[gurdaspur] - ਇੰਟਰਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ’ਚ ਪੂਜਾ ਗਿੱਲ ਨੇ ਜਿੱਤਿਆ ਗੋਲਡ ਮੈਡਲ

  |   Gurdaspurnews

ਗੁਰਦਾਸਪੁਰ (ਸਾਹਿਲ)-ਪਡ਼੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਹੋਰ ਖੇਤਰਾਂ ’ਚ ਪਿੰਡਾਂ ਅਤੇ ਸ਼ਹਿਰਾਂ ਦੀਆਂ ਲਡ਼ਕੀਆਂ ਵੀ ਕਿਸੇ ਨਾਲੋਂ ਘੱਟ ਨਹੀਂ ਹਨ। ਪਿੰਡ ਕੋਹਾਡ਼ ਦੀ ਇਕ ਲਡ਼ਕੀ ਨੇ ਇੰਟਰਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ’ਚ ਗੋਲਡ ਮੈਡਲ ਹਾਸਲ ਕਰ ਕੇ ਆਪਣੇ ਮਾਤਾ ਪਿਤਾ ਅਤੇ ਜ਼ਿਲੇ ਦਾ ਨਾਂ ਰੌਸ਼ਨ ਕੀਤਾ। ®ਇਸ ਸਬੰਧੀ ਪੂਜਾ ਗਿੱਲ ਪੁੱਤਰੀ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਉਸ ਨੇ 2018 ’ਚ ਤਾਈਕਵਾਂਡੋ ਦੀ ਨੈਸ਼ਨਲ ਚੈਂਪੀਅਨਸ਼ਿਪ ’ਚ ਸੋਨੇ ਦਾ ਤਮਗਾ ਹਾਸਲ ਕੀਤਾ। ਹੁਣ ਬੀਤੇ ਦਿਨੀਂ ਐੱਲ. ਪੀ. ਯੂ. ਜਲੰਧਰ ’ਚ ਕਰਵਾਏ ਗਏ ਓਪਨ ਬਾਕਸਿੰਗ ਇੰਟਰਨੈਸ਼ਨਲ ਚੈਂਪੀਅਨਸ਼ਿਪ ’ਚ ਭਾਗ ਲੈ ਕੇ ਗੋਲਡ ਮੈਡਲ ਪ੍ਰਾਪਤ ਕੀਤਾ, ਜਿਸ ਦਾ ਪਿੰਡ ’ਚ ਪਹੁੰਚਣ ’ਤੇ ਪਰਿਵਾਰ ਸਮੇਤ ਪਿੰਡ ਵਾਸੀਆਂ ਵਲੋਂ ਵਿਸ਼ੇਸ ਤੌਰ ’ਤੇ ਸਨਮਾਨ ਕੀਤਾ ਗਿਆ। ਉਸ ਨੇ ਦੱਸਿਆ ਕਿ ਮੈਂ ਇਕ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹਾਂ, ਮੇਰੇ ਮਾਤਾ-ਪਿਤਾ ਭੱਠੇ ’ਤੇ ਮਜ਼ਦੂਰੀ ਕਰਦੇ ਹਨ, ਜਿਨ੍ਹਾਂ ਨੇ ਮਿਹਨਤ ਕਰ ਕੇ ਮੈਨੂੰ ਇਸ ਲਾਇਕ ਬਣਾਇਆ। ਉਸ ਨੇ ਆਪਣੇ ਖੇਡ ਕਰੀਅਰ ’ਚ ਪਰਿਵਾਰ, ਅਧਿਆਪਕ ਅਤੇ ਕੋਚ ਦਾ ਵਿਸ਼ੇਸ਼ ਯੋਗਦਾਨ ਦੱਸਿਆ। ਉਸ ਨੇ ਕਿਹਾ ਕਿ ਮੈਂ ਆਉਣ ਵਾਲੇ ਸਮੇਂ ’ਚ ਇਸੇ ਤਰ੍ਹਾਂ ਗੋਲਡ ਮੈਡਲ ਜਿੱਤ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਾਂਗੀ।

ਫੋਟੋ - http://v.duta.us/TRZigAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/jMwGLAAA

📲 Get Gurdaspur News on Whatsapp 💬