[gurdaspur] - ਘਰ ਦੀ ਛੱਤ ਡਿੱਗੀ, ਪਰਿਵਾਰਕ ਮੈਂਬਰ ਵਾਲ-ਵਾਲ ਬਚੇ

  |   Gurdaspurnews

ਗੁਰਦਾਸਪੁਰ (ਸਾਹਿਲ)-ਅੱਜ ਨਜ਼ਦੀਕੀ ਪਿੰਡ ਢਡਿਆਲ ਨੱਤ ਵਿਖੇ ਇਕ ਦੀ ਛੱਤ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ®ਇਸ ਸਬੰਧੀ ਦਲਬੀਰ ਕੌਰ ਪਤਨੀ ਸਵ. ਕੁਲਦੀਪ ਸਿੰਘ ਵਾਸੀ ਢਡਿਆਲ ਨੱਤ ਨੇ ਦੱਸਿਆ ਕਿ ਮੇਰੇ ਦੋ ਕਮਰੇ ਹਨ, ਜਿਨ੍ਹਾਂ ਦੀ ਛੱਤ ਬਾਲਿਆਂ ਵਾਲੀ ਹੈ। ਅੱਜ ਭਾਰੀ ਮੀਂਹ ਪੈਣ ਨਾਲ ਮੇਰੇ ਇਕ ਕਮਰੇ ਦੀ ਇਕ ਪਾਸੇ ਤੋਂ ਛੱਤ ਡਿੱਗ ਪਈ ਹੈ। ਉਨ੍ਹਾਂ ਦੱਸਿਆ ਕਿ ਮੈਂ ਤੇ ਮੇਰਾ ਸਾਰਾ ਪਰਿਵਾਰ ਰਾਤ ਨੂੰ ਕਮਰੇ ’ਚ ਸੁੱਤਾ ਪਿਆ ਸੀ। ਅਸੀਂ ਬਡ਼ੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਹੈ। ਉਸ ਨੇ ਦੱਸਿਆ ਕਿ ਮੈਂ ਗਰੀਬ ਪਰਿਵਾਰ ਨਾਲ ਸਬੰਧਤ ਹਾਂ ਉਸਨੇ ਸਰਕਾਰ ਤੋਂ ਮੰਗ ਕੀਤੀ ਕਿ ਮੇਰੀ ਮਾਲੀ ਸਹਾਇਤਾ ਕਰਕੇ ਕੱਚੇ ਕਮਰੇ ਨੂੰ ਪੱਕਾ ਕਰਵਾਇਆ ਜਾਵੇ। ®ਇਸ ਮੌਕੇ ਮੌਜੂਦਾ ਸਰਪੰਚ ਦਿਲਰਾਜ ਸਿੰਘ ਨੇ ਗਰੀਬ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਪੰਜਾਬ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨਾਲ ਗੱਲ ਕਰਕੇ ਗਰੀਬ ਪਰਿਵਾਰ ਨੂੰ ਹਰ ਸਹੂਲਤ ਦਿਵਾਉਣਗੇ।

ਫੋਟੋ - http://v.duta.us/HwZppAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/i6HCNQAA

📲 Get Gurdaspur News on Whatsapp 💬