[jalandhar] - ਸਰਕਾਰੀ ਸਕੂਲ ’ਚ ਦਾਖਲ ਕਰਵਾਉਣ ਲਈ ਭੱਠਿਆਂ ’ਤੇ ਜਾ ਕੇ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਕੀਤਾ ਪ੍ਰੇਰਿਤ

  |   Jalandharnews

ਜਲੰਧਰ (ਮੁਨੀਸ਼)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਦਾਖਲਾ ਵਧਾਉਣ ਦੇ ਉਦੇਸ਼ ਨਾਲ ਸਮੂਹ ਅਧਿਆਪਕਾਂ ਨੂੰ ਈਚ ਵਨ ਬਰਿੰਗ ਵਨ ਮਿਸ਼ਨ ਤਹਿਤ 2019-20 ’ਚ ਵੱਧ ਤੋਂ ਵੱਧ ਬੱਚਿਆਂ ਨੂੰ ਸਕੂਲ ’ਚ ਦਾਖਲ ਕਰਵਾਉਣ ਲਈ ਸਰਕਾਰੀ ਸੀਨੀ. ਸੈਕੰਡਰੀ ਸਕੂਲ ਮਹਿਸਮਪੁਰ ਜਲੰਧਰ ਦੇ ਅਮਰਜੀਤ ਸਿੰਘ ਮਹਿਮੀ ਦੀ ਅਗਵਾਈ ’ਚ ਪਿੰਡ ਰੂਪੋਵਾਲ ਖਾਸ ਕਰ ਕੇ ਭੱਠਿਆਂ ’ਤੇ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਪ੍ਰੇਰਣਾ ਦਿੱਤੀ ਗਈ ਤੇ ਵਿਭਾਗੀ ਵਿੱਦਿਅਕ ਸਹੂਲਤਾਂ ਬਾਰੇ ਖੁੱਲ੍ਹ ਕੇ ਦੱਸਿਆ ਗਿਆ। ਮੌਕੇ ’ਤੇ ਹਾਜ਼ਰ ਮਾਪਿਆਂ ਵਲੋਂ ਟੀਮ ਨੂੰ ਸਹਿਮਤੀ ਦਿੱਤੀ ਗਈ। ਦਾਖਲਾ ਵਧਾਊ ਟੀਮ ’ਚ ਸ਼੍ਰੀ ਮਹਿੰਮੀ ਤੋਂ ਇਲਾਵਾ ਗੁਰਚਰਨ ਸਿੰਘ, ਦੀਪਕ ਭਾਟੀਆ ਅਤੇ ਐੱਨ. ਐੱਸ. ਐੱਸ. ਵਾਲੰਟੀਅਰ ਵੀ ਹਾਜ਼ਰ ਸਨ।

ਫੋਟੋ - http://v.duta.us/MTA0MgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/M1nangAA

📲 Get Jalandhar News on Whatsapp 💬