[jalandhar] - ਇਨਹਾਂਸਮੈਂਟ ਦੇਣ ਲਈ ਟਰੱਸਟ ਨੇ ਸਰਕਾਰ ਕੋਲੋਂ ਮੰਗੇ 100 ਕਰੋੜ

  |   Jalandharnews

ਜਲੰਧਰ, (ਪੁਨੀਤ)- ਆਰਥਿਕ ਤੰਗੀ ਦੇ ਹਾਲਾਤ ’ਚੋਂ ਲੰਘ ਰਹੇ ਇੰਪਰੂਵਮੈਂਟ ਟਰੱਸਟ ਨੇ ਸਰਕਾਰ ਨੂੰ ਚਿੱਠੀ ਲਿਖ ਕੇ 100 ਕਰੋੜ ਰੁਪਏ ਦੀ ਮਦਦ ਮਿੰਗੀ ਹੈ ਤਾਂ ਜੋ ਇਨਹਾਂਸਮੈਂਟ ਦਾ ਪੈਸਾ ਦਿੱਤਾ ਜਾ ਸਕੇ। ਸੁਪਰੀਮ ਕੋਰਟ ’ਚ ਚੱਲ ਰਹੇ ਇਨਹਾਂਸਮੈਂਟ ਦੇ ਕੇਸ ਨੂੰ ਲੈ ਕੇ ਟਰੱਸਟ ਦੀ ਈ. ਓ. ’ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ, ਜਿਸ ਦਾ ਹਵਾਲਾ ਇਸ ਚਿੱਠੀ ’ਚ ਦਿੱਤਾ ਗਿਆ ਹੈ। ਸੁਪਰੀਮ ਕੋਰਟ ’ਚ ਅਗਲੀ ਪੇਸ਼ੀ 12 ਫਰਵਰੀ ਨੂੰ ਹੈ ਅਤੇ ਟਰੱਸਟ ਕੋਲ ਇਨਹਾਂਸਮੈਂਟ ਦੇਣ ਲਈ ਪੈਸਾ ਨਹੀਂ ਹੈ। ਪਿਛਲੀ ਪੇਸ਼ੀ ਦੌਰਾਨ ਟਰੱਸਟ ਵੱਲੋਂ ਆਰਥਿਕ ਤੰਗੀ ਦਾ ਹਵਾਲਾ ਦੇ ਕੇ ਸਮਾਂ ਲਿਆ ਗਿਆ ਸੀ। ਸਰਕਾਰ ਨੂੰ ਦੱਸਿਆ ਗਿਆ ਹੈ ਕਿ 7 ਦਸੰਬਰ 2018 ਨੂੰ ਕੋਰਟ ਨੇ ਸਖਤ ਰੁਖ਼ ਅਪਣਾਉਂਦਿਆਂ ਟਰੱਸਟ ਤੇ ਸਰਕਾਰ ਨੂੰ ਰਕਮ ਜਮ੍ਹਾ ਕਰਵਾਉਣ ਲਈ ਕਿਹਾ ਸੀ। ਇਸ ਵਿਚ ਇਹ ਵੀ ਕਿਹਾ ਗਿਆ ਕਿ ਜੇਕਰ ਪੈਸੇ ਜਮ੍ਹਾ ਨਾ ਹੋਏ ਤਾਂ ਅਧਿਕਾਰੀਆਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ। ਕੋਰਟ ’ਚ ਪੇਸ਼ੀ ਲਈ ਟਰੱਸਟ ਦੀ ਈ. ਓ. ਜਾਂਦੀ ਹੈ। ਜੇਕਰ ਕੋਰਟ ਨੇ ਸਖਤੀ ਕੀਤੀ ਤਾਂ ਉਨ੍ਹਾਂ ਦੀ ਗ੍ਰਿਫਤਾਰੀ ਦੇ ਹੁਕਮ ਵੀ ਹੋ ਸਕਦੇ ਹਨ। ਇਨਹਾਂਸਮੈਂਟ ਦੀ ਕੁੱਲ ਰਕਮ 100 ਕਰੋੜ ਤੋਂ ਵੱਧ ਹੈ, ਜਦੋਂਕਿ ਫਰਵਰੀ ਨੂੰ ਜਿਸ ਕੇਸ ਵਿਚ ਪੇਸ਼ੀ ਹੈ ਉਸ ਦੀ ਰਾਸ਼ੀ 5 ਕਰੋੜ ਦੇ ਲਗਭਗ ਹੈ।...

ਫੋਟੋ - http://v.duta.us/Wv7pswAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ctPcAwAA

📲 Get Jalandhar News on Whatsapp 💬