gurdaspur] - ਆਲਟੋ ਤੇ ਟੈਂਪੂ ਦੀ ਟੱਕਰ ’ਚ 6 ਜ਼ਖਮੀ

  |   Gurdaspurnews

ਗੁਰਦਾਸਪੁਰ (ਸਾਹਿਲ)-ਅੱਜ ਬਟਾਲਾ ਗੁਰਦਾਸਪੁਰ ਰੋਡ ’ਤੇ ਪਿੰਡ ਗਿੱਲਾਵਾਲੀ ’ਚ ਆਲਟੋ ਕਾਰ ਤੇ ਛੋਟਾ ਹਾਥੀ ਟੈਂਪੂ ਦੀ ਟੱਕਰ ’ਚ 6 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ®ਜਾਣਕਾਰੀ ਅਨੁਸਾਰ ਕੰਵਲਜੀਤ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਗੱਜੂਗਾਜੀ ਆਪਣੀ ਕਾਰ ’ਤੇ ਸਵਾਰ ਹੋ ਕੇ ਆਪਣੀ ਭੂਆ ਗੁਰਮੀਤ ਕੌਰ ਅਤੇ ਜਸਵਿੰਦਰ ਸਿੰਘ ਨਾਲ ਧਾਰੀਵਾਲ ਜਾ ਰਿਹਾ ਸੀ ਕਿ ਜਦੋਂ ਉਹ ਪਿੰਡ ਗਿੱਲਾਵਾਲੀ ਕੋਲ ਪੁੱਜਾ ਤਾਂ ਅੱਗੋਂ ਆ ਰਹੇ ਛੋਟਾ ਹਾਥੀ ਟੈਂਪੂ ਨੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਟੈਂਪੂ ’ਚ ਸਹਿਜਪ੍ਰੀਤ ਸਿੰਘ ਪੁੱਤਰ ਨਸੀਬ ਸਿੰਘ ਵਾਸੀ ਰਾਮਪੁਰ, ਹਰਜਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਬਹਿਲੂਵਾਲ ਅਤੇ ਡਰਾਈਵਰ ਬਾਬਾ ਨਸੀਬ ਸਿੰਘ ਅਤੇ ਕਾਰ ਸਵਾਰ ਤਿੰਨੋਂ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ 108 ਐੈਂਬੂਲੈੈਂਸ ਕਰਮਚਾਰੀਆਂ ਨੇ ਹਸਪਤਾਲ ਦਾਖਲ ਕਰਵਾਇਆ।

ਫੋਟੋ - http://v.duta.us/ATNrZgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/_KbyowAA

📲 Get Gurdaspur News on Whatsapp 💬