[ludhiana-khanna] - ਕੈਲਪੁਰ ’ਚ ਹੋਈ ਲਡ਼ਾਈ, ਘਰ ਦਾ ਸਾਮਾਨ ਤੇ ਥ੍ਰੀ-ਵ੍ਹੀਲਰ ਭੰਨਿਆ, ਕ੍ਰਾਸ ਕੇਸ ਦਰਜ

  |   Ludhiana-Khannanews

ਲੁਧਿਆਣਾ (ਜ. ਬ.)-ਬੀਤੇ ਦਿਨੀਂ ਪਿੰਡ ਕੈਲਪੁਰ ਵਿਖੇ ਹੋਈ ਲਡ਼ਾਈ ’ਚ ਦੋਹਾਂ ਧਡ਼ਿਆਂ ਵਿਰੁੱਧ ਕ੍ਰਾਸ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ। ®ਥਾਣਾ ਦਾਖਾ ਦੇ ਏ. ਐੱਸ. ਆਈ. ਜਰਨੈਲ ਸਿੰਘ ਨੇ ਦੱਸਿਆ ਕਿ 18 ਜਨਵਰੀ ਨੂੰ ਕਰੀਬ 8 ਵਜੇ ਲਖਬੀਰ ਸਿੰਘ ਪੁੱਤਰ ਕਰਨੈਲ ਸਿੰਘ ਪਿੰਡ ਵਿਚ ਹੀ ਮਹਿੰਦਰ ਸਿੰਘ ਦੇ ਘਰ ਲਡ਼ੀਆਂ ਲਾ ਕੇ ਵਾਪਸ ਆ ਰਿਹਾ ਸੀ ਤੇ ਜਿਉਂ ਹੀ ਕਰਨੈਲ ਸਿੰਘ ਪੁੱਤਰ ਅਕਬਰ ਸਿੰਘ ਦੇ ਘਰ ਕੋਲ ਪੁੱਜਾ ਤਾਂ ਕਰਨੈਲ ਸਿੰਘ ਨੇ ਉਸ ਦੀ ਘੇਰ ਕੇ ਕੁੱਟ-ਮਾਰ ਕੀਤੀ ਤਾਂ ਲਖਬੀਰ ਸਿੰਘ ਨੇ ਆਪਣੇ ਸਾਥੀ ਬੁਲਾ ਲਏ। ਕਰਨੈਲ ਸਿੰਘ ਦੇ ਛੋਟੇ ਭਰਾ ਕੁਲਦੀਪ ਸਿੰਘ ਦੀ ਵੀ ਕੁੱਟ-ਮਾਰ ਕੀਤੀ। ਕੁਲਦੀਪ ਸਿੰਘ ਦੀ ਭਰਜਾਈ ਪਰਮਜੀਤ ਕੌਰ ਆਪਣੀ ਲਡ਼ਕੀ ਮਨਵੀਰ ਕੌਰ ਨਾਲ ਆਈ ਤੇ ਕੁਲਦੀਪ ਸਿੰਘ ਨੂੰ ਛੁਡਾ ਕੇ ਘਰ ਲੈ ਗਈ। ਉਪਰੰਤ ਲਖਬੀਰ ਸਿੰਘ ਆਪਣੇ 10 ਸਾਥੀਆਂ ਨਾਲ ਡਾਂਗਾਂ, ਬੇਸਬੈਟ, ਲੋਹੇ ਦੀਆਂ ਪਾਈਪਾਂ ਆਦਿ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਆਇਆ ਅਤੇ ਕੁਲਦੀਪ ਸਿੰਘ ਤੇ ਕਰਨੈਲ ਸਿੰਘ ਦੇ ਘਰ ’ਤੇ ਹਮਲਾ ਕਰ ਦਿੱਤਾ। ਘਰ ਦੇ ਦਰਵਾਜ਼ੇ, ਗੇਟ, ਵਾਸ਼ਿੰਗ ਮਸ਼ੀਨ, ਥ੍ਰੀ-ਵ੍ਹੀਲਰ ਆਦਿ ਦੀ ਭੰਨ-ਤੋਡ਼ ਕੀਤੀ ਅਤੇ ਪਰਿਵਾਰਕ ਮੈਂਬਰਾਂ ਪਰਮਜੀਤ ਕੌਰ, ਉਸ ਦੀਆਂ ਬੇਟੀਆਂ ਰਮਨਦੀਪ ਕੌਰ ਤੇ ਕਮਲਦੀਪ ਕੌਰ ਆਦਿ ਦੀ ਕੁੱਟ-ਮਾਰ ਕੀਤੀ ਅਤੇ ਘਰ ਦੇ ਅੰਦਰ ਡੱਕ ਦਿੱਤਾ, ਜਿਨ੍ਹਾਂ ਨੂੰ ਪੁਲਸ ਨੇ ਪੁੱਜ ਕੇ ਬੰਦਖੁਲਾਸੀ ਕਰਵਾਈ ਤੇ ਜ਼ਖਮੀਆਂ ਨੂੰ ਸੁਧਾਰ ਹਰਪਤਾਲ ਦਾਖਲ ਕਰਵਾਇਆ। ®ਥਾਣਾ ਦਾਖਾ ਦੀ ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੇਖ ਕੇ ਤੇ ਪਡ਼ਤਾਲ ਉਪਰੰਤ ਪਹਿਲੀ ਧਿਰ ਪਰਮਜੀਤ ਕੌਰ ਪਤਨੀ ਕਰਨੈਲ ਸਿੰਘ ਦੇ ਬਿਆਨਾਂ ’ਤੇ ਲਖਬੀਰ ਸਿੰਘ ਪੁੱਤਰ ਕਰਨੈਲ ਸਿੰਘ, ਦੀਪਾ ਪੁੱਤਰ ਪ੍ਰਕਾਸ਼ ਸਿੰਘ, ਲਖਬੀਰ ਸਿੰਘ ਪੁੱਤਰ ਦਰਸ਼ਨ ਸਿੰਘ, ਦੀਪਾ ਪੁੱਤਰ ਸਿਕੰਦਰ ਸਿੰਘ, ਮੁਕੰਦ ਪੁੱਤਰ ਮੀਤ ਸਿੰਘ, ਸੰਤੋਖ ਸਿੰਘ ਪੁੱਤਰ ਗੁਰਦਿਆਲ ਸਿੰਘ, ਕਰਨੈਲ ਸਿੰਘ ਪੁੱਤਰ ਜੱਗਾ ਸਿੰਘ, ਦਿਲਪ੍ਰੀਤ ਸਿੰਘ ਪੁੱਤਰ ਜੱਗਾ ਸਿਘ, ਗੁਰਦੇਵ ਸਿੰਘ ਪੁੱਤਰ ਮੇਜਰ ਸਿੰਘ, ਵਿੱਕੀ ਪੁੱਤਰ ਗੁਰਮੇਲ ਸਿੰਘ ਵਾਸੀਆਨ ਕੈਲਪੁਰ ਵਿਰੁੱਧ ਕੇਸ ਦਰਜ ਕੀਤਾ ਹੈ, ਜਦਕਿ ਦੂਸਰੀ ਧਿਰ ਲਖਬੀਰ ਸਿੰਘ ਦੇ ਬਿਆਨਾਂ ’ਤੇ ਕੁਲਦੀਪ ਸਿੰਘ, ਹੈਰੀ ਪੁੱਤਰ ਕਰਨੈਲ ਸਿੰਘ, ਕਾਕਾ ਪੁੱਤਰ ਕਰਨੈਲ ਸਿੰਘ ਵਾਸੀਆਨ ਕੈਲਪੁਰ ਵਿਰੁੱਧ ਕੇਸ ਦਰਜ ਕਰ ਲਿਆ ਹੈ। ਥਾਣਾ ਦਾਖਾ ਦੇ ਮੁਖੀ ਰਾਜਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਜਾਰੀ ਹੈ ਤੇ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ। ਪੁਲਸ ਵਲੋਂ ਛਾਪੇਮਾਰੀ ਜਾਰੀ ਹੈ।

ਫੋਟੋ - http://v.duta.us/yFwgYwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/bPzoQgAA

📲 Get Ludhiana-Khanna News on Whatsapp 💬