[gurdaspur] - ਗੁਰੂ ਰਾਮਦਾਸ ਅਕੈਡਮੀ ਦੇ ਵਿਦਿਆਰਥੀ ਧਾਰਮਕ ਪ੍ਰੀਖਿਆ ’ਚ ਸੂਬਾ ਪੱਧਰ ’ਤੇ ਅੱਵਲ

  |   Gurdaspurnews

ਗੁਰਦਾਸਪੁਰ (ਮਠਾਰੂ)–ਧਾਰਮਕ ਸਿੱਖਿਆ, ਮਿਆਰੀ ਵਿੱਦਿਆ ਅਤੇ ਖੇਡਾਂ ਦੇ ਖੇਤਰ ’ਚ ਮੱਲਾਂ ਮਾਰਨ ਵਾਲੀ ਸ੍ਰੀ ਗੁਰੂ ਰਾਮਦਾਸ ਅਕੈਡਮੀ ਰਿਆਲੀ ਕਲਾਂ ਦੇ ਹੋਣਹਾਰ ਵਿਦਿਆਰਥੀਆਂ ਵਲੋਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਲਈ ਗਈ ਧਾਰਮਕ ਪ੍ਰੀਖਿਆ ’ਚ ਸਾਲ ਨਵੰਬਰ 2018 ’ਚ ਸੂਬੇ ’ਚੋਂ ਪਹਿਲੇ ਅਤੇ ਦੂਸਰੇ ਦਰਜੇ ’ਚ ਅੱਵਲ ਸਥਾਨ ਪ੍ਰਾਪਤ ਕੀਤਾ ਹੈ। ਇਸ ਸਬੰਧੀ ਪ੍ਰਿੰਸੀਪਲ ਧੰਨਰਾਜ ਸਿੰਘ ਬੋਪਾਰਾਏ ਅਤੇ ਸੈਕਟਰੀ ਸੁਖਬੀਰ ਕੌਰ ਬੋਪਾਰਾਏ ਨੇ ਦੱਸਿਆ ਕਿ ਧਾਰਮਕ ਪ੍ਰੀਖਿਆ ਦੌਰਾਨ ਪਹਿਲੇ ਦਰਜੇ ’ਚ ਪੰਜਵੀਂ ਦੀ ਵਿਦਿਆਰਥਣ ਸਿਮਰਨਦੀਪ ਕੌਰ ਨੇ 300 ’ਚੋਂ 299 ਅੰਕ ਲੈ ਕੇ ਪਹਿਲਾ, ਪ੍ਰਭਪ੍ਰੀਤ ਕੌਰ ਅਤੇ ਗੁਰਵਿੰਦਰ ਸਿੰਘ ਨੇ 298 ਅੰਕ ਲੈ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਦੂਸਰੇ ਦਰਜੇ ਦੀ ਪ੍ਰੀਖਿਆ ’ਚ 7ਵੀਂ ਜਮਾਤ ਦੀ ਵਿਦਿਆਰਥਣ ਸੁਖਪ੍ਰੀਤ ਕੌਰ ਨੇ 300 ’ਚੋਂ 299 ਅੰਕ ਲੈ ਕੇ ਪਹਿਲਾ, ਰਾਜਬੀਰ ਕੌਰ ਨੇ 298 ਅੰਕ ਲੈ ਕੇ ਦੂਜਾ, ਜਦਕਿ ਤੀਸਰੇ ਦਰਜੇ ਦੀ ਪ੍ਰੀਖਿਆ ’ਚ ਸਿਮਰਨਜੀਤ ਕੌਰ ਨੇ 295 ਅੰਕ ਪ੍ਰਾਪਤ ਕਰ ਕੇ ਤੀਸਰਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਬੋਪਾਰਾਏ ਨੇ ਦੱਸਿਆ ਕਿ ਧਾਰਮਕ ਪ੍ਰੀਖਿਆ ’ਚੋਂ ਮੈਰਿਟਾਂ, ਗਰੇਡਾਂ ਅਤੇ ਵਜੀਫ਼ੇ ਆਦਿ ਵੀ ਵਿਦਿਆਰਥੀਆਂ ਵਲੋਂ ਹਾਸਲ ਕੀਤੇ ਗਏ ਹਨ, ਜਦਕਿ 2017 ਦੀ ਪ੍ਰੀਖਿਆ ’ਚ ਕੁੱਲ 42 ਵਿਦਿਆਰਥੀਆਂ ਨੇ ਮੈਰਿਟ ਹਾਸਲ ਕੀਤੀ ਅਤੇ ਹੁਣ 2018 ’ਚ 62 ਵਿਦਿਆਰਥੀਆਂ ਨੇ ਮੈਰਿਟ ਹਾਸਲ ਕੀਤੀ ਹੈ। ਇਸੇ ਤਰ੍ਹਾਂ ਕੁੱਲ 80 ਵਿਦਿਆਰਥੀ ਗਰੇਡ ਹਾਸਲ ਕਰਨ ’ਚ ਕਾਮਯਾਬ ਹੋਏ ਹਨ ਅਤੇ 30 ਵਿਦਿਆਰਥੀਆਂ ਵਲੋਂ ਵਜੀਫ਼ੇ ਪ੍ਰਾਪਤ ਵੀ ਕੀਤੇ ਗਏ ਹਨ। ਇਨ੍ਹਾਂ ਅੱਵਲ ਆਏ ਵਿਦਿਆਰਥੀਆਂ ਦਾ ਪ੍ਰਿੰਸੀਪਲ ਧੰਨਰਾਜ ਸਿੰਘ ਬੋਪਾਰਾਏ, ਸੈਕਟਰੀ ਸੁਖਬੀਰ ਕੌਰ ਅਤੇ ਸਟਾਫ਼ ਮੈਂਬਰਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮਨਦੀਪ ਸਿੰਘ, ਸੁਮਨਜੀਤ ਕੌਰ, ਰਜਵੰਤ ਕੌਰ, ਹਰਜਿੰਦਰ ਕੌਰ, ਲਵਪ੍ਰੀਤ ਕੌਰ ਆਦਿ ਹਾਜ਼ਰ ਸਨ।

ਫੋਟੋ - http://v.duta.us/lB8rnQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/coiiRwAA

📲 Get Gurdaspur News on Whatsapp 💬