[moga] - ਨੈਸਲੇ ਠੇਕੇਦਾਰ ਲੇਬਰ ਯੂਨੀਅਨ ਦੇ ਮੈਂਬਰ ਮੁਡ਼ ਇੰਟਕ ਧਡ਼ੇ ’ਚ ਸ਼ਾਮਲ

  |   Moganews

ਮੋਗਾ (ਗੋਪੀ , ਬਿੰਦਾ)-ਕਰੀਬ 4-5 ਸਾਲ ਪਹਿਲਾਂ ਇੰਟਕ ਨਾਲ ਸਬੰਧਤ ਨੈਸਲੇ ਠੇਕੇਦਾਰ ਲੇਬਰ ਯੂਨੀਅਨ ਦੇ ਇਕ ਧਡ਼ੇ ਨੇ ਵੱਖ ਹੋ ਕੇ ਆਪਣੀ ਅਲੱਗ ਯੂਨੀਅਨ ਬਣਾ ਲਈ ਸੀ ਅਤੇ ਇਹ ਧੜਾ ਕਰਮਚਾਰੀ ਦਲ ਨਾਲ ਜੁਡ਼ ਗਿਆ ਸੀ। ਬੀਤੇ ਦਿਨ ਕਰਮਚਾਰੀ ਦਲ ਨਾਲ ਸਬੰਧਤ ਇਸ ਨੈਸਲੇ ਠੇਕੇਦਾਰ ਲੇਬਰ ਯੂਨੀਅਨ ਨੇ ਆਪਣੀ ਯੂਨੀਅਨ ਭੰਗ ਕਰ ਦਿੱਤੀ ਅਤੇ ਇਸ ਯੂਨੀਅਨ ਦੇ ਕੁੱਲ ਮੈਂਬਰ ਇੰਟਕ ਨਾਲ ਸਬੰਧਤ ਨੈਸਲੇ ਠੇਕੇਦਾਰ ਲੇਬਰ ਯੂਨੀਅਨ ’ਚ ਮੁਡ਼ ਸ਼ਾਮਲ ਹੋ ਗਏ। ਇੰਟਕ ਨਾਲ ਸਬੰਧਤ ਏਕੀਕ੍ਰਿਤ ਯੂਨੀਅਨ ਦੀ ਅੱਜ ਨੈਸਲੇ ਠੇਕੇਦਾਰ ਲੇਬਰ ਯੂਨੀਅਨ ਇੰਟਕ ਦੇ ਦਫ਼ਤਰ ’ਚ ਇਕ ਮੀਟਿੰਗ ਪ੍ਰਧਾਨ ਨਰਿੰਦਰ ਸਿੰਘ ਬਲਖੰਡੀ ਦੀ ਪ੍ਰਧਾਨਗੀ ’ਚ ਹੋਈ। ਮੰਚ ਸੰਚਾਲਨ ਸਾਬਕਾ ਸਰਪੰਚ ਲਾਡੀ ਸਲੀਨਾ ਨੇ ਕੀਤਾ। ਇਸ ਮੌਕੇ ਜ਼ਿਲਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ, ਪ੍ਰਦੇਸ਼ ਇੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੌਡ਼ਾ ਅਤੇ ਪ੍ਰਦੇਸ਼ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ ਅਤੇ ਭੰਗ ਹੋਏ ਧਡ਼ੇ ਦੇ ਪ੍ਰਧਾਨ ਗੁਰਭੇਜ ਸਿੰਘ ਭੇਜਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਭੰਗ ਹੋਈ ਯੂਨੀਅਨ ਦੇ ਆਗੂਆਂ ਦੀ ਘਰ ਵਾਪਸੀ ’ਤੇ ਜ਼ਿਲਾ ਇੰਟਕ ਪ੍ਰਧਾਨ ਵਿਜੇ ਧੀਰ, ਸੂਬਾ ਜਨਰਲ ਸਕੱਤਰ ਦਵਿੰਦਰ ਸਿੰਘ ਜੌਡ਼ਾ ਅਤੇ ਪ੍ਰਦੇਸ਼ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਸ਼ਰਮਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਵਿਜੇ ਧੀਰ ਨੇ ਕਿਹਾ ਕਿ ਇੰਟਕ ਨਾਲ ਵੱਖ ਹੋਏ ਧਡ਼ੇ ਵੱਲੋਂ ਮੁਡ਼ ਇੰਟਕ ’ਚ ਸ਼ਾਮਲ ਹੋਣ ਨਾਲ ਇੰਟਕ ਹੋਰ ਜ਼ਿਆਦਾ ਮਜ਼ਬੂਤ ਹੋਈ ਹੈ। ਇਸ ਮੌਕੇ ਦਵਿੰਦਰ ਸਿੰਘ ਜੌਡ਼ਾ, ਪ੍ਰਵੀਨ ਸ਼ਰਮਾ, ਯੂਨੀਅਨ ਜਨਰਲ ਸਕੱਤਰ ਗੁਰਭੇਜ ਸਿੰਘ ਭੇਜਾ, ਰਾਜਵਿੰਦਰ ਸਿੰਘ ਲਵਲੀ, ਸਾਬਕਾ ਪ੍ਰਧਾਨ ਲਖਵਿੰਦਰ ਸਿੰਘ ਸਿੱਧੂ, ਦਰਸ਼ਨ ਸਿੰਘ, ਬੂਟਾ ਸਿੰਘ, ਜਗਸੀਰ ਸਿੰਘ, ਸ਼ੁਕਰਪਾਲ ਸਿੰਘ, ਪੰਮੀ, ਹਰਪਾਲ ਸਿੰਘ ਮੰਗਾ, ਸੁਖਚੈਨ ਸਿੰਘ, ਹੈਪੀ, ਹਰਪਾਲ ਸਿੰਘ, ਜਗਸੀਰ ਸਿੰਘ ਧੱਲੇਕੇ ਹਾਜ਼ਰ ਸਨ।

ਫੋਟੋ - http://v.duta.us/b40-cwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/s-ExqwAA

📲 Get Moga News on Whatsapp 💬