[ludhiana-khanna] - ਆਲੀਵਾਲ ਵਿਖੇ ਸਿੱਖ ਸ਼ਹੀਦੀ ਯਾਦਗਾਰੀ ਸਮਾਗਮ 26 ਤੋਂ

  |   Ludhiana-Khannanews

ਲੁਧਿਆਣਾ (ਧਾਲੀਵਾਲ)-ਆਲੀਵਾਲ ’ਚ 1846 ’ਚ ਹੋਈ ਅੰਗਰੇਜ਼ਾਂ ਅਤੇ ਸਿੱਖ ਫੌਜਾਂ ਦਰਮਿਆਨ ਜੰਗ ਦੇ ਸਿੱਖ ਸ਼ਹੀਦੀ ਯਾਦਗਾਰ ਵਿਖੇ ਸਿੱਖ ਸ਼ਹੀਦਾਂ ਦੀ ਯਾਦ ’ਚ 26 ਜਨਵਰੀ ਤੋਂ ਧਾਰਮਕ ਸਮਾਗਮ ਕਰਵਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਸਾਬਕਾ ਸਰਪੰਚ ਪ੍ਰਗਟ ਸਿੰਘ ਢਿੱਲੋਂ ਨੇ ਦੱਸਿਆ ਕਿ 26 ਜਨਵਰੀ ਨੂੰ ਆਲੀਵਾਲ ਯਾਦਗਾਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਅਤੇ 28 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਕੀਰਤਨ ਦਰਬਾਰ ਸਜਾਏ ਜਾਣਗੇ। ਉਨ੍ਹਾਂ ਦੱਸਿਆ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਵਿਰਸੇ ਨੂੰ ਸੰਭਾਲਣ ਵਾਲੀ ਬੀਬੀ ਸੁਖਮਿੰਦਰ ਸੁਖੀ ਬਰਾਡ਼ ਦਾ ਵਿਸ਼ੇਸ਼ ਤੌਰ ’ਤੇ ਟਰੱਸਟ ਵੱਲੋਂ ਸਨਮਾਨ ਕੀਤਾ ਜਾਵੇਗਾ। ਮੀਟਿੰਗ ਮੌਕੇ ਪ੍ਰਧਾਨ ਸੋਨੂੰ ਪੁਡ਼ੈਣ, ਜਸਵਿੰਦਰ ਸਿੰਘ ਦਾਨੀ, ਕੈਪਟਨ ਜੋਗਿੰਦਰ ਸਿੰਘ ਸਾਹਨੀ, ਨੰਬਰਦਾਰ ਚੂਹਡ਼ ਸਿੰਘ, ਪੰਚ ਕਰਨੈਲ ਸਿੰਘ ਕਾਕੂ, ਜਗਜੀਤ ਸਿੰਘ ਬਾਵਾ, ਪੰਚ ਗੁਰਜਿੰਦਰ ਸਿੰਘ ਸਾਹਨੀ, ਪੰਚ ਅਵਤਾਰ ਸਿੰਘ, ਪੰਚ ਰਣਜੀਤ ਸਿੰਘ ਤੇ ਪੰਚ ਮੋਹਣ ਲਾਲ ਆਦਿ ਵੀ ਮੌਜੂਦ ਸਨ।

ਫੋਟੋ - http://v.duta.us/kJjaiQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/G_vY1AAA

📲 Get Ludhiana-Khanna News on Whatsapp 💬