[jalandhar] - ਮਕਸੂਦਾਂ ਸਰਕਲ ਵਿਖੇ ਕੱਢੀ ਗਈ ‘ਬੇਟੀ ਬਚਾਓ, ਬੇਟੀ ਪਡ਼੍ਹਾਓ’ ਸਬੰਧੀ ਰੈਲੀ

  |   Jalandharnews

ਜਲੰਧਰ (ਮਾਹੀ, ਲਵਲੀ)-ਪੰਜਾਬ ਸਰਕਾਰ ਵਲੋਂ ਚਲਾਈ ਗਈ ਮੁਹਿੰਮ ‘ਬੇਟੀ ਬਚਾਓ, ਬੇਟੀ ਪਡ਼੍ਹਾਓ’ ਸਬੰਧੀ ਸਥਾਨਕ ਮਕਸੂਦਾਂ ਸਰਕਲ ਗਾਂਧੀ ਕੈਂਪ ਵਿਖੇ ਸੀ. ਡੀ. ਪੀ. ਓ. ਗੁਰਮਿੰਦਰ ਸਿੰਘ ਬਲਾਕ ਜਲੰਧਰ ਅਰਬਨ ਦੀ ਅਗਵਾਈ ਹੇਠ ‘ਬੇਟੀ ਬਚਾਓ, ਬੇਟੀ ਪਡ਼੍ਹਾਓ’ ਰੈਲੀ ਕੱਢੀ ਗਈ, ਜਿਸ ’ਚ ਸਰਕਲ ਸੁਪਰਵਾਈਜ਼ਰ ਹਰਮੇਸ਼ ਕੁਮਾਰੀ, ਸਰਕਲ ਦੀਆਂ ਸਮੂਹ ਆਂਗਣਵਾਡ਼ੀ ਵਰਕਰਾਂ, ਇਲਾਕਾ ਵਾਸੀਆਂ ਅਤੇ ਸਰਕਾਰੀ ਸਕੂਲ ਦੇ ਬੱਚਿਆਂ ਨੇ ਹਿੱੱਸਾ ਲਿਆ। ਇਸ ਦੌਰਾਨ ‘ਬੇਟੀ ਬਚਾਓ, ਬੇਟੀ ਪਡ਼੍ਹਾਓ’ ਹਿੱਤ ਪ੍ਰਣ ਲਿਆ ਗਿਆ ਤੇ ਸਨੈਚਰ ਕੰਪਿੰਗ ਕੀਤੀ ਗਈ। ਬੱਚਿਆਂ ਅਤੇ ਇਲਾਕਾ ਵਾਸੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।ਇਸ ਦੌਰਾਨ ਗੱਲਬਾਤ ਕਰਦਿਆਂ ਸੁਪਰਵਾਈਜ਼ਰ ਹਰਮੇਸ਼ ਕੁਮਾਰੀ ਨੇ ਕਿਹਾ ਕਿ ਲੜਕੀਆਂ ਨੂੰ ਵੱਧ ਤੋਂ ਵੱਧ ਪਡ਼੍ਹਾਉਣਾ ਚਾਹੀਦਾ ਹੈ ਕਿਉਂਕਿ ਲਡ਼ਕੀਆਂ ਅੱਜ-ਕੱਲ ਦੇ ਸਮੇਂ ’ਚ ਮੁੰਡਿਆਂ ਨਾਲੋਂ ਕਿਸੇ ਵੀ ਖੇਤਰ ’ਚ ਪਿੱਛੇ ਨਹੀਂ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ’ਚ ਲਡ਼ਕੀਆਂ ਪਡ਼੍ਹ-ਲਿਖ ਕੇ ਆਪਣੇ ਮਾਂ-ਬਾਪ ਦਾ ਨਾਂ ਅਤੇ ਪੂਰੇ ਦੇਸ਼, ਸਮਾਜ ਦਾ ਨਾਂ ਰੌਸ਼ਨ ਕਰ ਰਹੀਆਂ ਹਨ। ਇਸ ਕਰ ਕੇ ਲਡ਼ਕੀਆਂ ਨੂੰ ਵੀ ਲਡ਼ਕਿਆ ਵਾਂਗ ਪਿਆਰ ਕਰਨਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਪਡ਼੍ਹਾਉਣਾ ਚਾਹੀਦਾ ਹੈ ।

ਫੋਟੋ - http://v.duta.us/UyqaxAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/6AwdKQAA

📲 Get Jalandhar News on Whatsapp 💬