[gurdaspur] - ਗੁਰਦੁਆਰਾ ਅੱਚਲ ਸਾਹਿਬ ਨੂੰ ਜਾਣ ਵਾਲੀ ਸਡ਼ਕ ਹੋਈ ਪਾਣੀ-ਪਾਣੀ

  |   Gurdaspurnews

ਗੁਰਦਾਸਪੁਰ (ਬੇਰੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਤੇ ਅਚਲੇਸ਼ਵਰ ਧਾਮ ਮੰਦਰ ਨੂੰ ਜਾਣ ਵਾਲੀ ਸਡ਼ਕ ਥੋਡ਼੍ਹੇ ਜਿਹੇ ਮੀਂਹ ਨਾਲ ਪਾਣੀ-ਪਾਣੀ ਹੋਣ ਨਾਲ ਬੁਰਾ ਹਾਲ ਹੋ ਚੁੱਕਾ ਹੈ ਅਤੇ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਅਤੇ ਮੰਦਰ ਨੂੰ ਜਾਣ ਵਾਲੀਆਂ ਸੰਗਤਾਂ ’ਚ ਕਾਫੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ® ਇਸ ਮੌਕੇ ਗੱਲਬਾਤ ਕਰਦੇ ਹੋਏ ਨੇਡ਼ਲੇ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਸਡ਼ਕ ਦੋ ਮਹੀਨੇ ਹੀ ਪਹਿਲਾਂ ਅੱਚਲ ਸਾਹਿਬ ਦੇ ਨੌਮੀ ਦਸਵੀਂ ਦੇ ਮੇਲੇ ’ਤੇ ਹੀ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਬਣਾਈ ਗਈ ਸੀ ਪਰ ਸਬੰਧਤ ਠੇਕੇਦਾਰਾਂ ਵਲੋਂ ਮਟੀਰੀਅਲ ਘੱਟ ਪਾਏ ਜਾਣ ਕਾਰਨ ਸਡ਼ਕ ਕੁਝ ਹੀ ਦਿਨਾਂ ’ਚ ਟੋਇਆਂ ਦਾ ਰੂਪ ਧਾਰਨ ਕਰ ਗਈ, ਜਿਸ ਕਾਰਨ ਅੱਜ ਜਦੋਂ ਬਰਸਾਤ ਹੋਈ ਤਾਂ ਪਾਣੀ-ਪਾਣੀ ਹੋ ਗਿਆ। ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਕਿ ਜਦ ਇਹ ਸਡ਼ਕ ਬਣਾਈ ਜਾ ਰਹੀ ਸੀ ਤਾਂ ਉਸ ਵਕਤ ਠੇਕੇਦਾਰਾਂ ਵਲੋਂ ਕਿਹਾ ਗਿਆ ਕਿ ਇਹ ਸਡ਼ਕ ਸਿਰਫ਼ ਆਰਜ਼ੀ ਤੌਰ ’ਤੇ ਹੀ ਮੇਲੇ ਕਰ ਕੇ ਬਣਾਈ ਜਾ ਰਹੀ ਹੈ ਪਰ ਹਲਕਾ ਵਿਧਾਇਕ ਤੋਂ ਲੋਕਾਂ ਨੇ ਮੰਗ ਕੀਤੀ ਕਿ ਇਸ ਨੂੰ ਪੂਰਨ ਤੌਰ ’ਤੇ ਪੱਕੇ ਰੂਪ ’ਚ ਬਣਾਇਆ ਜਾਵੇ ਤਾਂ ਜੋ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਥੇ ਇਹ ਦੱਸ ਦੇਈਏ ਕਿ ਜਦ ਸਕੂਲ ਦੇ ਬੱਚੇ ਵੀ ਇਸ ਪਾਣੀ ’ਚੋਂ ਲੰਘ ਕੇ ਸਕੂਲ ਜਾਂਦੇ ਹਨ ਅਤੇ ਕਾਫ਼ੀ ਵਾਰ ਉਨ੍ਹਾਂ ਨੂੰ ਸੱਟਾਂ ਲੱਗਣ ਦੇ ਨਾਲ - ਨਾਲ ਉਨ੍ਹਾਂ ਦੇ ਕੱਪਡ਼ੇ ਵੀ ਅਕਸਰ ਹੀ ਖਰਾਬ ਹੋ ਜਾਂਦੇ ਹਨ।

ਫੋਟੋ - http://v.duta.us/D9K4UAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/-8s2ugAA

📲 Get Gurdaspur News on Whatsapp 💬