[jalandhar] - ਦਿੱਲੀ ਕਮੇਟੀ ਨੇ ਤੀਸ ਹਜ਼ਾਰੀ ਕੋਰਟ 'ਚ ਕੀਤੀ ਸਮੀਖਿਆ (ਰੀਵਿਊ) ਪਟੀਸ਼ਨ ਦਾਖਲ : ਸਿਰਸਾ

  |   Jalandharnews

ਜਲੰਧਰ (ਚਾਵਲਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਚੋਣਾਂ ਲਈ ਦਿੱਲੀ ਕਮੇਟੀ ਦੇ ਮੌਜੂਦਾ ਮੈਂਬਰ ਗੁਰਮੀਤ ਸਿੰਘ ਸ਼ੰਟੀ ਵਲੋਂ ਤੀਸ ਹਜ਼ਾਰੀ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਗਈ ਸੀ, ਜਿਸ 'ਚ ਕਿਹਾ ਗਿਆ ਸੀ ਕਿ ਦਿੱਲੀ ਕਮੇਟੀ ਸਮੇਂ ਤੋਂ ਪਹਿਲਾਂ ਕਾਰਜਕਾਰੀ ਚੋਣਾਂ, ਜੋ 19 ਫਰਵਰੀ ਨੂੰ ਹੋਣੀਆਂ ਹਨ, ਬਾਰੇ ਅਦਾਲਤ ਵਲੋਂ ਦਿੱਲੀ ਕਮੇਟੀ ਤੇ ਗੁਰਦੁਆਰਾ ਚੋਣ ਡਾਇਰੈਕਟਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਨੂੰ ਅਤਿਰਿਕਤ ਜ਼ਿਲਾ ਸ਼ੈਸ਼ਨ ਜੱਜ ਸੰਜੀਵ ਕੁਮਾਰ ਦੀ ਅਦਾਲਤ ਨੇ 21 ਫਰਵਰੀ ਤੱਕ ਮੁਲਤਵੀ ਕਰ ਦਿੱਤਾ ਹੈ।

ਇਸ ਮਾਮਲੇ ਪ੍ਰਤੀ ਦਿੱਲੀ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਕੁਲਵੰਤ ਸਿੰਘ ਬਾਠ ਸਣੇ 30 ਮੈਂਬਰਾਂ ਸਹਿਤ ਸੰਜੀਵ ਕੁਮਾਰ ਦੀ ਅਦਾਲਤ 'ਚ ਪੇਸ਼ ਹੋਇਆ ਅਤੇ ਅਦਾਲਤ ਨੂੰ ਜਾਣਕਾਰੀ ਦਿੱਤੀ ਕਿ 19 ਜਨਵਰੀ ਨੂੰ ਦਿੱਲੀ ਕਮੇਟੀ ਦੇ ਜਨਰਲ ਹਾਊਸ ਦੀ ਇਕੱਤਰਤਾ 'ਚ ਸਮੂਹ ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਦੇ ਅਸਤੀਫੇ ਪ੍ਰਵਾਨ ਹੋ ਚੁੱਕੇ ਹਨ। ਉਨ੍ਹਾਂ ਨੇ ਸਮੀਖਿਆ (ਰੀਵਿਊ) ਪਟੀਸ਼ਨ ਦਾਖਲ ਕਰਦਿਆਂ ਕਿਹਾ ਕਿ ਕਮੇਟੀ ਦੇ ਸਕੂਲ ਅਤੇ ਕਾਲਜਾਂ 'ਚ ਐਡਮਿਸ਼ਨ ਚਲ ਰਹੀ ਹੈ, ਜਿਸ ਕਰ ਕੇ ਕਮੇਟੀ ਦਾ ਬੜਾ ਨੁਕਸਾਨ ਅਤੇ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ। ਇਸ ਲਈ ਚੋਣ ਜ਼ਰੂਰੀ ਹੈ ਅਤੇ ਜਿਹੜੀ ਰੋਕ ਲਾਈ ਗਈ ਹੈ, ਨੂੰ ਹਟਾ ਕੇ ਚੋਣ ਕਰਾਉਣ ਦਾ ਰਾਹ ਸਾਫ ਕੀਤਾ ਜਾਵੇ।...

ਫੋਟੋ - http://v.duta.us/b6UtagAA

ਇਥੇ ਪਡ੍ਹੋ ਪੁਰੀ ਖਬਰ — - http://v.duta.us/xb0jeAAA

📲 Get Jalandhar News on Whatsapp 💬